February 22, 2026 11:25 pm

‘ਆਪ’ ਸਰਕਾਰ ਦੇ ਬੇਰੁਜ਼ਗਾਰੀ ਪ੍ਰਤੀ ਦਾਅਵੇ ਖੋਖਲੇ: ਸੁਖਵਿੰਦਰ ਢਿੱਲਵਾਂ, ਸੁਰਿੰਦਰਪਾਲ ਗੁਰਦਾਸਪੁਰ 

Share:

ਦਲਜੀਤ ਕੌਰ/ਸੰਗਰੂਰ, 26 ਅਪ੍ਰੈਲ, 2023: ਪੰਜਾਬ ਦੇ ਲੋਕਾਂ ਨੂੰ ਇਨਕਲਾਬ ਦੇ ਸੁਪਨੇ ਵਿਖਾਉਣ ਅਤੇ ਬੇਰੁਜ਼ਗਾਰੀ ਦੇ ਕੋਹੜ ਨੂੰ ਖਤਮ ਕਰਨ ਦੇ ਦਾਅਵੇ ਕਰਕੇ ਸੱਤਾ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਰੁਜ਼ਗਾਰ ਦੇਣ ਤੋਂ ਭੱਜ ਚੁੱਕੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿੱਚ 28000 ਦੇ ਕਰੀਬ ਨੌਕਰੀਆਂ ਦੇਣ ਦਾ ਦਾਅਵਾ ਕੋਰਾ ਝੂਠ ਹੈ। ਹਕੀਕਤ ਇਹ ਹੈ ਕਿ ਪੰਜਾਬ ਦੇ ਇਕ ਵੀ ਨੌਜਵਾਨ ਨੂੰ ਰੈਗੂਲਰ ਪੇਅ ਸਕੇਲ ਤਹਿਤ ਪੂਰੀ ਤਣਖਾਹ ‘ਤੇ ਭਰਤੀ ਨਹੀਂ ਕੀਤਾ ਗਿਆ ਹੈ। ਇਹ ਵਿਚਾਰ ਬੇਰੁਜ਼ਗਾਰ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਕਾਂਗਰਸ ਸਰਕਾਰ ਮੌਕੇ 135 ਦਿਨ ਪਟਿਆਲਾ ਵਿਖੇ ਟਾਵਰ ਉੱਤੇ ਚੜ੍ਹ ਕੇ ਸੰਘਰਸ਼ ਕਰਨ ਵਾਲੇ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਆਗੂ ਸੁਰਿੰਦਰਪਾਲ ਗੁਰਦਾਸਪੁਰ ਨੇ ਗੱਲਬਾਤ ਦੌਰਾਨ ਸਾਂਝੇ ਕੀਤੇ।
ਬੇਰੁਜ਼ਗਾਰ ਆਗੂਆਂ ਨੇ ਕਿਹਾ ਕਿ 70 ਸਾਲਾਂ ਤੋ ਸੰਤਾਪ ਭੋਗਦੇ ਪੰਜਾਬ ਵਾਸੀਆਂ ਨੇ ‘ਬਦਲਾਅ’ ਦੀ ਆਸ ਵਿੱਚ ਨਵੀਂ ਪਾਰਟੀ ਨੂੰ ਭਾਰੀ ਬਹੁਮਤ ਦੇਕੇ ਰਾਜ ਸੱਤਾ ਸੌਂਪੀ ਸੀ, ਪ੍ਰੰਤੂ ਕਰੀਬ ਇੱਕ ਸਾਲ ਵਿੱਚ ਹੀ ਬਦਲਾਅ ਦੇ ਵਿਲੱਖਣ ਰੂਪ ਪ੍ਰਗਟ ਹੋ ਚੁੱਕੇ ਹਨ। ਉਹਨਾਂ ਕਿਹਾ ਕਿ 28 ਹਜ਼ਾਰ ਨੌਕਰੀਆਂ ਦੇਣ ਦੇ ਦਾਅਵੇ ਖੋਖਲੇ ਹਨ, ਜਿਹੜੀਆਂ ਨੌਕਰੀਆਂ ਦਿਤੀਆਂ ਵੀ ਗਈਆਂ ਹਨ ਉਹ ਪਿਛਲੀਆਂ ਸਰਕਾਰਾਂ ਵਾਂਗ ਤਿੰਨ ਸਾਲ ਲਈ ਸਿਰਫ ਬੇਸਿਕ ਪੇਅ ਤਹਿਤ ਹਨ। ਉਨਾਂ ਕਿਹਾ ਕਿ ਹਕੀਕਤ ਇਹ ਹੈ ਕਿ ਪਿਛਲੀ ਸਰਕਾਰ ਵੇਲੇ ਦੀਆਂ ਮਾਮੂਲੀ ਭਰਤੀਆਂ ਜਿਉਂ ਹੀ ਤਿਉਂ ਲਟਕ ਰਹੀਆਂ ਹਨ। ਅਦਾਲਤਾਂ ਵਿੱਚ ਲਮਕ ਰਹੇ ਕੇਸਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਮੌਜੂਦਾ ਸਰਕਾਰ ਵੱਲੋਂ ਕਰਵਾਈਆਂ ਗਈਆਂ ਭਰਤੀ ਪ੍ਰੀਖਿਆਵਾਂ ਵਿੱਚ ਗੜਬੜੀ ਪਾਈ ਗਈ ਹੈ।
ਉਹਨਾਂ ਕਿਹਾ ਕਿ ਜਿੰਨਾ ਬੇਰੁਜ਼ਗਾਰਾਂ ਦੇ ਧਰਨਿਆਂ ਵਿੱਚ ਜਾਕੇ ਆਮ ਆਦਮੀ ਪਾਰਟੀ ਦੇ ਨੇਤਾ ਵੱਡੇ ਵੱਡੇ ਦਮਗਜੇ ਮਾਰ ਰਹੇ ਸਨ। ਹੁਣ ਉਹਨਾਂ ਹੀ ਬੇਰੁਜ਼ਗਾਰਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਸੂਬੇ ਅੰਦਰ 10 ਲੱਖ ਤੋ ਵਧੇਰੇ ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰ ਹੋਣ ਉੱਥੇ ਮਾਮੂਲੀ ਭਰਤੀਆਂ ਮਾਇਨੇ ਨਹੀਂ ਰੱਖਦੀਆਂ।ਉਹਨਾਂ ਮੰਗ ਕੀਤੀ ਕੇ ਪੰਜਾਬ ਦੇ ਹਰੇਕ ਨੌਜਵਾਨ ਨੂੰ ਯੋਗਤਾ ਅਨੁਸਾਰ ਰੁਜ਼ਗਾਰ ਦਿੱਤਾ ਜਾਵੇ। ਜਦੋਂ ਤੱਕ ਰੁਜ਼ਗਾਰ ਨਹੀਂ ਉਦੋਂ ਤੱਕ ਸਨਮਾਨ ਜਨਕ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ। ਉਹਨਾਂ ਪੰਜਾਬ ਦੀ ਸਮੂਹ ਬੇਰੁਜ਼ਗਾਰ ਨੌਜਵਾਨੀ ਨੇ ਇਕੱਠੇ ਹੋਕੇ ਆਪਣੇ ਹੱਕਾਂ ਲਈ ਲੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਹ ਰੁਜ਼ਗਾਰ ਦੇ ਮਾਮਲੇ ਵਿੱਚ ਸਰਕਾਰ ਵੱਲੋਂ ਕੀਤੇ ਜਾ ਰਹੇ ਝੂਠੇ ਵਾਅਦਿਆਂ ਦੇ ਮਾਮਲੇ ਵਿੱਚ ਉਹ ਸਰਕਾਰ ਦੇ ਨੁਮਾਇੰਦਿਆਂ ਨਾਲ ਬਹਿਸ ਕਰਨ ਲਈ ਤਿਆਰ ਹਨ।
ਉਹਨਾਂ ਆਮ ਆਦਮੀ ਪਾਰਟੀ ਨੂੰ ਸਵਾਲ ਕੀਤਾ ਕਿ ਸਰਕਾਰ ਨੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਹੈ, ਕੱਚੇ ਕਾਮਿਆਂ ਨੂੰ ਪੱਕਾ ਨਹੀਂ ਕੀਤਾ ਹੈ, ਕਿਸਾਨਾਂ ਨੂੰ ਫਸਲਾਂ ‘ਤੇ ਐੱਮਐੱਸਪੀ ਨਹੀਂ ਦਿੱਤੀ ਹੈ, ਮਜਦੂਰ ਜਥੇਬੰਦੀਆਂ ਨਾਲ ਸਰਕਾਰ ਮੀਟਿੰਗ ਕਰਨ ਤੋਂ ਇਨਕਾਰੀ ਹੈ, ਨਸ਼ੇ ਪੰਜਾਬ ਵਿੱਚ ਰੁਕ ਨਹੀਂ ਰਹੇ ਹਨ ਤਾਂ ਫਿਰ ‘ਬਦਲਾਅ’ ਕੀ ਹੋਇਆ ਹੈ?
seculartvindia
Author: seculartvindia

Leave a Comment

Voting poll

What does "money" mean to you?
  • Add your answer

latest news