
ਹੁਸ਼ਿਆਰਪੁਰ 23 ਅਪ੍ਰੈਲ (ਤਰਸੇਮ ਦੀਵਾਨਾ) “ਦਿਵਯ ਜਯੋਤੀ ਜਾਗ੍ਰਤੀ ਸੰਸਥਾਨ” ਵੱਲੋਂ ਭਗਵਾਨ ਪਰਸ਼ੂਰਾਮ ਮਿਊਨਿਸਿਪਲ ਪਾਰਕਵਿਖੇ ਆਯੋਜਿਤ ਵਿਲੱਖਣ ਯੋਗ ਕੈੋਪ ਦੇ ਅੰਤਿਮ ਦਿਵਸ ਉਚੇਚੇ ਤੌਰ ਤੇ ਧਰਤੀ ਦਿਵਸ ਦੇ ਮੌਕੇ ਤੇ ਅੱਜ ਸੰਸਥਾਨ ਵੱਲੋਂ “ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ” ਦੇ ਸ਼ਿਸ਼ ਸਵਾਮੀ ਵਿਗਿਆਨਾਨੰਦ ਜੀ ਨੇ ਦੱਸਿਆ ਕਿ ਆਧੁਨਿਕਤਾ ਅਤੇ ਵਿਕਾਸ ਦੀ ਅੰਨ੍ਹੀ ਦੌੜ ਵਿੱਚ “ਮਨੁੱਖ”* ਜਿਸਨੂੰ ਸ੍ਰਿਸ਼ਟੀ ਦਾ ਮੁਖੀ ਕਿਹਾ ਜਾਂਦਾ ਹੈ ਦੁਆਰਾ ਕੁਦਰਤੀ ਸੋਮਿਆਂ ਦੀ ਅੰਨ੍ਹੇਵਾਹ ਲੁੱਟ-ਖਸੁੱਟ ਨੂੰ ਜਿਸ ਵਿੱਚ ਰੁੱਖ ਤਬਾਹੀ ਦੀ ਕਗਾਰ ‘ਤੇ ਹੈ। ਵਾਤਾਵਰਨ ਵਿੱਚ ਵੱਧ ਰਹੇ ਪ੍ਰਦੂਸ਼ਣ ਕਾਰਨ ਅੱਜ ਕੱਲ੍ਹ ਰੁੱਖ ਲਗਾਉਣ ਦੀ ਲੋੜ ਹੋਰ ਵੱਧ ਗਈ ਹੈ। ਪੌਦੇ ਲਗਾਉਣਾ ਦਾ ਮਤਲਬ ਹੈ ਰੁੱਖਾਂ ਦੇ ਵਾਧੇ ਅਤੇ ਹਰਿਆਲੀ ਫੈਲਾਉਣ ਲਈ ਪੌਦੇ ਲਗਾਉਣਾ। ਰੁੱਖ ਲਗਾਉਣ ਦੇ ਬਹੁਤ ਸਾਰੇ ਕਾਰਨ ਹਨ। ਇੱਕ ਮੁੱਖ ਕਾਰਨ ਇਹ ਹੈ ਕਿ ਰੁੱਖ ਜੀਵਨ ਦੇਣ ਵਾਲੀ ਆਕਸੀਜਨ ਪ੍ਰਦਾਨ ਕਰਦੇ ਹਨ ਜਿਸ ਤੋਂ ਬਿਨਾਂ ਮਨੁੱਖਤਾ ਦੀ ਹੋਂਦ ਅਸੰਭਵ ਹੈ।
ਸਵਾਮੀ ਜੀ ਦੇ ਅਨੁਸਾਰ ਇੱਕ ਮਸ਼ਹੂਰ ਕਹਾਵਤ ਹੈ, “ਕਲਪਨਾ ਕਰੋ ਕਿ ਅਸੀਂ ਕਿੰਨੇ ਰੁੱਖ ਲਗਾਵਾਂਗੇ ਜੇਕਰ ਰੁੱਖਾਂ ਨੇ ਵਾਈਫਾਈ ਸਿਗਨਲ ਦਿੱਤਾ ਹੁੰਦਾ, ਸ਼ਾਇਦ ਅਸੀਂ ਗ੍ਰਹਿ ਨੂੰ ਬਚਾਇਆ ਹੁੰਦਾ। ਇਹ ਬਹੁਤ ਦੁੱਖ ਦੀ ਗੱਲ ਹੈ ਕਿ ਉਹ ਸਿਰਫ ਆਕਸੀਜਨ ਪੈਦਾ ਕਰਦੇ ਹਨ”। ਕਿੰਨੇ ਦੁੱਖ ਦੀ ਗੱਲ ਹੈ ਕਿ ਅਸੀਂ ਟੈਕਨਾਲੋਜੀ ਦੇ ਇੰਨੇ ਆਦੀ ਹੋ ਗਏ ਹਾਂ ਕਿ ਅਸੀਂ ਸਾਡੇ ਵਾਤਾਵਰਣ ‘ਤੇ ਇਸ ਦੇ ਨੁਕਸਾਨਦੇਹ ਪ੍ਰਭਾਵਾਂ ਨੂੰ ਨਜ਼ਰਅੰਦਾਜ਼ ਕਰਦੇ ਹਾਂ। ਤਕਨੀਕ ਦੀ ਵਰਤੋਂ ਨਾ ਸਿਰਫ਼ ਕੁਦਰਤ ਨੂੰ ਤਬਾਹ ਕਰ ਰਹੀ ਹੈ ਬਲਕਿ ਇਹ ਸਾਨੂੰ ਇਸ ਤੋਂ ਦੂਰ ਵੀ ਕਰ ਰਹੀ ਹੈ। ਜੇਕਰ ਅਸੀਂ ਸੱਚਮੁੱਚ ਬਚਣਾ ਚਾਹੁੰਦੇ ਹਾਂ ਅਤੇ ਚੰਗਾ ਜੀਵਨ ਜਿਊਣਾ ਚਾਹੁੰਦੇ ਹਾਂ ਤਾਂ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਆਕਸੀਜਨ ਲੈਣ ਅਤੇ ਕਾਰਬਨ ਡਾਈਆਕਸਾਈਡ ਛੱਡਣ ਦੇ ਨਾਲ-ਨਾਲ ਰੁੱਖ ਵਾਤਾਵਰਨ ਵਿੱਚੋਂ ਹੋਰ ਹਾਨੀਕਾਰਕ ਗੈਸਾਂ ਨੂੰ ਸੋਖ ਲੈਂਦੇ ਹਨ, ਜਿਸ ਨਾਲ ਹਵਾ ਸ਼ੁੱਧ ਅਤੇ ਤਾਜ਼ੀ ਬਣ ਜਾਂਦੀ ਹੈ। ਇਨ੍ਹੀਂ ਦਿਨੀਂ ਪ੍ਰਦੂਸ਼ਣ ਦਾ ਪੱਧਰ ਬਹੁਤ ਵੱਧ ਰਿਹਾ ਹੈ। ਇਸ ਨਾਲ ਲੜਨ ਦਾ ਇੱਕੋ ਇੱਕ ਤਰੀਕਾ ਹੈ ਵੱਧ ਤੋਂ ਵੱਧ ਰੁੱਖ ਲਗਾਉਣਾ। ਸਵਾਮੀ ਜੀ ਨੇ ਭੂਮੀਗਤ ਜਲ ਸਰੋਤਾਂ ਦੇ ਵਿਕਾਸ ‘ਤੇ ਜ਼ੋਰ ਦਿੰਦੇ ਹੋਏ ਭਾਰਤ ਦੀਆਂ ਪਵਿੱਤਰ ਨਦੀਆਂ ਦੀ ਸਫਾਈ ਅਤੇ ਪਾਣੀ ਦੀ ਸੰਭਾਲ ਲਈ ਪ੍ਰੇਰਨਾ ਦਿੰਦੇ ਹੋਏ ਹਾਜ਼ਰ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ। ਕਿਉਂਕਿ ਜੇਕਰ ਹਰਿਆਲੀ ਹੋਵੇਗੀ ਤਾਂ ਜਲ ਸਰੋਤਾਂ ਦਾ ਵਿਕਾਸ ਵੀ ਜ਼ਿਆਦਾ ਹੋਵੇਗਾ। ਸ਼ੁੱਧ ਹਵਾ ਅਤੇ ਜ਼ਮੀਨੀ ਜਲ ਸਰੋਤਾਂ ਦੇ ਵਿਕਾਸ ‘ਤੇ ਜ਼ੋਰ ਦਿੰਦੇ ਹੋਏ ਸਵਾਮੀ ਜੀ ਨੇ ਹਾਜ਼ਰ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ।
ਇਸ ਤੱਥ ਦੇ ਆਧਾਰ ‘ਤੇ ਅੱਜ ਸੰਸਥਾਨ ਵੱਲੋਂ ਜਿਆਦਾ ਆਕਸੀਜਨ ਦੇਣ ਵਾਲੇ ਅਤੇ ਉੱਚ ਗੁਣਵੱਤਾ ਵਾਲੇ ਪੌਦੇ ਹਾਜ਼ਰ ਲੋਕਾਂ ਨੂੰ ਵੰਡੇ ਗਏ ਅਤੇ ਨਾਲ ਹੀ ਸਵਾਮੀ ਜੀ ਨੇ ਕੌਂਸਲਰ ਅਸ਼ੋਕ ਮਹਿਰਾ,ਗੌਤਮ ਨਗਰ ਵਿਕਾਸ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਸ਼ਰਮਾ, ਕੈਪਟਨ ਗੋਵਿੰਦ ਜਸਵਾਲ, ਜਗਜੀਤ ਸਿੰਘ ਗਿੱਲ ਅਤੇ ਤਿਲਕ ਰਾਜ ਗੁਪਤਾ ਅਤੇ ਹੋਰ ਭੀ ਪਤਵੰਤੇ ਸੱਜਣਾ ਦੇ ਨਾਲ ਮਿਲ ਕੇ ਪਾਰਕ ਵਿੱਚ ਬੂਟੇ ਵੀ ਲਗਾਏ।
ਸਵਾਮੀ ਜੀ ਨੇ ਅੱਜ ਯੋਗ ਸਾਧਕਾਂ ਨੂੰ ਸੂਰਜ ਨਮਸਕਾਰ ਦਾ ਅਭਿਆਸ ਕਰਵਾ ਕੇ ਇਸਦੇ ਲਾਭਾਂ ਤੋਂ ਜਾਣੂ ਵੀ ਕਰਵਾਇਆ।
ਧਿਆਨ ਯੋਗ ਹੈ ਕਿ ਸੰਸਥਾਨ ਵੱਲੋਂ ਵਾਤਾਵਰਨ ਦੇ ਵਿਕਾਸ ਵੱਲ ਮੁੱਖ ਤੌਰ ‘ਤੇ ਆਪਣੇ ”ਸੰਰਕਸ਼ਣ” ਪ੍ਰੋਜੈਕਟ ਤਹਿਤ ਇਨ੍ਹਾਂ ਦੀ ਸਾਂਭ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਵੀ ਲਗਾਏ ਜਾਂਦੇ ਹਨ। ਇਸ ਦੇ ਨਾਲ ਹੀ ਪ੍ਰੋਗਰਾਮ ਦੇ ਅੰਤ ਵਿੱਚ ਸਮੂਹ ਪ੍ਰਕਿਰਤੀ ਪ੍ਰੇਮੀਆਂ ਨੇ ਜਲ ਸਰੋਤਾਂ ਦੀ ਸੰਭਾਲ ਅਤੇ ਪ੍ਰਫੁੱਲਤ ਕਰਨ, ਰੁੱਖ ਲਗਾਉਣ, ਸਮੁੱਚੇ ਜੀਵ ਜਗਤ ਦੇ ਵਿਕਾਸ ਅਤੇ ਸਵੱਛ ਭਾਰਤ ਦੇ ਨਿਰਮਾਣ ਦਾ ਸਮੂਹਕ ਸੰਕਲਪ ਵੀ ਲਿਆ।