July 14, 2025 4:28 pm

ਪੰਜਾਬ ਪੁਲਿਸ ਵੱਲੋਂ ਸਾਂਝ ਸਮਾਜਿਕ ਹਿੱਸੇਦਾਰੀ ਪ੍ਰੋਗਰਾਮ ਲਾਗੂ ਕੀਤਾ ਜਾਵੇਗਾ: ਐਸ.ਐਸ.ਪੀ ਸੁਰੇਂਦਰ ਲਾਂਬਾ

Share:

ਦਲਜੀਤ ਕੌਰ/ਸੰਗਰੂਰ, 7 ਮਈ, 2023: ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੁਰੇਂਦਰ ਲਾਂਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਪਰਿਵਾਰਕ ਝਗੜਿਆਂ ਸਬੰਧੀ ਸ਼ਿਕਾਇਤਾਂ ਦੇ ਹੱਲ, ਲਿੰਗ ਸਮਾਨਤਾ, ਨਸ਼ਾ ਛੁਡਾਊ, ਸਾਈਬਰ ਅਪਰਾਧ ਦੀ ਰੋਕਥਾਮ ਅਤੇ ਇਸ ਸਬੰਧੀ ਸਮਾਜ ਅਧਾਰਤ ਜਾਗਰੂਕਤਾ ਪ੍ਰੋਗਰਾਮ ਚਲਾਉਣ ਲਈ ਸਾਂਝ ਸਮਾਜਿਕ ਹਿੱਸੇਦਾਰੀ ਪ੍ਰੋਗਰਾਮ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਪੰਜਾਬ ਪੁਲਿਸ ਦੇ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਵਿੰਗ ਵੱਲੋਂ ਚਲਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਹਰ ਖੇਤਰ ਦੇ ਮਾਹਿਰਾਂ ਨੂੰ ਸਵੈ-ਇੱਛਕ ਤੌਰ ਉਤੇ ‘ਸਾਂਝ ਸਹਿਯੋਗੀ ਨਾਗਰਿਕ’ ਵਜੋਂ ਸਾਂਝ ਟੀਮ ਦਾ ਹਿੱਸਾ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ ਦੀ ਡਿਗਰੀ ਅਤੇ ਪ੍ਰੋਫੈਸ਼ਨਲ ਜਾਂ ਸੇਵਾ ਮੁਕਤ ਸਰਕਾਰੀ ਅਫਸਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਐਸ.ਐਸ.ਪੀ ਨੇ ਦੱਸਿਆ ਕਿ ਸਮਾਜਿਕ ਵਲੰਟੀਅਰਾਂ ਨੂੰ “ਸਾਂਝ ਸਹਿਯੋਗੀ ਨਾਗਰਿਕ” ਵਜੋਂ ਮਨੋਨੀਤ ਕੀਤਾ ਜਾਵੇਗਾ ਜੋ ਬਿਨਾਂ ਕਿਸੇ ਲਾਭ ਜਾਂ ਅਦਾਇਗੀ ਦੇ ਕੰਮ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਦੀ ਰਜਿਸਟ੍ਰੇਸ਼ਨ ਕਰਵਾਉਣ ਦੇ ਚਾਹਵਾਨ ਵਿਅਕਤੀ ਸਵੈ-ਇੱਛਾ ਨਾਲ http://www.ppsaanjh.in ‘ਤੇ ਆਨਲਾਇਨ ਉਪਲਬਧ ਬਿਨੈ ਫਾਰਮ ਭਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਿਨੈ-ਪੱਤਰ 15 ਮਈ 2023 ਤੋਂ ਪਹਿਲਾਂ ਪਹਿਲਾਂ ਭਰਿਆ ਜਾ ਸਕਦਾ ਹੈ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news