February 22, 2026 10:04 am

ਏਕਨਾਥ ਸ਼ਿੰਦੇ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਦਾ ‘‘ਡੈੱਥ ਵਾਰੰਟ’’ ਜਾਰੀ ਹੋ ਚੁੱਕਾ: ਸੰਜੈ ਰਾਊਤ

Share:

ਜਲਗਾਓਂ (ਮਹਾਰਾਸ਼ਟਰ), 23 ਅਪਰੈਲ/ਸ਼ਿਵ ਸੈਨਾ (ਊਧਵ ਬਾਲ ਠਾਕਰੇ) ਨੇਤਾ ਸੰਜੈ ਰਾਊਤ ਨੇ ਅੱਜ ਦਾਅਵਾ ਕੀਤਾ ਕਿ ਏਕਨਾਥ ਸ਼ਿੰਦੇ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਦਾ ‘‘ਡੈੱਥ ਵਾਰੰਟ’’ ਜਾਰੀ ਹੋ ਚੁੱਕਾ ਹੈ ਅਤੇ ਇਹ ਅਗਲੇ 15-20 ਦਿਨਾਂ ਵਿੱਚ ਹੀ ਡਿੱਗ ਪਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਸਭਾ ਮੈਂਬਰ ਨੇ ਆਖਿਆ ਕਿ ਉਨ੍ਹਾਂ ਦੀ ਪਾਰਟੀ ਸਿਖਰਲੀ ਅਦਾਲਤ ਦੇ ਹੁਕਮਾਂ ਦੀ ਉਡੀਕ ਕਰ ਰਹੀ ਹੈ ਅਤੇ ਉਮੀਦ ਹੈ ਕਿ ਨਿਆਂ ਮਿਲੇਗਾ। ਸ਼ਿਵ ਸੈਨਾ ਦੇ 16 ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦੀ ਮੰਗ ਸਣੇ ਹੋਰ ਅਰਜ਼ੀਆਂ ’ਤੇ ਸੁਪਰੀਮ ਕੋਰਟ ਦਾ ਫ਼ੈਸਲਾ ਪੈਂਡਿੰਗ ਹੋਣ ਦਾ ਹਵਾਲਾ ਦਿੰਦਿਆਂ ਰਾਊਤ ਨੇ ਦਾਅਵਾ ਕੀਤਾ, ‘‘ਹੁਣ ਇਹ ਫ਼ੈਸਲਾ ਹੋਣਾ ਹੈ ਕਿ ਵਾਰੰਟ ’ਤੇ ਦਸਤਖ਼ਤ ਕੌਣ ਕਰੇਗਾ।’’ -ਪੀਟੀਆਈ

seculartvindia
Author: seculartvindia

Leave a Comment

Voting poll

What does "money" mean to you?
  • Add your answer

latest news