February 4, 2026 5:23 pm

ਕ੍ਰਿਏਟਿਵ ਏਜ ਅਕੈਡਮੀ, ਹਦੀਆਬਾਦ ਰੋਡ, ਫਗਵਾੜਾ ਨੇ ਮਾਂ ਦਿਵਸ ‘ਤੇ ਮਾਵਾਂ ਲਈ ਕੀਤਾ ‘ਮੰਮਾ ਟੈਲੇਂਟ ਹੰਟ ਸੀਜਨ 2’ ਦਾ ਆਯੋਜਨ 

Share:

ਫਗਵਾੜਾ (15 ਮਈ)- ਕ੍ਰਿਏਟਿਵ ਏਜ ਅਕੈਡਮੀ, ਹਦੀਆਬਾਦ ਰੋਡ, ਫਗਵਾੜਾ ਵੱਲੋਂ ਮਾਂ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ ਵਿਚ ਫਗਵਾੜਾ ਸ਼ਹਿਰ ਦੇ ਪ੍ਰਸਿੱਧ ਪਿਰਾਮਿਡ ਕਾਲਜ, ਜੀ ਟੀ ਰੋਡ ਫਗਵਾੜਾ ਦੇ ਆਡੀਟੋਰੀਅਮ ਵਿਖੇ ਇਕ ਟੈਲੇਂਟ ਸ਼ੋਅ ਦਾ ਆਯੋਜਨ ਕੀਤਾ ਗਿਆ|  ਇਸ ਸਮਾਗਮ ਵਿਚ ਸਮਾਜ ਸੇਵਿਕਾ ਮੈਡਮ ਅਨੀਤਾ ਸੋਮ ਪ੍ਰਕਾਸ਼ ਕੈਂਥ, ਡਾਇਰੈਕਟਰ ਪਿਰਾਮਿਡ ਕਾਲਜ ਡਾ ਵਿਵੇਕ ਮਿੱਤਲ, ਮਿਸ ਪੀਟੀਸੀ ਪੰਜਾਬੀ ਮੈਡਮ ਜਸਪ੍ਰੀਤ ਕੌਰ, ਡਾ. ਕੀਰਤੀ ਮਹਾਜਨ, ਮੈਡਮ ਮੋਨਿਕਾ, ਮੈਡਮ ਸਰਬਜੀਤ ਕੌਰ, ਡੀਐਸਪੀ ਫਗਵਾੜਾ ਜਸਪ੍ਰੀਤ ਸਿੰਘ, ਐਸਐਚਓ ਫਗਵਾੜਾ ਅਮਨਦੀਪ ਨਾਹਰ, ਜਸਕਰਨ ਸਿੰਘ ਬੇਦੀ, ਟਿੰਮੀ ਨਾਗਪਾਲ, ਗਾਇਕ ਦੀਪ ਸੰਦੀਪ, ਗਾਇਕ ਜਿੰਮੀ ਗਰੇਵਾਲ, ਮੈਡਮ ਹਰਿੰਦਰ ਸੇਠੀ ਅਤੇ ਗੌਰਵ ਚੌਹਾਨ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ | ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਵੱਲੋਂ ਰੀਬਨ ਕੱਟ ਕੇ ਕੀਤੀ ਗਈ | ਇਸ ਉਪਰੰਤ ਸੈਂਟਰ ਪ੍ਰਬੰਧਕ ਅਸ਼ੀਸ਼ ਗਾਂਧੀ ਵਲੋਂ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ | ਬੱਚਿਆਂ ਨੇ ਆਪਣੇ  ਡਾਂਸ, ਕਵਿਤਾਵਾਂ ਰਾਹੀਂ ਆਪਣੀ ਮਾਂ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ | ਇਸ ਦੇ ਨਾਲ ਹੀ ਕੁਝ ਬੱਚਿਆਂ ਨੇ ਪੰਜਾਬੀ ਗੀਤਾਂ ਤੇ ਭੰਗੜਾ ਪਾ ਕੇ ਇਸ ਦਿਨ ਦੀ ਖੁਸ਼ੀ ਨੂੰ ਉਜਾਗਰ ਕੀਤਾ | ਜਾਗ੍ਰਿਤ ਖੰਨਾ ਨੇ ਆਪਣੀ ਮਾਂ ਰਸ਼ਮੀ ਖੰਨਾ ਨਾਲ ਮਿਲ ਕੇ ਮਾਂ ਦੇ ਪਿਆਰ ਨੂੰ ਦਰਸਾਉਂਦੀ ਕਵਿਤਾ ਦਾ ਗਾਇਨ ਕੀਤਾ | ਇਸ ਦੌਰਾਨ ਪੁਨੀਤ ਗੁਜਰਾਲ, ਸੁਸ਼ਮਾ, ਸ਼ਵੇਤਾ ਕਪੂਰ, ਸੀਮਾ ਰਾਣੀ, ਰਜਨੀ ਗੁਪਤਾ ਸਹਿਤ ਹੋਰ 40 ਮਾਵਾਂ ਨੇ ਮਾਡਲਿੰਗ ਦੀ ਪੇਸ਼ਕਾਰੀ ਦਿਤੀ ਜੋ ਕਿ ਖਿੱਚ ਦਾ ਕੇਂਦਰ ਰਹੀ | ਆਰਟਿਸਟ ਰਮਨ ਅਜ਼ੀਜ਼ ਵਲੋਂ ਪੇਸ਼ ਕੀਤੇ ਗਏ ਨਾਟਕ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤੋ | ਮਾਵਾਂ ਨੇ ਵੱਖ-ਵੱਖ ਨਾਚਾਂ, ਸੰਗੀਤ, ਅਦਾਕਾਰੀ ਨਾਲ ਸਬੰਧਤ ਪੇਸ਼ਕਸ਼ਾਂ ਰਾਹੀਂ ਵੀ ਬਹੁਤ ਪ੍ਰਸ਼ੰਸਾ ਪ੍ਰਾਪਤ ਕੀਤੀ | ਇਕ ਕਵਿਤਾ ਤੇ ਬੱਚਿਆਂ ਵੱਲੋਂ ਡਾਂਸ ਪੇਸ਼ ਕੀਤਾ ਗਿਆ, ਜਿਸ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਗਿਆ| ਇਸ ਮੌਕੇ ਗਾਇਕ ਦੀਪ ਸੰਦੀਪ ਅਤੇ ਜਿੱਮੀ ਗਰੇਵਾਲ ਵਲੋਂ ਮਾਂ ਗੀਤ ਪੇਸ਼ ਕੀਤਾ ਗਿਆ | ਮੰਚ ਦਾ ਸੰਚਾਲਨ ਆਮਿਰ ਖਾਨ ਵਲੋਂ ਕੀਤਾ ਗਿਆ |  ਅੰਤ ਵਿਚ ਸਾਰੇ ਪ੍ਰਤੀਯੋਗੀਆਂ, ਮਾਤਾਵਾਂ ਅਤੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ | ਮੈਡਮ ਅਨੀਤਾ ਸੋਮ ਪ੍ਰਕਾਸ਼ ਨੇ ਅਤੇ ਹੋਰ ਮੁਖ ਮਹਿਮਾਨਾਂ ਨੇ ਅਕੈਡਮੀ ਵਲੋਂ ਕੀਤੇ ਪ੍ਰਯਾਸਾ ਦੀ ਖੂਬ ਸ਼ਲਾਘਾ ਕੀਤੀ | ਇਸ ਦੌਰਾਨ ਆਏ ਮਹਿਮਾਨਾਂ ਨੇ ਅਕੈਡਮੀ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਸ਼ਲਾਘਾ ਕੀਤੀ | ਇਕੱਠ ਨੂੰ ਸੰਬੋਧਨ ਕਰਦਿਆਂ ਸੈਂਟਰ ਮੈਨੇਜਰ ਅਸ਼ੀਸ਼ ਗਾਂਧੀ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਅਤੇ ਸਮਾਗਮਾਂ ਦੇ ਆਯੋਜਨ ਦਾ ਮੁੱਖ ਮਕਸਦ ਸਾਡੇ ਸਮਾਜ ਦੇ ਬੱਚਿਆਂ ਵਿੱਚ ਨੈਤਿਕ ਕਦਰਾਂ-ਕੀਮਤਾਂ ਨੂੰ ਉਭਾਰਨਾ ਹੈ ਤਾਂ ਜੋ ਉਹ ਹਮੇਸ਼ਾ ਆਪਣੇ ਮਾਪਿਆਂ ਦਾ ਸਤਿਕਾਰ ਕਰਨ ਅਤੇ ਸਮਾਜ ਵਿਚ ਵਿਚਰਨ ਲਈ ਉਹਨਾਂ ਨੂੰ ਸੇਧ ਮਿਲ ਸਕੇ ਅਤੇ ਇੱਕ ਚੰਗਾ ਰੁਤਬਾ ਹਾਸਲ ਕਰ ਸਕਣ |  ਉਹਨਾਂ ਨੇ ਅਜਿਹਾ ਮੰਚ ਦੇਣ ਤੇ  ਪਿਰਾਮਿਡ ਕਾਲਜ ਦੀ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕੀਤਾ | ਇਸ ਮੌਕੇ ਮੈਨੇਜਿੰਗ ਡਾਇਰੈਕਟਰ ਦੀਕਸ਼ਾ ਗਾਂਧੀ ਨੇ ਸਾਰਿਆਂ ਨੂੰ ਮਾਂ ਦਿਵਸ  ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਾਡੇ ਜੀਵਨ ਚ ਮਾਪਿਆਂ ਦਾ ਅਹਿਮ ਯੋਗਦਾਨ ਹੈ। ਖਾਸ ਕਰਕੇ ਮਾਂ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਾਲ ਬੱਚਿਆਂ ਵਿਚ ਨੈਤਿਕ ਕਦਰਾਂ-ਕੀਮਤਾਂ ਅਤੇ ਆਦਰਸ਼ਾਂ ਦਾ ਬੀਜ ਬੀਜਦੀ ਹੈ। ਸੈਂਟਰ ਮੈਂਬਰ ਮੈਡਮ ਗੁਰਬੀਰ, ਮੈਡਮ ਰੇਣੁਕਾ ਰਾਣੀ, ਸਨਮੀਤ ਸਿੰਘ, ਪੂਜਾ ਢੀਂਗਰਾ, ਮੈਡਮ ਸੁਸ਼ਮਾ, ਸੁਦੇਸ਼ ਰਾਣੀ, , ਕੋਰੀਓਗ੍ਰਾਫਰ ਪਵਨ, ਪੂਜਾ ਪੂੰਜ , ਪੁਨੀਤ ਗੁਜਰਾਲ ਦੇ ਸਹਿਯੋਗ ਨਾਲ ਪ੍ਰੋਗਰਾਮ ਨੂੰ ਵੱਡੀ ਸਫਲਤਾ ਮਿਲੀ | ਇਸ ਮੌਕੇ ਡਿਵਾਈਨ ਏਂਜਲ ਗਰੁੱਪ ਦੀ ਪ੍ਰਧਾਨ ਮੈਡਮ ਨਵਿਤਾ ਛਾਬੜਾ ਅਤੇ ਇਸੇ ਗਰੁੱਪ ਦੇ ਹੋਰ ਮੈਂਬਰ, ਸਵੱਛਤਾ ਅਭਿਆਨ ਸੁਸਾਇਟੀ ਦੇ ਪ੍ਰਧਾਨ ਮਦਨ ਮੋਹਨ ਖੱਟਰ ਅਤੇ ਚੇਅਰਮੈਨ ਰਮਨ ਨਹਿਰਾ ਜੀ, ਡਾ ਰਮਨ ਸ਼ਰਮਾ, ਸਪਨ ਮਹਰਾ, ਸੁਸ਼ੀਲ ਸ਼ਰਮਾ, ਅਸ਼ੋਕ ਸ਼ਰਮਾ, ਜੀਵਨ, ਸਤ ਪ੍ਰਕਾਸ਼ ਸੱਗੂ, ਪ੍ਰਿੰਸੀਪਲ ਰਜਨੀ ਗੁਪਤਾ, ਅਕਾਸ਼, ਪਾਂਡਵ ਰਾਏ, ਦਲਜੀਤ ਸਿੰਘ, ਸਿਕੰਦਰ ਸ਼ੀਮਾਰ, ਹਰਪ੍ਰੀਤ ਸਿੰਘ, ਮੈਡਮ ਨੇਹਾ ਗੁਪਤਾ,  ਇਸ਼ਾਨ ਬੱਗਾ, ਹੈਰੀ ਸੈਣੀ, ਅਰਸ਼ ਗੁਜਰਾਲ, ਮੈਡਮ ਸੁਦੇਸ਼ ਰਾਣੀ, ਮੈਡਮ, ਮੈਡਮ, ਅਕੈਡਮੀ ਦੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ |

seculartvindia
Author: seculartvindia

Leave a Comment

Voting poll

What does "money" mean to you?
  • Add your answer

latest news