April 12, 2026 10:44 pm

ਪੰਜਾਬੀ ਫਿਲਮ ’ਚ ਨੇਤਰਹੀਣ ਲੋਕਾਂ ਦਾ ਮਜ਼ਾਕ ਉਡਾਉਣਾ ਬਹੁਤ ਹੀ ਮੰਦਭਾਗੀ ਗੱਲ- ਸ਼ਰਮਾ,ਸਹੋਤਾ

Share:

ਹੁਸਿ਼ਆਰਪੁਰ, 26 ਅਪ੍ਰੈਲ (ਤਰਸੇਮ ਦੀਵਾਨਾ)- ਡਿਸਏਬਲਡ ਪਰਸਨਜ਼ ਵੈਲਫੇਅਰ ਸੁਸਾਇਟੀ ਦੀ ਇੱਕ ਹੰਗਾਮੀ ਮੀਟਿੰਗ ਪ੍ਰਧਾਨ ਸੰਦੀਪ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਪਿਛਲੇ ਦਿਨੀਂ ਰਿਲੀਜ਼ ਹੋਈ ਇੱਕ ਪੰਜਾਬੀ ਫਿਲਮ ਦੇ ਨਾਮ ਅਤੇ ਨੇਤਰਹੀਣਾਂ ਦੇ ਉਡਾਏ ਮਜ਼ਾਕ ਤੇ ਫਿਲਮ ’ਚ ਵਰਤੇ ਗਏ ਇਤਰਾਜ਼ਯੋਗ ਸ਼ਬਦਾਂ ਦੀ ਬਹੁਤ ਹੀ ਕਰੜੇ ਸ਼ਬਦਾਂ ’ਚ ਨਿਖੇਧੀ ਕੀਤੀ ਗਈ। ਇਸ ਮੌਕੇ ਪ੍ਰਧਾਨ ਸੰਦੀਪ ਸ਼ਰਮਾ ਅਤੇ ਜਨਰਲ ਸਕੱਤਰ ਜਸਵਿੰਦਰ ਸਿੰਘ ਸਹੋਤਾ ਨੇ ਰੋਸ ਜਿਤਾਉਂਦੇ ਹੋਏ ਕਿਹਾ ਕਿ ਇੱਕ ਪੰਜਾਬੀ ਫਿਲਮ ’ਚ ਨੇਤਰਹੀਣ ਲੋਕਾਂ ਦਾ ਮਜ਼ਾਕ ਉਡਾਇਆ ਗਿਆ ਹੈ, ਜਿਹੜੀ ਕਿ ਇੱਕ ਬਹੁਤ ਹੀ ਮਾੜੀ ਗੱਲ ਹੈ। ਉਨ੍ਹਾਂ ਨੇ ਦਿਵਿਆਂਗਾਂ ਦੀ ਭਲਾਈ ਲਈ ਕੰਮ ਕਰ ਰਹੀਆਂ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਨੂੰ ਇੱਕ ਮੰਚ ’ਤੇ ਇਕੱਠੇ ਹੋ ਕੇ ਇਸ ਫਿਲਮ ਦਾ ਸਖਤ ਵਿਰੋਧ ਕਰਨ ਦੀ ਅਪੀਲ ਕੀਤੀ। ਨੇਤਰਹੀਣ ਸੰਜੀਵ ਅਰੋੜਾ ਅਤੇ ਕੀਰਤੀ ਨੇ ਕਿਹਾ ਕਿ ਲੋਕਾਂ ਦਾ ਮਨੋਰੰਜਨ ਕਰਨ ਵਾਲੀਆਂ ਫਿਲਮਾਂ ’ਚ ਚਣੌਤੀ ਗ੍ਰਸਤ ਲੋਕਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ, ਜਿਸ ਕਾਰਨ ਕੁਦਰਤੀ ਕਰੋਪੀ ਦੇ ਸਿ਼ਕਾਰ ਲੋਕਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਦੀ ਹੈ। ਦੇਖਣ ਤੋਂ ਅਸਮਰੱਥ ਜਸਪਾਲ ਸਿੰਘ ਨੇ ਕਿਹਾ ਕਿ ਹੁਣੇ-ਹੁਣੇ ਹੀ ਰਿਲੀਜ਼ ਹੋਈ ਇੱਕ ਪੰਜਾਬੀ ਫਿਲਮ ’ਚ ਨੇਤਰਹੀਣ ਲੋਕਾਂ ਦਾ ਮਜ਼ਾਕ ਉਡਾਉਣਾ ਇੱਕ ਬਹੁਤ ਹੀ ਸ਼ਰਮਨਾਕ ਗੱਲ ਹੈ। ਉਨ੍ਹਾਂ ਕਿਹਾ ਦਿਵਿਆਂਗਾਂ ਦੇ ਅਧਿਕਾਰ ਐਕਟ 2016 ਅਨੁਸਾਰ ਫਿਲਮ ਦੇ ਪਡਿਊਸਰ ਅਤੇ ਨਿਰਦੇਸ਼ਕ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਫਿਲਮ ’ਚ ਨੇਤਰਹੀਣ ਦਾ ਮਜ਼ਾਕ ਉਡਾਉਣ ਵਾਲੀਆਂ ਫਿਲਮਾਂ ’ਤੇ ਰੋਕ ਲੱਗ ਸਕੇ। ਉਨ੍ਹਾਂ ਸੱਭਿਆਚਾਰ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਇਸ ਪੰਜਾਬੀ ਫਿਲਮ ਦਾ ਨਾਮ ਬਦਲਣ ਅਤੇ ਫਿਲਮ ’ਚੋਂ ਇਤਰਾਜਯੋਗ ਸ਼ਬਦ ਕੱਟਣ ਉਪਰੰਤ ਹੀ ਫਿਲਮ ਨੂੰ ਸਿਨੇਮਾਂ ਘਰਾਂ ’ਚ ਚਲਣ ਦਿੱਤੀ ਜਾਵੇ, ਨਹੀਂ ਦਾ ਚਣੌਤੀ ਗ੍ਰਸਤ ਲੋਕ ਸੜਕਾਂ ਤੇ ਆ ਕੇ ਲਾਮਬੰਦ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ, ਜਿਸ ਦੀ ਜਿ਼ੰਮੇਵਾਰ ਪੰਜਾਬ ਸਰਕਾਰ ਹੋਵੇਗੀ। ਇਸ ਮੌਕੇ ਚੇਅਰਮੈਨ ਬਹਾਦਰ ਸਿੰਘ, ਹਰਪਾਲ ਸਿੰਘ, ਦੀਪਕ ਕੁਮਾਰ, ਮਾਧੁਰਦੀਪ, ਕੁਲਜੀਤ ਬੰਗੜ, ਸਕੱਤਰ ਨੀਲਮ ਆਦਿ ਹਾਜਰ ਸਨ।
ਕੈਪਸ਼ਨ- ਨੇਤਰਹੀਣਾਂ ਦਾ ਮਜ਼ਾਕ ਉਡਾਉਣ ਵਾਲੀ ਪੰਜਾਬੀ ਫਿਲਮ ਦਾ ਵਿਰੋਧ ਕਰਦੇ ਹੋਏ ਸੰਦੀਪ ਸ਼ਰਮਾ, ਜਸਵਿੰਦਰ ਸਿੰਘ ਸਹੋਤਾ, ਸੰਜੀਵ ਅਰੋੜਾ, ਕੀਰਤੀ ਅਤੇ ਹੋਰ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news