April 10, 2026 4:24 pm

ਕਪਤਾਨ ਸੁਰਭੀ, ਉਪ ਕਪਤਾਨ ਨਿਰੰਕਾ ਅਤੇ ਆਸਥਾ ਸ਼ਰਮਾ ਦੀ ਬਦੌਲਤ ਟੀਮ ਹੁਸ਼ਿਆਰਪੁਰ, ਗੁਰਦਾਸਪੁਰ ਨੂੰ 10 ਵਿਕਟਾਂ ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਪਹੁੰਚੀ: ਡਾ: ਰਮਨ ਘਈ

Share:

ਹੁਸ਼ਿਆਰਪੁਰ 26 ਅਪ੍ਰੈਲ (ਤਰਸੇਮ ਦੀਵਾਨਾ )  ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਅੰਡਰ-19 ਮਹਿਲਾ ਅੰਤਰ-ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੀ ਟੀਮ ਨੇ ਕਪਤਾਨ ਸੁਰਭੀ, ਉਪ ਕਪਤਾਨ ਨਿਰੰਕਾ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਗੁਰਦਾਸਪੁਰ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਡਾ: ਰਮਨ ਘਈ ਨੇ ਦੱਸਿਆ ਕਿ ਗੁਰਦਾਸਪੁਰ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ |  ਗੁਰਦਾਸਪੁਰ ਦੀ ਟੀਮ ਸਿਰਫ਼ 56 ਦੌੜਾਂ ‘ਤੇ ਹੀ ਸਿਮਟ ਗਈ।  ਇਸ ਵਿੱਚ ਨਯਨਾ ਸ਼ਰਮਾ ਨੇ 25 ਦੌੜਾਂ ਦਾ ਯੋਗਦਾਨ ਪਾਇਆ।  ਗੇਂਦਬਾਜ਼ੀ ਕਰਦੇ ਹੋਏ ਹੁਸ਼ਿਆਰਪੁਰ ਦੀ ਕਪਤਾਨ ਸੁਰਭੀ ਨੇ 5 ਵਿਕਟਾਂ, ਆਸਥਾ ਸ਼ਰਮਾ ਨੇ 4 ਵਿਕਟਾਂ ਅਤੇ ਅੰਜਲੀ ਸਿਮਰ ਨੇ 1 ਵਿਕਟ ਲੈ ਕੇ ਗੁਰਦਾਸਪੁਰ ਦੀ ਟੀਮ ਨੂੰ 56 ਦੌੜਾਂ ਤੱਕ ਰੋਕ ਦਿੱਤਾ।  ਹੁਸ਼ਿਆਰਪੁਰ ਦੀ ਟੀਮ 57 ਦੌੜਾਂ ਦਾ ਟੀਚਾ ਲੈ ਕੇ ਮੈਦਾਨ ‘ਚ ਉਤਰੀ ਅਤੇ ਬਿਨਾਂ ਕੋਈ ਵਿਕਟ ਗੁਆਏ ਸਿਰਫ਼ 10.4 ਓਵਰਾਂ ‘ਚ 59 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ |  ਇਸ ਜਿੱਤ ਵਿੱਚ ਉਪ ਕਪਤਾਨ ਨਿਰੰਕਾ ਨੇ ਨਾਬਾਦ 40 ਅਤੇ ਆਸਥਾ ਸ਼ਰਮਾ ਨੇ ਨਾਬਾਦ 10 ਦੌੜਾਂ ਦਾ ਯੋਗਦਾਨ ਪਾਇਆ।  ਇਸ ਸ਼ਾਨਦਾਰ ਜਿੱਤ ਲਈ ਟੀਮ ਨੂੰ ਵਧਾਈ ਦਿੰਦਿਆਂ ਡਾ: ਰਮਨ ਘਈ ਨੇ ਅਗਲੇ ਮੈਚਾਂ ਵਿੱਚ ਵੀ ਇਸੇ ਤਰ੍ਹਾਂ ਦੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।  ਡਾ: ਘਈ ਨੇ ਦੱਸਿਆ ਕਿ ਜਲੰਧਰ ਨਾਲ ਖੇਡੇ ਗਏ ਪਿਛਲੇ ਮੈਚ ‘ਚ ਕਪਤਾਨ ਸੁਰਭੀ ਨੇ ਲਗਾਤਾਰ ਤਿੰਨ ਵਿਕਟਾਂ ਲੈ ਕੇ ਹੈਟ੍ਰਿਕ ਬਣਾਈ ਸੀ ਅਤੇ ਇਸ ਮੈਚ ‘ਚ ਵੀ ਸੁਰਭੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਖੇਡ ਹੁਨਰ ਨਾਲ 5 ਵਿਕਟਾਂ ਲੈਣ ‘ਚ ਸਫਲਤਾ ਹਾਸਲ ਕੀਤੀ ਹੈ।  ਉਨ੍ਹਾਂ ਕਿਹਾ ਕਿ ਆਸਥਾ, ਨਿਰੰਕਾ ਅਤੇ ਅੰਜਲੀ ਸਿਮਰ ਨੇ ਵੀ ਟੀਮ ਨੂੰ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ।  ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਡਾ: ਦਲਜੀਤ ਖੇਲਾ ਅਤੇ ਚੇਅਰਮੈਨ ਟੂਰਨਾਮੈਂਟ ਕਮੇਟੀ ਡਾ: ਪੰਕਜ ਸ਼ਿਵ ਨੇ ਟੀਮ ਨੂੰ ਵਧਾਈ ਦਿੱਤੀ ਅਤੇ ਅਗਲੇ ਮੈਚ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ |  ਉਨ੍ਹਾਂ ਕਿਹਾ ਕਿ ਅੰਡਰ-19 ਵੂਮੈਟ ਟੀਮ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਟੀਮ ਆਉਣ ਵਾਲੇ ਮੈਚਾਂ ਵਿੱਚ ਵੀ ਵਧੀਆ ਪ੍ਰਦਰਸ਼ਨ ਕਰੇਗੀ।  ਉਨ੍ਹਾਂ ਟੀਮ ਦੀ ਜਿੱਤ ਲਈ ਟੀਮ ਦੇ ਕੋਚ ਅਤੇ ਟਰੇਨਰ ਨੂੰ ਵੀ ਵਧਾਈ ਦਿੱਤੀ।  ਇਸ ਮੌਕੇ ਮਹਿਲਾ ਕੋਚ ਦਵਿੰਦਰ ਕੌਰ, ਜ਼ਿਲ੍ਹਾ ਟਰੇਨਰ ਤੇ ਰਾਸ਼ਟਰੀ ਕ੍ਰਿਕਟ ਖਿਡਾਰੀ ਕੁਲਦੀਪ ਧਾਮੀ, ਕੋਚ ਦਲਜੀਤ ਇੰਜੀ, ਕੋਚ ਦਲਜੀਤ ਧੀਮਾਨ, ਅਸ਼ੀਸ਼ ਘਈ, ਪੰਡਿਤ ਸੁਰਜੀਤ ਸ਼ਾਸਤਰੀ ਆਦਿ ਹਾਜ਼ਰ ਸਨ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news