
ਦਲਜੀਤ ਕੌਰ/ਸੰਗਰੂਰ, 16 ਮਈ, 2023: ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜੋਨਲ ਆਗੂ ਪਰਮਜੀਤ ਲੌਂਗੋਵਾਲ ਅਤੇ ਬਲਾਕ ਆਗੂ ਜਸਵੀਰ ਕੌਰ ਹੇੜੀਕੇ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀ ਸ਼ਹਿ ਤੇ ਜਮਹੂਰੀ ਹੱਕਾਂ ਦੀ ਕਾਰਕੁੰਨ ਡਾ.ਨਵਸ਼ਰਨ ਨੂੰ ਈ.ਡੀ. ਦਫਤਰ ਬੁਲਾ ਕੇ ਅੱਠ ਘੰਟੇ ਪੁੱਛ ਪੜਤਾਲ ਕੀਤੀ ਗਈ, ਕਿਉਂਕਿ ਡਾ.ਨਵਸ਼ਰਨ ਜੋ ਕਿ ਉੱਘੇ ਇਨਕਲਾਬੀ ਨਾਟਕਕਾਰ ਭਾਈ ਮੰਨਾ ਜੀ ਦੀ ਬੇਟੀ ਹਨ ਜੋ ਆਪਣੇ ਪਿਤਾ ਵਾਂਗ ਹੀ ਸਰਕਾਰ ਦੀਆ ਲੋਕ ਵਿਰੋਧੀ ਨੀਤੀਆਂ ਖਿਲਾਫ ਅਤੇ ਜਮਹੂਰੀਅਤ ਦੀ ਰਾਖੀ ਲਈ ਲਿਖਦੇ ਰਹਿੰਦੇ ਹਨ।ਉਹਨਾਂ ਦੁਆਰਾ ਲਿਖਣ ਅਤੇ ਰਿਪੋਰਟਾਂ ਛਾਪਣ ਸਬੰਧੀ ਸਵਾਲ ਕਰਨਾ, ਇੱਕ ਤਰ੍ਹਾਂ ਨਾਲ ਡਰਾਉਣ ਧਮਕਾਉਣ ਅਤੇ ਦਹਿਸ਼ਤ ਪਾਉਣ ਦੀ ਨੀਤੀ ਹੈ। ਇਸੇ ਨੀਤੀ ਤਹਿਤ ਪਹਿਲਾਾਂ ਵੀ ਜਮਹੂਰੀਅਤ ਦੇ ਪੱਖ ਵਿੱਚ ਲਿਖਣ ਵਾਲੇ ਕਿਨੇ ਹੀ ਬੁੱਧੀਜੀਵੀ ਮੋਦੀ ਸਰਕਾਰ ਵਲੋ ਜੇਲਾਂ ‘ਚ ਡੱਕੇ ਹਨ। ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇਸ ਘਟਨਾ ਦੀ ਨਿਖੇਧੀ ਕਰਦਿਆਂ ਡਾ.ਨਵਸ਼ਰਨ ਦੇ ਹੱਕ ਵਿੱਚ ਅਵਾਜ ਬੁਲੰਦ ਕਰਦੀ ਹੈ।