August 26, 2026 11:59 am

ਸਮਾਜਿਕ ਨਿਆਂ ਯਕੀਨੀ ਬਣਾਉਣ ਲਈ ਸਮਾਜਿਕ-ਆਰਥਿਕ ਜਾਤ ਆਧਾਰਿਤ ਜਨਗਣਨਾ ਹੋਣੀ ਜ਼ਰੂਰੀ: ਖੜਗੇ

Share:

ਨਵੀਂ ਦਿੱਲੀ, 21 ਅਪਰੈਲ/ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ। ਇਸ ਲਈ ਸਮਾਜਿਕ ਨਿਆਂ ਯਕੀਨੀ ਬਣਾਉਣ ਲਈ ਸਮਾਜਿਕ-ਆਰਥਿਕ ਜਾਤ ਆਧਾਰਿਤ ਜਨਗਣਨਾ ਹੋਣੀ ਜ਼ਰੂਰੀ ਹੈ। ਉਨ੍ਹਾਂ ਭਾਜਪਾ ’ਤੇ ਜਾਤ ਆਧਾਰਿਤ ਜਨਗਣਨਾ ਕਰਵਾਉਣ ਤੋਂ ਡਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣਾ ‘ਸਮੇਂ ਦੀ ਲੋੜ’ ਹੈ ਕਿ ਹੋਰ ਪੱਛੜੇ ਵਰਗਾਂ ਨੂੰ ਅਨੁਪਾਤ ਅਨੁਸਾਰ ਰਾਖਵਾਂਕਰਨ ਮੁਹੱਈਆ ਕਰਵਾਇਆ ਜਾਵੇ ਅਤੇ ਸਮਾਜ ਭਲਾਈ ਯੋਜਨਾਵਾਂ ਦਾ ਲਾਭ ਉਨ੍ਹਾਂ ਤੱਕ ਪਹੁੰਚਾਇਆ ਜਾਵੇ। ਉਨ੍ਹਾਂ ਕਿਹਾ, ‘‘ਹੁਣ ਭਾਰਤ ਜਦੋਂ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਸਾਡੀਆਂ ਲੋਕ ਭਲਾਈ ਸਕੀਮਾਂ ਅਤੇ ਦੇਸ਼ ਦੀ ਤਰੱਕੀ ਲਈ ਦੋ ਮੁੱਦੇ ਬਹੁਤ ਹੀ ਅਹਿਮ ਹਨ।’’ ਉਨ੍ਹਾਂ ਕਿਹਾ, ‘‘ਜਨਗਣਨਾ ਦੇ ਅੰਕੜਿਆਂ ਤੋਂ ਬਿਨਾਂ ਸਰਕਾਰੀ ਸਕੀਮਾਂ ਨੂੰ ਲਾਗੂ ਕਰਨਾ ਬਹੁਤ ਹੀ ਮੁਸ਼ਕਲ ਹੈ।’’ ਉਨ੍ਹਾਂ ਨੇ ਲੜੀਵਾਰ ਟਵੀਟ ਵਿੱਚ ਕਿਹਾ, ‘‘ਜਾਤ ਆਧਾਰਿਤ ਜਨਗਣਨਾ ਦੇ ਅੰਕੜੇ ਸਮਾਜਿਕ ਨਿਆਂ ਲਈ ਕਾਫ਼ੀ ਅਹਿਮ ਹਨ। ਆਮ ਜਨਗਣਨਾ ਵਿੱਚ ਐੱਸਸੀ, ਐੱਸਟੀ ਵਰਗ ਦੀ ਆਬਾਦੀ ਬਾਰੇ ਤਾਂ ਪਤਾ ਹੁੰਦਾ ਹੈ, ਪਰ ਓਬੀਸੀ ਵਰਗ ਬਾਰੇ ਜਾਣਕਾਰੀ ਨਹੀਂ ਮਿਲਦੀ, ਜਿਸ ਕਾਰਨ ਉਨ੍ਹਾਂ ਪੱਛੜੇ ਵਰਗਾਂ ਨੂੰ ਰਾਖਵਾਂਕਰਨ ਦੇਣ ਬਾਰੇ ਸਹੀ ਫ਼ੈਸਲਾ ਨਹੀਂ ਲਿਆ ਜਾ ਸਕਦਾ।’’-ਪੀਟੀਆਈ

seculartvindia
Author: seculartvindia

Leave a Comment

Voting poll

[democracy id="1"]

latest news