August 25, 2026 12:26 pm

ਮਨੀਪੁਰ ’ਚ ਹਾਲਾਤ ਆਮ ਵਾਂਗ ਹੋਣ ਲੱਗੇ, ਡਰੋਨ ਨਾਲ ਰੱਖੀ ਜਾ ਰਹੀ ਹੈ ਨਜ਼ਰ ਤੇ ਫ਼ੌਜ ਕਰ ਰਹੀ ਹੈ ਫਲੈਗ ਮਾਰਚ

Share:

ਇੰਫਾਲ, 8 ਮਈ/ਹਿੰਸਾ ਪ੍ਰਭਾਵਿਤ ਮਨੀਪੁਰ ਵਿੱਚ ਅੱਜ ਸਵੇਰੇ ਕਰਫਿਊ ਵਿੱਚ ਕੁਝ ਘੰਟਿਆਂ ਲਈ ਢਿੱਲ ਦੇਣ ਨਾਲ ਜਨਜੀਵਨ ਕੁਝ ਹੱਦ ਤੱਕ ਆਮ ਵਾਂਗ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਲੋਕ ਜ਼ਰੂਰੀ ਵਸਤਾਂ ਖਰੀਦਣ ਲਈ ਇੰਫਾਲ ‘ਚ ਘਰਾਂ ਤੋਂ ਬਾਹਰ ਨਿਕਲੇ। ਅਧਿਕਾਰੀਆਂ ਨੇ ਦੱਸਿਆ ਕਿ ਕਰਫਿਊ ‘ਚ ਢਿੱਲ ਦੌਰਾਨ ਫੌਜ ਦੇ ਡਰੋਨ ਅਤੇ ਹੈਲੀਕਾਪਟਰਾਂ ਰਾਹੀਂ ਸਥਿਤੀ ‘ਤੇ ਨਜ਼ਰ ਰੱਖੀ। ਫੌਜ ਅਤੇ ਅਸਾਮ ਰਾਈਫਲਜ਼ ਦੇ ਜਵਾਨਾਂ ਨੇ ਪਿਛਲੇ ਕੁਝ ਦਿਨਾਂ ਤੋਂ ਜਾਤੀ ਹਿੰਸਾ ਤੋਂ ਪ੍ਰਭਾਵਿਤ ਵੱਖ-ਵੱਖ ਖੇਤਰਾਂ ਵਿੱਚ ਫਲੈਗ ਮਾਰਚ ਕੱਢਿਆ।

seculartvindia
Author: seculartvindia

Leave a Comment

Voting poll

[democracy id="1"]

latest news