February 4, 2026 5:23 pm

ਸੀਏਮਸੀ ਤੋਂ ਆਏ ਪ੍ਰੋ. ਡਾ. ਵਿਨੀਤ ਜੈਸਨ ਨੇ ਸਵ. ਪਿ੍ਰੰ. ਓਮ ਪ੍ਰਕਾਸ਼ ਬੱਗਾ ਨੂੰ ਦਿੱਤੀ ਸ਼ਰਧਾਂਜਲੀ ਅਤੇ ਸਿੱਖਿਆ ਦੀ ਮਹੱਤਾ ਬਾਰੇ ਦਿੱਤੀ ਜਾਣਕਾਰੀ

Share:

ਹੁਸ਼ਿਆਰਪੁਰ 21  ਮਈ (ਤਰਸੇਮ ਦੀਵਾਨਾ) ਸਾਬਕਾ ਵਿਧਾਇਕ ਸਵ. ਪਿ੍ਰੰ. ਓਮ ਪ੍ਰਕਾਸ਼ ਬੱਗਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗਰੀਬੀ ਅਤੇ ਅਪੰਗਤਾ ਸਿੱਖਿਆ ਵਿੱਚ ਰੁਕਾਵਟ ਨਹੀਂ ਵਿਸ਼ੇ ਤੇ ਇਸ ਵਿਸ਼ੇਸ਼ ਸਮਾਗਮ ਉਹਨਾਂ ਦੇ ਸੁਪੁੱਤਰ ਡਾ. ਅਜੈ ਬੱਗਾ ਵੱਲੋਂ ਡੀਏਵੀ ਸਕੂਲ ਦੇ ਹਾਲ ਵਿੱਚ ਕਰਵਾਇਆ ਗਿਆ। ਇਸ ਮੌਕੇ ਤੇ ਜਮਾਲਪੁਰ ਲੁਧਿਆਣਾ ਵਿੱਚ ਸਥਿਤ ਇੰਸਟੀਚਿਊਟ ਫਾਰ ਬਲਾਈਡ ਤੋਂ ਆਏ ਇਕਬਾਲ ਸਿੰਘ ਅਤੇ ਉਹਨਾਂ ਵਿਦਿਆਰਥੀਆਂ ਨੇ ਪ੍ਰਭੁ ਵੰਦਨਾ ਨਾਲ ਸਮਾਰੋਹ ਦਾ ਸ਼ੁਭਾਰੰਭ ਕਰਦੇ ਹੋਏ ਸਾਰਿਆ ਨੂੰ ਭਜਨਾਂ ਨਾਲ ਮੰਤਰ ਮੁਗਧ ਕਰ ਦਿੱਤਾ। ਇਸ ਦੌਰਾਨ ਸਵੇਰੇ ਘਰ-ਘਰ ਅਖਬਾਰ ਪਹੁੰਚਾਉਣ ਵਾਲੇ ਲੜਕਿਆਂ ਨੇ ਦੀਪ ਜਗਾ ਕੇ ਡਾ: ਓਮ ਪ੍ਰਕਾਸ਼ ਬੱਗਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਕੰਮ ਦੇ ਨਾਲ-ਨਾਲ ਪੜ੍ਹਾਈ ਜਾਰੀ ਰੱਖਣ ਦਾ ਪ੍ਰਣ ਲਿਆ। ਇਸ ਮੌਕੇ ਜੈਨ ਮਹਾਸਾਧਵੀ ਕਿਰਨ ਜੀ ਮਹਾਰਾਜ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਆਸ਼ੀਰਵਾਦ ਦਿੱਤਾ ਅਤੇ ਵਿਸ਼ੇ ਤੇ ਬੋਲਦਿਆਂ ਕਿਹਾ ਕਿ ਸਾਨੂੰ ਆਪਣੇ ਅੰਦਰਲੇ ਗਿਆਨ ਨੂੰ ਪਛਾਣਨਾ ਹੋਵੇਗਾ ਅਤੇ ਇਸ ਨੂੰ ਪਛਾਣ ਕੇ ਕੋਈ ਵੀ ਰੁਕਾਵਟ ਸਾਨੂੰ ਆਪਣੇ ਟੀਚੇ ਤੱਕ ਪਹੁੰਚਣ ਤੋਂ ਨਹੀਂ ਰੋਕ ਸਕਦੀ। ਇਹ ਸਾਡਾ ਅੰਦਰੂਨੀ ਗਿਆਨ ਹੈ ਜੋ ਸਾਨੂੰ ਅੱਗੇ ਵੱਧਣ ਲਈ ਪ੍ਰੇਰਿਤ ਕਰਦਾ ਹੈ ਅਤੇ ਗਰੀਬੀ ਅਤੇ ਅਪਾਹਜਤਾ ਸਿੱਖਿਆ ਵਿੱਚ ਰੁਕਾਵਟ ਨਹੀਂ ਬਣ ਸਕਦੀ। ਅਸੀਂ ਹਾਰ ਜਾਂਦੇ ਹਾਂ ਜਦੋਂ ਅਸੀਂ ਆਪਣੇ ਅੰਦਰਲੀ ਸ਼ਕਤੀ ਤੋਂ ਮੂੰਹ ਮੋੜ ਲੈਂਦੇ ਹਾਂ। ਇਸ ਲਈ ਹਮੇਸ਼ਾ ਆਪਣੇ ਅੰਦਰ ਬੈਠੇ ਪ੍ਰਭੂ ਨੂੰ ਯਾਦ ਕਰੋ ਅਤੇ ਆਪਣੇ ਟੀਚੇ ਵੱਲ ਵੱਧਦੇ ਰਹੋ। ਉਹਨਾਂ ਡਾ. ਬੱਗਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੱਕ ਪਿਤਾ ਨੂੰ ਇਸ ਤੋਂ ਵਧੀਆ ਸ਼ਰਧਾਂਜਲੀ ਹੋਰ ਕੀ ਹੋ ਸਕਦੀ ਹੈ, ਜਿਸ ਰਾਹ ਤੇ ਚੱਲਦਿਆਂ ਉਹ ਸਫ਼ਲਤਾ ਦੀਆਂ ਪੌੜੀਆਂ ਚੜ੍ਹਨ ਲੱਗਾ ਸੀ, ਅੱਜ ਉਸ ਪੁੱਤਰ ਨੇ ਉਸੇ ਖੇਤਰ ਨਾਲ ਜੁੜੇ ਖਾਸ ਕਰਕੇ ਬੱਚਿਆਂ ਨੂੰ ਪੜ੍ਹਾਈ ਕਰਨ ਲਈ ਪ੍ਰੇਰਨਾ ਦਿੱਤੀ ਹੈ।  ਉਹਨਾਂ ਕਿਹਾ ਕਿ ਇਹੀ ਇੱਕ ਸੰਸਕਾਰੀ ਅਤੇ ਮਿਹਨਤੀ ਪਿਤਾ ਦੇ ਬੱਚਿਆਂ ਦੀ ਪਛਾਣ ਹੁੰਦੀ ਹੈ ਅਤੇ ਉਹ ਦੁਨੀਆਂ ਵਿੱਚ ਨਾਮ ਖੱਟਦੇ ਹਨ। ਸਾਧਵੀ ਜੀ ਨੇ ਹਾਜ਼ਰੀਨ ਨੂੰ ਪ੍ਰੇਰਿਤ ਕੀਤਾ ਕਿ ਉਹ ਬੱਚਿਆਂ ਨੂੰ ਅਧਿਆਤਮਿਕਤਾ, ਸਿੱਖਿਆ ਅਤੇ ਸੰਸਕਾਰ  ਪ੍ਰਦਾਨ ਕਰਨ ਅਤੇ ਪੜ੍ਹਾਈ ਕਰਨ ਦੀ ਇੱਛਾ ਰੱਖਣ ਵਾਲੇ ਹਰ ਇਕ ਉਸ ਹਰ ਉਸ ਬੱਚੇ ਦੀ ਮਦਦ ਕਰਨ ਲਈ ਤਿਆਰ ਰਹਿਣ ਜੋ ਆਰਥਿਕ ਤੌਰ ਤੇ ਕਮਜ਼ੋਰ ਹੈ। ਇਸ ਮੌਕੇ ਸੀ.ਐਮ.ਸੀ ਤੋਂ ਉੱਘੇੇ ਬੁਲਾਰੇ ਪ੍ਰੋ. ਡਾ. ਵਿਨੀਤ ਜੈਸਨ ਨੇ ਵੀ ਖੁਦ ਡਾ. ਬੱਗਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸਿੱਖਿਆ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਵਿੱਦਿਆ ਦੀ ਲਾਟ ਨੂੰ ਸਾਡੇ ਅੰਦਰ ਬਲਣਾ ਚਾਹੀਦਾ ਹੈ, ਜੇਕਰ ਅਸੀਂ ਇਸ ਲਾਟ ਨੂੰ ਪਛਾਣ ਕੇ ਅੱਗੇ ਵਧੀਏ ਤਾਂ ਕੋਈ ਵੀ ਕਮੀ ਜਾਂ ਰੁਕਾਵਟ ਸਾਨੂੰ ਰੋਕ ਨਹੀਂ ਸਕਦੀ। ਉਹਨਾਂ ਕਿਹਾ ਕਿ ਸਿੱਖਿਆ ਇੱਕ ਅਜਿਹਾ ਹਥਿਆਰ ਹੈ, ਜਿਸ ਰਾਹੀਂ ਅਸੀਂ ਦੁਨੀਆ ਦੇ ਕਿਸੇ ਵੀ ਮੁਕਾਮ ਤੱਕ ਪਹੁੰਚ ਸਕਦੇ ਹਾਂ। ਗਰੀਬੀ ਅਤੇ ਅਪੰਗਤਾ ਸਿੱਖਿਆ ਵਿੱਚ ਰੁਕਾਵਟ ਨਹੀਂ ਬਣ ਸਕਦੀ, ਜਦੋਂ ਤੱਕ ਅਸੀਂ ਮਾਨਸਿਕ ਤੌਰ ਤੇ ਕਮਜ਼ੋਰ ਨਹੀਂ ਹੁੰਦੇ। ਇਸ ਲਈ ਸਾਨੂੰ ਮਾਨਸਿਕ ਤੌਰ ਤੇ ਮਜ਼ਬੂਤ ਬਣਨਾ ਹੋਵੇਗਾ ਅਤੇ ਪੂਰੀ ਤਾਕਤ ਨਾਲ ਅੱਗੇ ਵਧਦੇ ਰਹਿਣਾ ਹੋਵੇਗਾ। ਇੰਸਟੀਚਿਊਟ ਫਾਰ ਬਲਾਈਡ ਤੋਂ ਆਏ ਵਿਦਿਆਰਥੀਆਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਇਹਨਾਂ ਵਿਦਿਆਰਥੀਆਂ ਨੇ ਆਪਣੀ ਕਮਜ਼ੋਰੀ ਨੂੰ ਆਪਣੀ ਤਾਕਤ ਬਣਾਇਆ ਹੈ, ਉਸੇ ਤਰ੍ਹਾਂ ਸਾਨੂੰ ਆਪਣੀ ਕਮਜ਼ੋਰੀ ਨੂੰ ਪਛਾਣ ਕੇ ਆਪਣੀ ਤਾਕਤ ਬਣਾਉਣੀ ਹੋਵੇਗੀ।
ਇਸ ਮੌਕੇ ਹੋਰਨਾਂ ਪਤਵੰਤਿਆਂ ਨੇ ਵੀ ਬੱਗਾ ਜੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਆਪਣੇ ਵਿਚਾਰ ਰੱਖੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਸੱਦੇ ਗਏ ਸੰਜੀਵ ਸੂਦ, ਜਿਹਨਾਂ ਆਪਣੀ ਪੜ੍ਹਾਈ ਸਮਾਚਾਰ ਪੱਤਰ ਘਰ-ਘਰ ਪਹੁੰਚਾ ਕੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਇੱਕ ਸੈਨਿਕ ਦੇ ਰੂਪ ਵਿੱਚ ਦੇਸ਼ ਦੀ ਸੈਨਾ ਵਿੱਚ ਬਤੌਰ ਸਿਪਾਹੀ ਸੇਵਾ ਨਿਭਾਈ ਅਤੇ ਇੱਕ ਕੰਪਨੀ ਵਿੱਚ ਚੰਗੇ ਅਹੁਦੇ ਤੇ ਕੰਮ ਕਰ ਰਹੇ ਹਨ, ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਅਜੇ ਬੱਗਾ ਨੇ ਸਵ. ਪਿ੍ਰੰਸੀਪਲ ਪ੍ਰਕਾਸ਼ ਬੱਗਾ ਦੇ ਜੀਵਨ ਅਤੇ ਸੰਘਰਸ਼ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਬੱਗਾ ਜੀ ਨੇ ਬਚਪਨ ਵਿੱਚ ਪੜ੍ਹਾਈ ਦੇ ਨਾਲ-ਨਾਲ ਘਰ-ਘਰ ਅਖ਼ਬਾਰ ਪਹੁੰਚਾਉਣ ਦਾ ਕੰਮ ਵੀ ਕੀਤਾ ਅਤੇ ਆਪਣੀ ਪੜ੍ਹਾਈ ਪੂਰੀ ਕੀਤੀ। ਉਹਨਾਂ ਇੱਕ  ਅਧਿਆਪਕ ਵਜੋਂ ਆਪਣਾ ਜੀਵਨ ਸਮਰਪਿਤ ਕੀਤਾ ਅਤੇ ਸਮਾਜ ਦੀ ਏਕਤਾ ਅਤੇ ਅਖੰਡਤਾ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਉਹਨਾਂ ਦਾ ਸੰਘਰਸ਼ਮਈ ਜੀਵਨ ਨੂੰ ਕਿਸ ਪ੍ਰਕਾਰ ਅੱਜ ਵੀ ਸਾਨੂੰ ਪ੍ਰੇਰਣਾ ਦਿੱਤਾ ਹੈ ਕਿ ਜੀਵਨ ਵਿੱਚ ਕਾਮਯਾਬ ਹੋਣ ਦੇ ਲਈ ਸੰਘਰਸ਼ ਅਤੇ ਮੇਹਨਤ ਤੋਂ ਕਦੇਂ ਪਿੱਛੇ ਨਹੀਂ ਹੱਟਣਾ ਚਾਹੀਦਾ। ਉਹਨਾਂ ਸਮਾਰੋਹ ਵਿੱਚ ਆਏ ਹੋਏ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸਮਾਚਾਰਪੱਤਰ ਘਰ-ਘਰ ਪਹੁੰਚਾਉਣ ਵਾਲੇ ਅਤੇ ਪੜ੍ਹਾਈ ਦੀ ਇੱਛਾ ਰੱਖਣ ਵਾਲੇ ਕਰੀਬ 15 ਬੱਚਿਆਂ ਨੂੰ  ਪਿ੍ਰੰ. ਓਮ ਪ੍ਰਕਾਸ਼ ਬੱਗਾ ਸਕਾਲਰਸ਼ਿਪ ਭੇਂਟ ਕਰਕੇ ਪੜਾਈ ਲਈ ਪ੍ਰੇਰਿਤ ਕੀਤਾ ਗਿਆ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news