August 26, 2026 9:06 am

 ਟ੍ਰੈਫਿਕ ਪੁਲਿਸ ਨੇ ਲੋਕਾ ਨੂੰ ਟ੍ਰੈਫਿਕ ਨਿਯਮਾ ਵਾਰੇ ਜਾਣਕਾਰੀ ਦਿੱਤੀ । 

Share:

ਹੁਸ਼ਿਆਰਪੁਰ  17 ਮਈ ( ਤਰਸੇਮ ਦੀਵਾਨਾ ) ਸਰਤਾਜ਼ ਸਿੰਘ ਚਾਹਲ ਮਾਨਯੋਗ ਐਸ ਐਸ ਪੀ ਹੁਸ਼ਿਆਰਪੁਰ  ਦੀਆਂ ਹਦਾਇਤਾਂ ਮੁਤਾਬਿਕ, ਡੀ ਐਸ ਪੀ
  ਰਵਿੰਦਰ ਸਿੰਘ ਟਰੈਫਿਕ ਹੁਸ਼ਿਆਰਪੁਰ  ਦੇ ਦਿਸ਼ਾ ਨਿਰਦੇਸ਼ਾਂ ‘ਤੇ,  ਯੋਗ ਅਗਵਾਈ ਵਿੱਚ ਸਿਟੀ ਟ੍ਰੈਫਿਕ ਪੁਲਿਸ ਹੁਸ਼ਿਆਰਪੁਰ ਦੇ ਇੰਚਾਰਜ ਐਸ ਆਈ ਸੁਰਿੰਦਰ ਪਾਲ ਸਿੰਘ ,ਏ ਐੱਸ ਆਈ ਰਛਪਾਲ ਸਿੰਘ, ਹੋਲਦਾਰ ਨਰਿੰਦਰ ਪਾਲ ਅਤੇ ਏ ਐਸ ਆਈ ਮਨੋਹਰ ਲਾਲ ਟ੍ਰੈਫਿਕ ਐਜੂਕੇਸ਼ਨ ਸੈਲ ਵਲੋ ਆਮ ਪਬਲਿਕ ਗੈਰ-ਮੋਟਰਾਇਜਡ ਟਰਾਂਸਪੋਰਟ-ਸਾਈਕਲ ਆਦਿ ਤੇ ਦਫ਼ਤਰ ਆਉਣ-ਜਾਣ  ਤੇ ਆਮ ਕੰਮਾਂ ਤੇ ਜਾਣ ਸਬੰਧੀ ਦੱਸਿਆ ਗਿਆ ਤੇ ਨਾਲ ਜੈਬਰਾ ਕਰੋਸਿਗ ਤੇ ਲਾਈਟਾ ਸਬੰਧੀ ਦੱਸਿਆ ਗਿਆ ਅਤੇ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਗਿਆ ਹੈ । ਹੁਸ਼ਿਆਰਪੁਰ ਵਿਖੇ 7ਵਾਂ ਸੰਯੁਕਤ ਰਾਸ਼ਟਰ ਗਲੋਬਲ ਰੋਡ ਸੇਫਟੀ ਵੀਕ “ਰੀ-ਥਿੰਕ ਮੋਬਿਲਿਟੀ” ਮਨਾਉਂਦੇ ਹੋਏ ਡਰਾਈਵਰਜ਼ ਅਤੇ ਹੋਰ ਰਾਹਗੀਰਾਂ ਨੂੰ ਰੋਕ ਕੇ  ਟ੍ਰੈਫਿਕ ਨਿਯਮਾਂ ਦੀ ਪਾਲਣਾ ਸੰਬੰਧੀ ਜਿਵੇ ਕਿ  ਬਿਨਾਂ ਹੈਲਮਟ ਅਤੇ ਬਿਨਾਂ ਸੀਟ ਬੈਲਟ ਵਹੀਕਲ ਨਾ ਚਲਾਉਣਾ, ਪ੍ਰੈਸ਼ਰ ਹਾਰਨ ਦੀ ਵਰਤੋਂ ਨਾ ਕਰਨਾ ਅਤੇ ਸਕੂਲਾਂ/ਕਾਲਜਾਂ ਨੇੜੇ ਘੱਟ ਸਪੀਡ ਨਾਲ ਗੱਡੀ ਚਲਾਉਣ ਆਦਿ ਬਾਰੇ ਜਾਗਰੂਕ ਕੀਤਾ ਗਿਆ।
seculartvindia
Author: seculartvindia

Leave a Comment

Voting poll

[democracy id="1"]

latest news