April 10, 2026 8:00 pm

ਸੇਂਟ ਕਬੀਰ ਪਬਲਿਕ ਹਾਈ ਸਕੂਲ ਚੱਗਰਾਂ ਵਿਖੇ ਮਾਂ ਦਿਵਸ ਅਤੇ ਪੂਲ ਪਾਰਟੀ ਦਾ ਦਿਨ ਮਨਾਇਆ : ਅਸ਼ੀਸ਼ ਸ਼ਰੀਨ

Share:

ਹੁਸ਼ਿਆਰਪੁਰ 15 ਮਈ ( ਤਰਸੇਮ ਦੀਵਾਨਾ ) ਸੇਂਟ ਕਬੀਰ ਪਬਲਿਕ ਹਾਈ ਸਕੂਲ ਚੱਗਰਾਂ ਵਿਖੇ ਅੱਜ ਮਾਂ ਦਿਵਸ ਅਤੇ ਪੂਲ ਪਾਰਟੀ ਦਾ ਦਿਨ ਮਨਾਇਆ ਗਿਆ । ਇਸ ਮੌਕੇ ਸੇਂਟ ਕਬੀਰ ਪਬਲਿਕ ਹਾਈ ਸਕੂਲ ਚੱਗਰਾਂ ਦੇ ਐਮ ਡੀ ਸਰ ਡਾ: ਸ੍ਰੀ ਅਸ਼ੀਸ ਸਰੀਨ ਜੀ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰੀ-ਨਰਸਰੀ, ਨਰਸਰੀ, ਐਲ.ਕੇ .ਜੀ, ਯੂ.ਕੇ.ਜੀ, ਦੇ ਬੱਚਿਆਂ ਨੇ ਹਿੱਸਾ ਲਿਆ ਅਤੇ ਬੱਚਿਆਂ ਨੇ ਪੂਲ ਵਿੱਚ ਖੂਬ ਆਨੰਦ ਮਾਣਿਆ । ਬੱਚੇ ਆਪਣੇ ਦੁਪਹਿਰ ਦੇ ਖਾਣੇ ਵਿੱਚ ਪੀਲੇ ਰੰਗ ਦਾ ਭੋਜਨ ਲੈ ਕੇ ਆਏ ਅਤੇ ਉਨ੍ਹਾਂ ਨੇ ਬਾਕੀ ਬੱਚਿਆਂ ਨਾਲ ਸ਼ੇਅਰ ਕਰਕੇ ਭੋਜਨ ਖਾਧਾ। ਇਸ ਤਰ੍ਹਾਂ ਬੱਚਿਆਂ ਵਿੱਚ ਸ਼ੁਰੂ ਤੋਂ ਹੀ ਸ਼ੇਅਰਿੰਗ ਦੀ ਭਾਵਨਾ ਵਿਕਸਿਤ ਹੋਵੇਗੀ । ਬੱਚਿਆਂ ਨੇ ਪੂਲ  ਪਾਰਟੀ ਦੌਰਾਨ ਖੂਬ ਅਨੰਦ ਮਾਣਿਆ, ਬਾਅਦ ਵਿੱਚ ਬੱਚਿਆਂ ਨੇ ਮਾਂ ਦਿਵਸ ਦੇ ਮੌਕੇ ਤੇ ਕਾਰਡ ਬਣਾਏ ਅਤੇ ਵੱਡੇ ਬੱਚਿਆਂ ਦੇ ਵੀ ਮਾਂ ਦਿਵਸ ਦੇ ਮੌਕੇ ਤੇ ਕਾਰਡ ਬਣਾਉਣ ਦੇ ਮੁਕਾਬਲੇ ਕਰਵਾਏ ਗਏ , ਜਿਨ੍ਹਾਂ ਵਿੱਚੋਂ ਪਹਿਲੇ ਸਥਾਨ ਤੇ ਰਹੇ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ, ਜਿਨ੍ਹਾਂ ਵਿਚੋਂ ਪਹਿਲੀ ਕਲਾਸ ਦੀ ਵਿਦਿਆਰਥਣ  ਆਰੂਸ਼ੀ ਬਾਲਾ, ਦੂਸਰੀ ਕਲਾਸ ਦੇ ਵਿਦਿਆਰਥੀ ਸਹਿਜਪ੍ਰੀਤ ਸਿੰਘ, ਤੀਸਰੀ ਕਲਾਸ ਦੇ ਵਿਦਿਆਰਥੀ ਜਸ਼ਨ, ਚੋਥੀ ਕਲਾਸ ਦੀ ਵਿਦਿਆਰਥਣ ਗੁਰਲੀਨ, ਪੰਜਵੀਂ ਕਲਾਸ ਦੇ ਵਿਦਿਆਰਥੀ ਮਨਜੋਤ ਸਿੰਘ, ਛੇਵੀਂ ਕਲਾਸ ਦੀ ਵਿਦਿਆਰਥਣ ਤਰਨਪ੍ਰੀਤ ਕੌਰ, ਸੱਤਵੀ ਕਲਾਸ ਦੇ ਵਿਦਿਆਰਥੀ ਧਰਮਵੀਰ, ਦਸਮੀ ਕਲਾਸ ਦੀ ਵਿਦਿਆਰਥਣ ਗਗਨਜੋਤ ਨੂੰ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ 8ਵੀਂ ਜਮਾਤ ਵਿੱਚ ਪਹਿਲੇ ਦੂਜੇ ਅਤੇ ਤੀਸਰੇ ਨੰਬਰ ਤੇ ਰਹੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਪਹਿਲੇ  ਸਥਾਨ ਤੇ ਰਹੀ ਵਿਦਿਆਰਥਣ ਕੋਮਲ 93%, ਦੂਸਰੇ ਸਥਾਨ ਤੇ ਰਹੀ ਵਿਦਿਆਰਥਣ ਸਿਮਰਨ ਬੰਗਾ 92%, ਤੀਸਰੇ ਸਥਾਨ ਤੇ ਰਿਹਾ ਵਿਦਿਆਰਥੀ ਗੁਰਤਰਨ ਸਿੰਘ 88% ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਬਹੁਤ ਖੂਬਸੂਰਤ ਸਜਾਵਟ ਵੀ ਕੀਤੀ ਗਈ ਅਤੇ ਪੂਲ ਵੀ ਬਹੁਤ ਹੀ ਵਧੀਆ ਢੰਗ ਨਾਲ ਸਜਾਇਆ ਗਿਆ ਸੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸਰ ਅਤੇ ਸਮੂਹ ਸਟਾਫ ਹਾਜ਼ਰ ਸਨ  ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news