February 22, 2026 7:14 pm

ਕਿਸਾਨ ਕੁਲਦੀਪ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਬੀਕੇਯੂ ਏਕਤਾ ਡਕੌਂਦਾ ਦਾ ਵਫ਼ਦ ਐੱਸਐੱਸਪੀ ਬਰਨਾਲਾ ਨੂੰ ਮਿਲਿਆ

Share:

ਦਲਜੀਤ ਕੌਰ/ਬਰਨਾਲਾ, 24 ਅਪ੍ਰੈਲ, 2023: ਕਿਸਾਨ ਕੁਲਦੀਪ ਸਿੰਘ ਪੁੱਤਰ ਹਰਚੰਦ ਸਿੰਘ ਵਜੀਦਕੇ ਖੁਰਦ ਨੂੰ ਇਨਸਾਫ਼ ਦਿਵਾਉਣ ਲਈ ਬੀਕੇਯੂ ਏਕਤਾ ਡਕੌਂਦਾ ਦਾ ਵਫ਼ਦ ਅੱਜ ਜਗਰਾਜ ਸਿੰਘ ਹਰਦਾਸਪੁਰਾ ਦੀ ਅਗਵਾਈ ਵਿੱਚ ਐਸਐਸਪੀ ਬਰਨਾਲਾ ਨੂੰ ਮਿਲਿਆ। ਐੱਸ ਐੱਸ ਪੀ ਬਰਨਾਲਾ ਨੂੰ ਮਿਲਣ ਤੋਂ ਬਾਅਦ ਪ੍ਰੈੱਸ ਬਿਆਨ ਜਾਰੀ ਕਰਦਿਆਂ ਆਗੂਆਂ ਜਗਰਾਜ ਸਿੰਘ ਹਰਦਾਸਪੁਰਾ ਅਤੇ ਨਾਨਕ ਸਿੰਘ ਅਮਲਾ ਸਿੰਘ ਵਾਲਾ ਨੇ ਦੱਸਿਆ ਕਿ ਬਰਨਾਲਾ ਦਾਣਾ ਮੰਡੀ ਵਿੱਚ ਆੜ੍ਹਤ ਦੀ ਫਰਮ ਨਵੀਨ ਮਿੱਤਲ ਐਂਡ ਸੰਨਜ਼ ਉੱਪਰ ਕਿਸਾਨ ਕੁਲਦੀਪ ਸਿੰਘ ਦਾ ਪਿਤਾ ਹਰਚੰਦ ਸਿੰਘ ਵਜੀਦਕੇ ਖੁਰਦ ਲੰਬੇ ਸਮੇਂ 20 ਸਾਲਾਂ ਤੋਂ ਆੜ੍ਹਤ ਦੀ ਦੁਕਾਨ ਤੇ ਆਪਣੀ ਫ਼ਸਲ ਦੀ ਵੇਚ ਵੱਟਤ ਕਰਦਾ ਸੀ। ਹਰਚੰਦ ਸਿੰਘ ਦੇ ਅਨਪੜ੍ਹ ਹੋਣ ਕਰਕੇ ਕਦੇ ਵੀ ਉਕਤ ਆੜ੍ਹਤੀਏ ਨੇ ਉਸ ਨੂੰ ਪੂਰਾ ਹਿਸਾਬ ਨਹੀਂ ਦਿੱਤਾ। ਉਲਟਾ ਹਰਚੰਦ ਸਿੰਘ ਦੀ ਮੌਤ ਤੋਂ ਬਾਅਦ ਨਵੀਨ ਜਿੰਦਲ ਨੇ ਧੋਖੇ ਨਾਲ ਕੁਲਦੀਪ ਸਿੰਘ ਦਸਖਤਾਂ ਵਾਲੀ ਖਾਲੀ ਚੈੱਕ ਬੁੱਕ ਹਾਸਲ ਕਰ ਲਈ। ਚਮਕੌਰ ਸਿੰਘ ਨੇ ਬਹੁਤ ਵਾਰ ਆੜ੍ਹਤੀਏ ਨਵੀਨ ਮਿੱਤਲ ਨੂੰ ਹਿਸਾਬ ਕਿਤਾਬ ਕਰਨ ਅਤੇ ਇਹ ਚੈੱਕ ਬੁੱਕ ਵਾਪਸ ਕਰਨ ਲਈ ਕਿਹਾ, ਪਰ ਨਵੀਨ ਮਿੱਤਲ ਨੇ ਇਸੇ ਖਾਲੀ ਚੈੱਕ ਬੁੱਕ ਉੱਪਰ ਮੋਟੀ ਰਕਮ ਨੌਂ ਲੱਖ ਰੁਪਏ ਭਰਕੇ ਬੈਂਕ ਵਿੱਚ ਲਗਾ ਕੇ ਚੈੱਕ ਬਾਉਂਸ ਕਰਵਾ ਲਿਆ। ਉਪਰੰਤ ਇਸੇ ਆਧਾਰ ਤੇ ਅਦਾਲਤੀ ਕਾਰਵਾਈ ਰਾਹੀਂ ਕੁਲਦੀਪ ਸਿੰਘ ਨੂੰ ਸਜ਼ਾ ਕਰਵਾ ਦਿੱਤੀ। ਕਿਸਾਨ ਚਮਕੌਰ ਸਿੰਘ ਨੇ ਇਹ ਮਾਮਲਾ ਜਥੇਬੰਦੀ ਦੇ ਧਿਆਨ ਵਿੱਚ ਲਿਆਂਦਾ। ਮਾਮਲੇ ਦੀ ਪੜਤਾਲ ਕਰਨ ਉਪਰੰਤ ਜਥੇਬੰਦੀ ਨੇ ਕਈ ਵਾਰ ਆੜ੍ਹਤੀਏ ਅਤੇ ਉਨ੍ਹਾਂ ਦੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਆੜ੍ਹਤੀਏ ਨੇ ਆਪਣਾ ਕਿਸਾਨ ਚਮਕੌਰ ਸਿੰਘ ਵਜੀਦਕੇ ਖੁਰਦ ਦਾ ਵਹੀ ਖਾਤਾ ਵਿਖਾਉਣ ਤੋਂ ਕੋਰਾ ਇਨਕਾਰ ਕਰ ਦਿੱਤਾ। ਅਤੇ ਨਤੀਜੇ ਭੁਗਤਣ ਦੀਆਂ ਧਮਕੀਆਂ ਤੇ ਉੱਤਰ ਆਇਆ।
ਆਗੂਆਂ ਅਮਰਜੀਤ ਸਿੰਘ ਠੁੱਲੀਵਾਲ, ਭਾਗ ਸਿੰਘ, ਸੁਖਦੇਵ ਸਿੰਘ ਕੁਰੜ, ਨਿਰਮਲ ਸਿੰਘ ਆਦਿ ਨੇ ਇਸ ਸਮੇਂ ਕਿਹਾ ਕਿ ਇਸ ਆੜ੍ਹਤੀਏ ਦਾ ਇਹ ਇਹ ਕੋਈ ਪਹਿਲਾ ਮਾਮਲਾ ਨਹੀਂ‌ ਹੈ। ਇਹ ਅਕਸਰ ਹੀ ਛੋਟੀ ਕਿਸਾਨੀ ਕੋਲੋਂ ਇਹ ਆੜ੍ਹਤੀਏ ਦਸਖ਼ਤ ਕਰਵਾ ਖ਼ਾਲੀ ਚੈੱਕ ਹਾਸਿਲ ਕਰ ਲੈਂਦੇ ਹਨ। ਜਦ ਵੀ ਕਦੇ ਕਿਸਾਨ ਆੜ੍ਹਤੀਆ ਚੁੰਗਲ ਵਿੱਚੋਂ ਨਿੱਕਲਣ ਦੀ ਚਾਰਾਜੋਈ ਕਰਦਾ ਹੈ ਤਾਂ ਕਿਸਾਨ ਕੋਲੋਂ ਧੋਖੇ ਭਰੇ ਢੰਗ ਨਾਲ ਹਾਸਲ ਕੀਤੇ ਚੈੱਕ ਦੀ ਵਰਤੋਂ ਕਰਕੇ ਅਦਾਲਤੀ ਪ੍ਰਬੰਧ ਰਾਹੀਂ ਆਪਣੇ ਹੱਕ ਵਿੱਚ ਫੈਸਲਾ ਕਰਵਾਉਣ ਵਿੱਚ ਕਾਮਯਾਬੀ ਹਾਸਲ ਕਰ ਲੈਂਦੇ ਹਨ। ਬਹੁਤ ਵਾਰ ਧੋਖਾਧੜੀ ਦਾ ਸ਼ਿਕਾਰ ਹੋਏ ਕਿਸਾਨ ਖ਼ੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ। ਇਹ ਆੜ੍ਹਤੀਏ ਕਿਸਾਨਾਂ ਨਾਲ ਸ਼ਰੇਆਮ ਧੋਖਾਧੜੀ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਕਰਦੇ ਹਨ। ਇਹ ਕਿਸਾਨਾਂ ਕੋਲੋਂ ਮਨਮਰਜ਼ੀ ਨਾਲ ਮੋਟੀਆਂ ਕਰਮਾਂ ਵਸੂਲਦੇ ਹਨ, ਜਦ ਕਿ ਇਹ ਕਾਨੂੰਨ ਅਨੁਸਾਰ ਵਿਆਜ਼ ਦਾ ਧੰਦਾ ਕਰਨ ਲਈ ਅਧਿਕਾਰਤ ਨਹੀਂ ਹੁੰਦੇ। ਆਗੂਆਂ ਕਿਹਾ ਕਿ ਆੜ੍ਹਤੀਏ ਦੀ ਇਸ ਧੱਕੇਸ਼ਾਹੀ ਨੂੰ ਕਦਾਚਿੱਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੁਲਿਸ ਅਧਿਕਾਰੀਆਂ ਨੇ ਕਿਸਾਨ ਚਮਕੌਰ ਸਿੰਘ ਵਜੀਦਕੇ ਖੁਰਦ ਨਾਲ ਧੋਖਾਧੜੀ ਕਰਨ ਵਾਲੇ ਆੜ੍ਹਤੀਏ ਨਵੀਨ ਮਿੱਤਲ ਖ਼ਿਲਾਫ਼ ਜਲਦ ਕਾਰਵਾਈ ਕਰਕੇ ਇਨਸਾਫ਼ ਨਾ ਦਿਵਾਇਆ ਤਾਂ ਸੰਘਰਸ਼ ਦੀ ਵਿਉਂਤਬੰਦੀ ਕੀਤੀ ਜਾਵੇਗੀ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news