
ਦਲਜੀਤ ਕੌਰ/ਭਵਾਨੀਗੜ੍ਹ, 4 ਮਈ, 2023: ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਧਰਮਪਾਲ ਨਮੋਲ ਅਤੇ ਬਲਾਕ ਆਗੂ ਭੋਲਾ ਸਿੰਘ ਨਾਗਰਾ ਨੇ ਦੱਸਿਆ ਕਿ ਵੀ ਡੀ ਪੀ ਓ ਦਫਤਰ ਵੱਲੋਂ ਆਏ ਅਧਿਕਾਰੀਆਂ ਵੱਲੋ ਸਰਕਾਰੀ ਨਿਯਮਾਂ ਮੁਤਾਬਿਕ ਪਹਿਲਾ ਜਰਨਲ ਜਮੀਨ ਦੀ ਬੋਲੀ ਸੁਰੂ ਕੀਤੀ ਗਈ ਅਧਿਕਾਰੀਆਂ ਨੇ ਸਰਕਾਰ ਵੱਲੋਂ ਪੰਚਾਇਤੀ ਜਮੀਨਾ ਦੇ ਠੇਕਿਆਂ ‘ਚ ਕੀਤੇ ਵਾਧੇ ਮੁਤਾਬਿਕ ਬੋਲੀ ਸੁਰੂ ਕੀਤੀ ਗਈ।ਜਰਨਲ ਜਮੀਨ ਦੀ ਸਾਰੀ ਜਮੀਨ ਸਰਕਾਰ ਵੱਲੋਂ ਕੀਤੇ ਵਾਧੇ ਮੁਤਾਬਿਕ ਸਿਰੇ ਚੜੀ। ਉਸ ਤੋ ਰਿਜ਼ਰਵ ਕੋਟੇ ਜਮੀਨ ਦੀ ਬੋਲੀ ਸੁਰੂ ਕੀਤੀ ਗਈ। ਦਲਿਤ ਭਾਈਚਾਰੇ ਵੱਲੋਂ ਤਹਿ ਕੀਤੇ ਦੋ ਵਿਅਕਤੀਆਂ ਪਰਗਟ ਸਿੰਘ ਅਤੇ ਜ਼ੋਰਾ ਸਿੰਘ ਵੱਲੋਂ ਸਾਝੇ ਕੀਤੇ ਤੇ ਸਕਿਓੁਰਟੀ ਜਮਾ ਕੀਤੀ ਗਈ। ਰਿਜ਼ਰਵ ਕੋਟੇ ਜਮੀਨ ਅੱਠ ਏਕੜ ਦੀ ਬੋਲੀ ਆਏ ਅਧਿਕਾਰੀਆਂ ਨੇ ਵਾਧਾ ਕਰਕੇ 1,65,000 ਰੁ ਤੋ ਸੁਰੂ ਕੀਤੀ ਗਈ। ਇਸ ਜਮੀਨ ਦੀ ਬੋਲੀ ਜ਼ੋਰਾ ਸਿੰਘ ਦੇ ਨਾਮ ਤੇ 1,65,500 ਰੁ ‘ਚ ਹੋਈ। ਇਸ ਤਰ੍ਹਾਂ ਸਾਰੀ ਪੰਚਾਇਤੀ ਜਮੀਨ ਦੀ ਬੋਲੀ ਸਿਰੇ ਚੜੀ।
ਆਗੂਆਂ ਨੇ ਕਿਹਾ ਕਿ ਰਿਜ਼ਰਵ ਕੋਟੇ ਦੀ ਜਮੀਨ ਆਉਣ ਨਾਲ ਦਲਿਤਾਂ ਦੇ ਮਾਣ ਸਨਮਾਣ ਚ ਵਾਧਾ ਹੋਇਆ ਹੈ। ਇਹ ਸਾਰੀ ਜਮੀਨ ਮਜ਼ਦੂਰ ਭਾਈਚਾਰੇ ‘ਚ ਬਰਾਬਰ ਵੰਡੀ ਜਾਵੇਗੀ ਅਤੇ ਸਾਂਝੇ ਤੌਰ ਤੇ ਖੇਤੀ ਕੀਤੀ ਜਾਵੇਗੀ। ਇਸ ਮੌਕੇ ਪ੍ਰੇਮ ਸਿੰਘ, ਪ੍ਰਗਟ ਸਿੰਘ, ਬੰਟੀ ਸਿੰਘ, ਸਰਬਜੀਤ ਸਿੰਘ, ਹਾਕਮ ਸਿੰਘ ਅਤੇ ਵਿਸਕੀ ਸਿੰਘ ਹਾਜ਼ਰ ਸਨ।