
ਹੁਸ਼ਿਆਰਪੁਰ, 3 ਮਈ (ਤਰਸੇਮ ਦੀਵਾਨਾ) ਆਈ.ਵੀ.ਵਾਈ. ਹੁਸ਼ਿਆਰਪੁਰ ਦੇ ਹੈਡ ਡਾ:ਸਚਿਨ ਸੂਦ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਸ਼ਹਿਰ ਦੇ ਉੱਚਕੋਟੀ ਦੇ ਇੱਕੋ ਇੱਕ ਇਸ ਹਸਪਤਾਲ ਵਿੱਚ ਹੈਰਾਨ ਕਰਨ ਵਾਲੀਆਂ ਸੁਪਰ ਸਪੈਸ਼ਲਟੀਜ਼ ਸਹੂਲਤਾਂ ਭਰਪੂਰ ਇਲਾਜ ਮੌਜੂਦ ਹਨ ਜਿਨ੍ਹਾਂ ਬਾਰੇ ਸ਼ਾਇਦ ਹੁਸ਼ਿਆਰਪੁਰ ਅਤੇ ਨਜਦੀਕੀ ਇਲਾਕੇ ਦੇ ਲੋਕਾਂ ਨੂੰ ਪਤਾ ਨਾ ਹੋਵੇ ਅਤੇ ਉਹ ਇੰਨ੍ਹਾਂ ਸਹੂਲਤਾਂ ਤੋਂ ਵਾਝੇ ਰਹਿ ਰਹੇ ਹਨ। ਇਸ ਪ੍ਰੈੱਸ ਕਾਨਫਰੰਸ ਦੇ ਜ਼ਰੀਏ ਹੁਸ਼ਿਆਰਪੁਰ ਇਲਾਕੇ ਦੇ ਲੋਕਾਂ ਨੂੰ ਜਾਣਕਾਰੀ ਦੇ ਰਹੇ ਹਾਂ ਕਿ ਆਈ.ਵੀ.ਵਾਈ. ਹਸਪਤਾਲ ਹੁਸ਼ਿਆਰਪੁਰ ਵਿੱਚ ਨਿਊਰੋ ਸਰਜਰੀ, ਪਲਾਸਟਿਕ ਸਰਜਰੀ, ਆਟੋ ਸਰਜਰੀ, ਚੈਨਲ ਸਰਜਰੀ, ਪਰਮਨੋਲਿਜਸਟ, ਰਿਜਆਲੋਜਿਸਟ, ਕੈਪਸਟਿਨਰਿਆਲੋਜਿਸਟ ਆਦਿ ਸਪੈਸ਼ਲਟੀਜ਼ ਸਹੂਲਤਾ ਨਾਲ ਇਲਾਜ ਕੀਤੇ ਜਾਂਦੇ ਹਨ। ਜੋ ਬਹੁਤ ਹੀ ਘੱਟ ਤੇ ਕਿਫ਼ਾਇਤੀ ਦਰਾਂ ਸਸਤੇ ਵਿੱਚ ਉਪੱਲਬਧ ਹਨ। ਡਾ: ਸਚਿਨ ਸੂਦ ਨੇ ਕੋਵਿਡ ਬਾਰੇ ਵੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਦਸਿਆ ਕਿ ਹੁਣ ਫਿਰ ਤੋਂ ਕੋਵਿਡ ਦੀ ਲਹਿਰ ਉਠਣ ਦੀ ਕੋਸ਼ਿਸ਼ ਵਿੱਚ ਹੈ। ਉਨ੍ਹਾਂ ਦਸਿਆ ਕਿ ਹੁਣ ਕੋਵਿਡ ਦੇ ਕਈ ਨਵੇਂ ਕੇਸ ਵੇਖਣ ਨੂੰ ਆ ਰਹੇ ਹਨ ਅਤੇ ਉਨ੍ਹਾਂ ਦੇ ਹਸਪਤਾਲ ਵਿੱਚ ਵੀ ਕੋਵਿਡ ਦੇ ਕੇਸ ਆਏ ਹਨ। ਉਨ੍ਹਾਂ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਵਰਤੀਆਂ ਜਾਂਦੀਆਂ ਸਾਵਧਾਨੀਆਂ ਨੂੰ ਜਰੂਰ ਅਪਣਾਉਣ ਦੀ ਅਪੀਲ ਕੀਤੀ। ਉਨਾ ਕਿਹਾ ਕਿ ਜਿਥੇ ਕੋਵਿਡ ਮਰੀਜ ਨੇ ਵੱਖਰੇ ਰੱਖ ਆਪਣੇ ਆਪ ਨੂੰ ਬਚਾਉਣਾ ਹੈ ਉੱਥੇ ਆਪਣੇ ਪਿਆਰੇ ਨਜਦੀਕੀ ਰਿਸ਼ਤੇਦਾਰਾਂ ਅਤੇ ਸਮਾਜ ਵਿੱਚ ਕੋਵਿਡ ਨੂੰ ਫੈਲਣ ਤੋਂ ਬਚਾਉਣਾ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਅਸੀਂ ਇਲਾਕੇ ਦੇ ਲੋਕਾਂ ਨੂੰ ਵਧਦੀਆਂ ਤੇ ਸਸਤਾ ਇਲਾਜ਼ ਦੇਣ ਦਾ ਯਕੀਨ ਦਿਵਾਉਂਦੇ ਹਾਂ।