August 4, 2026 4:42 pm

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਬਾਣੀ ਸ਼ਬਦ “ਮੇਰੇ ਰਾਮ ਰਾਇ” ਦਾ ਪੋਸਟਰ ਰਿਲੀਜ਼ ਕੀਤਾ।   

Share:

ਹੁਸ਼ਿਆਰਪੁਰ 25 ਮਈ ( ਤਰਸੇਮ ਦੀਵਾਨਾ ) ਮਿਊਜ਼ਿਕ ਬੈਨਰ ਨੰਗਲ ਈਸ਼ਰ ਵਲੋਂ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਭਾਈ ਨਵਪ੍ਰੀਤ ਸਿੰਘ, ਬੀਬੀ ਤਰਨਪ੍ਰੀਤ ਕੌਰ, ਭਾਈ ਦਲਜੀਤ ਸਿੰਘ ਹਰਸੀ ਪਿੰਡ ਟਾਂਡਾ ਵਾਲਿਆਂ ਦੇ ਵਲੋਂ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਬਾਣੀ ਵਿੱਚੋਂ ਗਾਇਨ ਸ਼ਬਦ “ਮੇਰੇ ਰਾਮ ਰਾਇ” ਦਾ ਪੋਸਟਰ ਗੁਰਦੁਆਰਾ ਸਿੰਘ ਸਭਾ ਭਾਈ ਵੀਰ ਸਿੰਘ ਪਿੰਡ ਨੰਗਲ ਈਸ਼ਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ। ਇਸ ਮੌਕੇ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਸਮੂਹ ਸੰਗਤਾਂ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪਾਠ ਉਪਰੰਤ ਭਾਈ ਕਰਨਦੀਪ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਹਰਮਨਜੀਤ ਸਿੰਘ ਨੰਗਲ ਈਸ਼ਰ, ਭਾਈ ਨਵਪ੍ਰੀਤ ਸਿੰਘ, ਬੀਬੀ ਤਰਨਪ੍ਰੀਤ ਕੌਰ, ਭਾਈ ਦਲਜੀਤ ਸਿੰਘ ਹਰਸੀ ਪਿੰਡ ਟਾਂਡਾ ਵਾਲਿਆਂ ਦੇ ਜਥਿਆਂ ਵਲੋਂ ਰਸਭਿੰਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਸਮੇਂ ਜਾਣਕਾਰੀ ਦਿੰਦਿਆਂ ਮਿਊਜ਼ਿਕ ਬੈਨਰ ਨੰਗਲ ਈਸ਼ਰ ਦੇ ਡਾਇਰੈਕਟਰ ਸ ਹਰਵਿੰਦਰ ਸਿੰਘ ਨੰਗਲ ਈਸ਼ਰ ਨੇ ਦੱਸਿਆ ਕਿ ਇਸ ਸ਼ਬਦ ਦੀ ਆਡੀਓ ਵਿਸ਼ਵ ਪੱਧਰ ਦੇ ਸਾਰੇ ਆਡੀਓ ਸਾਈਟਾਂ ਤੇ ਅਤੇ ਵੀਡੀਓ ਯੂਟਿਊਬ ਚੈਨਲ ਨੰਗਲ ਈਸ਼ਰ ਤੇ ਰਿਲੀਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਈ ਨਵਪ੍ਰੀਤ ਸਿੰਘ, ਬੀਬੀ ਤਰਨਪ੍ਰੀਤ ਕੌਰ, ਭਾਈ ਦਲਜੀਤ ਸਿੰਘ ਹਰਸੀ ਪਿੰਡ ਟਾਂਡਾ ਵਾਲਿਆਂ ਦੇ ਜਥੇ ਵਲੋਂ ਗਾਇਨ ਇਸ ਸ਼ਬਦ “ਮੇਰੇ ਰਾਮ ਰਾਇ” ਦੇ ਪੇਸ਼ ਕਰਤਾ ਜਪਨੀਤ ਕੌਰ ਨੰਗਲ ਈਸ਼ਰ ਹਨ, ਇਸ ਦੇ ਪ੍ਰੋਡਿਊਸਰ ਸ਼੍ਰੀਮਤੀ ਰਾਜਵਿੰਦਰ ਕੌਰ ਨੀਰੂ ਹਨ, ਇਸ ਦੀ ਆਡੀਓ ਡੀ ਸੀ ਸਟੂਡੀਓ ਲੁਧਿਆਣਾ ਅਤੇ ਵੀਡੀਓ ਰੁਦਰਾ ਮੂਵੀਜ਼ ਹੁਸ਼ਿਆਰਪੁਰ ਵਲੋਂ ਤਿਆਰ ਕੀਤੀ ਗਈ ਹੈ। ਸਮਾਗਮ ਦੌਰਾਨ ਸਾਰਾ ਦਿਨ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਸਟੇਜ ਸਕੱਤਰ ਦੀ ਸੇਵਾ ਸ ਹਰਵਿੰਦਰ ਸਿੰਘ ਨੰਗਲ ਈਸ਼ਰ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ। ਇਸ ਸਮੇਂ ਸ ਸੁਰਿੰਦਰ ਸਿੰਘ ਸ਼ਿੰਦੀ, ਗਿਆਨੀ ਮਹਿੰਦਰ ਸਿੰਘ, ਸ ਸੁਰਿੰਦਰ ਸਿੰਘ ਪੰਚ, ਸ ਰਣਜੀਤ ਸਿੰਘ ਲੰਬੜਦਾਰ, ਸ ਸੁਮਿੱਤਰ ਸਿੰਘ, ਸ ਪ੍ਰਭਜੋਤ ਸਿੰਘ, ਸ ਹਰਕਮਲਦੀਪ ਸਿੰਘ, ਸ ਜਸਵੀਰ ਸਿੰਘ ਅਤੇ ਹੋਰ ਹਾਜ਼ਰ ਸਨ।
seculartvindia
Author: seculartvindia

Leave a Comment

Voting poll

[democracy id="1"]

latest news