February 22, 2026 4:19 pm

ਪੰਜਾਬੀ ਵਿਰਸਾ ਟਰੱਸਟ ਵਲੋਂ “ਬਾਬਾ ਗੁਰਦਿੱਤਾ ਜੀ” ਪੁਸਤਕ ਲੋਕ ਅਰਪਣ

Share:

ਫਗਵਾੜਾ 08 ਮਈ (ਆਸ਼ੀਸ਼ ਗਾਂਧੀ-ਦੀਕਸ਼ਾ ਗਾਂਧੀ) ਪੰਜਾਬੀ ਵਿਰਸਾ ਟਰੱਸਟ ਵਲੋਂ ਪ੍ਰਕਾਸ਼ਤ ਅਤੇ ਕੁਲਦੀਪ ਸਿੰਘ ਕਾਮਿਲ ਅਤੇ ਡਾ: ਚਰਨਜੀਤ ਸਿੰਘ ਗੁਮਟਾਲਾ ਵਲੋਂ ਲਿਖੀ ਪੁਸਤਕ “ਬਾਬਾ ਗੁਰਦਿੱਤਾ ਜੀ” ਦਾ ਲੋਕ ਅਪਰਣ ਅਮਰੀਕਾ ਨਿਵਾਸੀ ਪ੍ਰਸਿੱਧ ਪਰਵਾਸੀ ਪੰਜਾਬੀ ਅਵਤਾਰ ਸਿੰਘ ਸਪਰਿੰਗਫੀਲਡ ਵਲੋਂ ਕੀਤਾ ਗਿਆ। ਇਸ ਸਮੇਂ ਬੋਲਦਿਆਂ ਉਹਨਾ ਕਿਹਾ ਕਿ ਵਿਦੇਸ਼ ਵਸਦੇ ਪੰਜਾਬੀ, ਆਪਣੀ ਮਾਂ ਬੋਲੀ ਪੰਜਾਬੀ, ਪੰਜਾਬ  ਅਤੇ ਆਪਣੇ ਵਿਰਸੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹਨ ਅਤੇ ਉਹ ਪੰਜਾਬੀ ਬੋਲੀ ਦੇ ਵਿਕਾਸ ਲਈ ਹਰ ਪਲ ਤਤਪਰ ਹਨ। ਸਮਾਗਮ ਵਿੱਚ ਡਾ: ਜਗੀਰ ਸਿੰਘ ਨੂਰ, ਚਰਨਜੀਤ ਸਿੰਘ ਪਨੂੰ ਯੂ.ਐਸ.ਏ. ਨੇ ਪੁਸਤਕ ਸੰਬੰਧੀ ਵਿਚਾਰ ਪੇਸ਼ ਕੀਤੇ। ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਪਰਵਾਸੀ ਪੰਜਾਬੀਆਂ ਦਾ ਆਪਣੀ ਧਰਤੀ ਨਾਲ ਅੰਤਾਂ ਦਾ ਮੋਹ ਹੈ ਅਤੇ ਉਹ ਆਪਣੇ ਇਤਿਹਾਸ, ਸਭਿਆਚਾਰ, ਬੋਲੀ ਦੀ ਤਰੱਕੀ ਲਈ ਹਰ ਪਲ ਤਿਆਰ ਰਹਿੰਦੇ ਹਨ।ਇਸ ਸਮੇਂ ਕਰਵਾਏ ਕਵੀ ਦਰਬਾਰ ਵਿੱਚ ਬਲਦੇਵ ਰਾਜ ਕੋਮਲ, ਮਨੋਜ ਫਗਵਾੜਵੀ, ਰਵਿੰਦਰ ਸਿੰਘ ਰਾਏ ਨੇ ਹਿੱਸਾ ਲਿਆ। ਪਰਵਿੰਦਰ ਜੀਤ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਸੁਖਵਿੰਦਰ ਸਿੰਘ ਪ੍ਰਧਾਨ, ਨਰਿੰਦਰ ਸੈਣੀ, ਅਨੂਪ ਦੁੱਗਲ, ਸੁਖਵਿੰਦਰ ਸਿੰਘ ਸੱਲ ਪਲਾਹੀ, ਗੁਰਨਾਮ ਸਿੰਘ ਸੱਲ ਪਲਾਹੀ, ਗੁਰਮੇਲ ਸਿੰਘ, ਸੁਰਜੀਤ ਰਾਓ, ਦਿਲਬਹਾਰ ਸ਼ੌਕਤ, ਮਨਦੀਪ ਸਿੰਘ, ਕਲਮੇਸ਼ ਸੰਧੂ, ਅਸ਼ੋਕ ਸ਼ਰਮਾ ਆਦਿ  ਹਾਜ਼ਰ ਸਨ। ਸਮਾਗਮ ਦੌਰਾਨ  ਅਵਤਾਰ ਸਿੰਘ ਸਪਰਿੰਗਫੀਲਡ ਦਾ ਉਹਨਾ ਵਲੋਂ ਪੰਜਾਬੀ ਬੋਲੀ ਦੇ ਪ੍ਰਸਾਰ ਲਈ ਕੀਤੀਆਂ ਪ੍ਰਾਪਤੀਆਂ ਲਈ ਪੰਜਾਬੀ ਵਿਰਸਾ ਟਰੱਸਟ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਅਵਤਾਰ ਸਿੰਘ ਸਪਰਿੰਗਫੀਲਡ ਦੇ ਪਤਨੀ ਸਰਬਜੀਤ ਕੌਰ, ਜਗਤਬੀਰ ਸਿੰਘ, ਤਲਵਿੰਦਰ ਸਿੰਘ, ਇੰਦਰਜੀਤ ਸਿੰਘ ਅਤੇ ਉਹਨਾ ਦਾ ਪਰਿਵਾਰ ਹਾਜ਼ਰ ਸੀ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news