February 22, 2026 8:39 pm

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋ ਆਪਣੀਆਂ ਹੱਕੀ ਮੰਗਾਂ ਨੂੰ ਲੈਕੇ ਡੀ. ਸੀ. ਦਫਤਰ ਪੱਕਾ ਮੋਰਚਾ ਤੀਸਰੇ ਦਿਨ ਚ ਦਾਖਿਲ

Share:

ਦਲਜੀਤ ਕੌਰ/ਸੰਗਰੂਰ, 17 ਮਈ, 2023: ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਆਪਣੀਆਂ ਹੱਕੀ ਮੰਗਾਂ ਨੂੰ ਲੈਕੇ ਡੀ. ਸੀ. ਦਫਤਰ ਸੰਗਰੂਰ ਅੱਗੇ ਪੱਕਾ ਮੋਰਚਾ ਅੱਜ ਤੀਸਰੇ ਦਿਨ ਚ ਦਾਖਿਲ ਹੋ ਗਿਆ ਹੈ। ਇਸ ਸੰਬੰਧੀ ਪ੍ਰੈੱਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ, ਬਲਾਕ ਆਗੂ ਗੁਰਵਿੰਦਰ ਸਾਦੀਹਰੀ ਅਤੇ ਹਰਜਿੰਦਰ ਸਿੰਘ ਝਨੇੜੀ ਨੇ ਦੱਸਿਆ ਕੀ ਮੌਜੂਦਾ ਆਪ ਸਰਕਾਰ ਪ੍ਰਤੱਖ ਰੂਪ ਵਿੱਚ ਦਲਿਤ ਵਿਰੋਧੀ ਅਤੇ ਮਜਦੂਰ ਵਿਰੋਧੀ ਹੈ, ਜਿਸ ਦੀ ਦਲਿਤਾਂ ਦੇ ਮਸਲਿਆਂ ਨੂੰ ਲੈ ਕੇ ਸਰਕਾਰ ਤੇ ਪ੍ਰਸ਼ਾਸਨ ਦੀ ਪਹੁੰਚ ਤੋਂ ਪਤਾ ਲੱਗਦਾ ਹੈ ਜਿੱਥੇ ਲਗਾਤਾਰ ਸੰਗਰੂਰ ,’ਚ ਮਜ਼ਦੂਰਾਂ ਵੱਲੋ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਤੀਸਰੇ ਦਿਨ ਚ ਦਾਖ਼ਲ ਹੋ ਗਿਆ ਹੈ, ਪਰ ਪ੍ਰਸ਼ਾਸਨ ਦੇ ਕੰਨ ਤੇ ਜੂੰ ਨਹੀ ਸਰਕੀ ਤੇ ਪ੍ਰਸ਼ਾਸ਼ਨ ਕਿਸੇ ਵੱਡੇ ਨੁਕਸਾਨ ਦੀ ਝਾਕ ਵਿੱਚ ਹੈ। ਜਦੋਂ ਕੀ ਗੁੰਡਾਗਰਦੀ ਕਰਨ ਵਾਲੇ ਲੋਕਾਂ ਨੂੰ ਅਜੇ ਤੱਕ ਗਿਰਫ਼ਤਾਰ ਨਹੀ ਕੀਤਾ ਗਿਆ।
ਆਗੂਆਂ ਨੇ ਕਿਹਾ ਕਿ ਇਸੇ ਤਰ੍ਹਾਂ ਪਟਿਆਲਾ ਵਿਖੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਮਜ਼ਦੂਰ ਆਗੂਆਂ ਨੂੰ ਰਾਤ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਦੇ ਨਿਰਦੇਸ਼ ਤੇ ਜੇਲੀਂ ਡੱਕ ਦਿੱਤਾ ਗਿਆ ਹੈ, ਜਿਸ ਤੋਂ ਸਪੱਸ਼ਟ ਹੈ ਕਿ ਏਥੋਂ ਦਾ ਪ੍ਰਸ਼ਾਸਨ ਅਤੇ ਸਰਕਾਰ ਬਿਲਕੁਲ ਦਲਿਤ ਵਿਰੋਧੀ ਹੈ ਅਤੇ ਦਲਿਤਾਂ ਦੀਆ ਮੰਗਾਂ ਨੂੰ ਮੰਨਣ ਦੀ ਬਜਾਏ ਓਹਨਾ ਨੂੰ ਡੰਡੇ ਦੇ ਜੋਰ ਤੇ ਦਬਾਉਣਾ ਚਹੁੰਦਾ ਹੈੈ। ਜਿਸ ਦੇ ਖ਼ਿਲਾਫ਼ ਅੱਜ ਰੋਸ ਮਾਰਚ ਕਰਕੇ ਡੀ ਸੀ ਪਟਿਆਲਾ ਦੀ ਅਰਥੀ ਫੂਕੀ ਗਈ।
ਆਗੂਆਂ ਵੱਲੋ ਐਲਾਨ ਕੀਤਾ ਕੀ ਜੇਕਰ ਸੰਗਰੂਰ ਦੇ ਪਿੰਡਾਂ ਸਾਦਿਹਾਰੀ ਜਾਂ ਕਪਿਆਲ ਚ ਕੋਈ ਵੀ ਅਣਸੁਖਾਵੀ ਘਟਨਾ ਵਾਪਰਦੀ ਹੈ, ਤਾ ਪ੍ਰਸ਼ਾਸਨ ਇਸ ਦਾ ‘ਨਿਰੋਲ ‘ਰੂਪ ਚ ਜਿੰਮੇਵਾਰ ਹੋਵੇਗਾ। ਅੱਜ ਦੇ ਧਰਨੇ ਨੂੰ ਕਿਰਤੀ ਕਿਸਨ ਯੂਨੀਅਨ ਦੇ ਜੁਝਾਰ ਸਿੰਘ ਲੌਂਗੋਵਾਲ, ਕੁੱਲ ਹਿੰਦ ਕਿਸਾਨ ਮਜ਼ਦੂਰਾਂ ਸਭਾ ਦੇ ਉਧਮ ਸਿੰਘ ਸੰਤੋਖਪੁਰਾ, ਡੀ. ਐੱਸ. ਓ ਦੇ ਪਾਰਸਦੀਪ ਸਿੰਘ, ਵਿੱਕੀ ਕਪਿਆਲ, ਅੰਮ੍ਰਿਤ ਸਿੰਘ ਅਤੇ ਮੱਖਣ ਸਿੰਘ, ਕਾਲੀ ਸਿੰਘ ਆਦਿ ਹਾਜਰ ਸਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news