August 26, 2026 4:32 pm

ਬਲਾਕ ਭਵਾਨੀਗੜ੍ਹ ‘ਚ ਮਨਾਇਆ ਗਿਆ ਨੈਸ਼ਨਲ ਡੀ-ਵਾਰਮਿੰਗ ਦਿਵਸ ਦਾ ਮੌਪਅਪ ਰਾਊਂਡ

Share:

ਦਲਜੀਤ ਕੌਰ/ਭਵਾਨੀਗੜ੍ਹ, 5 ਮਈ, 2023: ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ, ਸੀ.ਐਚ. ਸੀ ਭਵਾਨੀਗੜ੍ਹ ਡਾ. ਮਹੇਸ਼ ਕੁਮਾਰ ਦੀ ਯੋਗ ਅਗਵਾਈ ਹੇਠ ਅੱਜ ਬਲਾਕ ਭਵਾਨੀਗੜ੍ਹ ਵਿੱਚ ਨੈਸ਼ਨਲ ਡੀ-ਵਰਮਿੰਗ ਦਿਵਸ (ਪੇਟ ਦੇ ਕੀੜਿਆ ਤੋਂ ਬਚਾਓ ਦਿਵਸ ਸਬੰਧੀ ਮੁੱਖ-ਅੱਪ ਰਾਊਂਡ ਕੀਤਾ ਗਿਆ।
ਇਸ ਸਬੰਧੀ ਡਾ. ਮਹੇਸ਼ ਕੁਮਾਰ ਨੇ ਦੱਸਿਆ ਕਿ ਜਿਹੜੇ ਬੱਚੇ ਡੀ-ਵਰਮਿੰਗ ਦਿਵਸ ਵਾਲੇ ਦਿਨ ਆਂਗਣਵਾੜੀ ਸੈਂਟਰਾਂ, ਸਕੂਲਾਂ ਤੋਂ ਗੈਰ ਹਾਜ਼ਰ ਸਨ ਜਾਂ ਕਿਸੇ ਹੋਰ ਕਾਰਣ ਕਰਕੇ ਐਲਬਿਡਾਜੋਲ ਗੋਲੀ ਖਾਣ ਤੋਂ ਵਾਂਝੇ ਰਹਿ ਗਏ ਸਨ, ਉਨ੍ਹਾਂ ਬੱਚਿਆਂ ਨੂੰ ਅੱਜ 5 ਮਈ ਨੂੰ ਪੌਪ-ਅੱਪ ਰਾਊਂਡ ਵਿੱਚ ਇਹ ਗੋਲੀ ਖੁਆਈ ਗਈ। ਉਨ੍ਹਾਂ ਕਿਹਾ ਕਿ ਇਹ ਗੋਲੀ ਖਾਣ ਨਾਲ ਬੱਚੇ ਪੇਟ ਦੇ ਕੀੜਿਆਂ ਤੋਂ ਮੁਕਤੀ ਪਾਉਣਗੇ ਅਤੇ ਖੂਨ ਦੀ ਘਾਟ ਵਰਗੀ ਬਿਮਾਰੀ ਤੋਂ ਬਚ ਜਾਣਗੇ। ਡਾ. ਪ੍ਰੀਤੀ ਗਰਗ ਨੇ ਦੱਸਿਆ ਕਿ ਡੀਵਰਮਿੰਗ ਦਿਵਸ ਵਿੱਚ ਗਲੀਆਂ ਦੇਣ ਦਾ ਟੀਚਾ ਪ੍ਰਾਪਤ ਕਰ ਲਿਆ ਹੈ। ਇਸ ਮੌਕੇ ਡਾ. ਅਨਿੱਤ ਡਾ. ਮੋਨਿਕਾ ਸ਼ਰਮਾ, ਡਾ. ਪ੍ਰੀਤੀ ਗਰਗ ਅਤੇ ਮਹੇਸ਼ਇੰਦਰ ਸਿੰਘ ਹਾਜ਼ਰ ਸਨ।
seculartvindia
Author: seculartvindia

Leave a Comment

Voting poll

[democracy id="1"]

latest news