June 14, 2026 10:35 pm

ਸੁਮਿਤ ਭੰਡਾਰੀ ਨਵੀਂ ਬਣੀ ਜਥੇਬੰਦੀ ਸ਼ਿਆਮ ਸੇਵਾ ਦਲ ਫਗਵਾੜਾ ਦੇ ਪ੍ਰਧਾਨ ਬਣੇ *ਸੰਸਥਾ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏਗੀ

Share:

ਫਗਵਾੜਾ 08 ਮਈ (ਆਸ਼ੀਸ਼ ਗਾਂਧੀ-ਦੀਕਸ਼ਾ ਗਾਂਧੀ) ਫਗਵਾੜਾ ਦੀ ਨਵੀਂ ਬਣੀ ਜਥੇਬੰਦੀ ਸ਼ਿਆਮ ਸੇਵਾ ਦਲ ਦੀ ਮੀਟਿੰਗ ਨਵੀਂ ਮੰਡੀ ਰੋਡ ਫਗਵਾੜਾ ਵਿਖੇ ਹੋਈ। ਜਿਸ ਵਿੱਚ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਧਾਨ ਦੇ ਅਹੁਦੇ ਦਾ ਚਾਰਜ ਸੁਮਿਤ ਭੰਡਾਰੀ ਨੂੰ ਸੌਂਪਿਆ। ਨਵ-ਨਿਯੁਕਤ ਪ੍ਰਧਾਨ ਸੁਮਿਤ ਭੰਡਾਰੀ ਨੇ ਸਮੂਹ ਹਾਜ਼ਰ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਸੰਸਥਾ ਦਾ ਮੁੱਖ ਕੰਮ ਸ਼ਰਧਾਲੂਆਂ ਨੂੰ ਸਨਾਤਨ ਧਰਮ ਦੇ ਪ੍ਰਸਿੱਧ ਧਾਰਮਿਕ ਸਥਾਨਾਂ ‘ਤੇ ਲੈ ਕੇ ਜਾਣਾ ਹੈ। ਜਿਸ ਤਹਿਤ ਬੱਸਾਂ ਦੇ ਕਾਫਲੇ ਬਹੁਤ ਘੱਟ ਫੀਸਾਂ ਅਤੇ ਵਧੀਆ ਸਹੂਲਤਾਂ ਨਾਲ ਰਵਾਨਾ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 4 ਜੂਨ ਦਿਨ ਐਤਵਾਰ ਨੂੰ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਸੰਸਥਾ ਵੱਲੋਂ ਬੱਸ ਰਵਾਨਾ ਕੀਤੀ ਜਾ ਰਹੀ ਹੈ। ਜੋ ਸ਼ਰਧਾਲੂ ਇਸ ਯਾਤਰਾ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਉਹ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਦਿਨੇਸ਼ ਖਰਬੰਦਾ, ਕੁਲਬੀਰ ਲਾਲ, ਬੰਟੀ ਰਾਵਤ, ਵਿਕਾਸ, ਸ਼ੇਖਰ ਗੁਪਤਾ, ਸੰਜੇ ਮੱਕੜ, ਪ੍ਰਮੋਦ, ਨਿਤਿਨ ਸੂਰੀ, ਅਮਿਤ ਗੁਪਤਾ, ਰਿਸ਼ਭ ਸ਼ਰਮਾ, ਨੀਟਾ ਆਦਿ ਹਾਜ਼ਰ ਸਨ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news