August 4, 2026 12:04 pm

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 23 ਅਪ੍ਰੈਲ ਨੂੰ ਅਲਾਵਲਪੁਰ ਪੁੱਜਣਗੇ

Share:

ਅਲਾਵਲਪੁਰ/ਕਿਸ਼ਨਗੜ੍ਹ 21 ਅਪ੍ਰੈਲ (SECULAR PUNJAB) ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ 23 ਅਪ੍ਰੈਲ ਨੂੰ ਅਲਾਵਲਪੁਰ ਵਿਖੇ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਪ੍ਰੋ. ਕਰਮਜੀਤ ਕੌਰ ਚੌਧਰੀ ਦੇ ਹੱਕ ਵਿੱਚ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਨ ਲਈ 2 ਵਜੇ ਦੁਪਹਿਰ ਨੂੰ ਪੁੱਜਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਦੱਸਿਆ ਕਿ ਪੰਜਾਬ, ਪੰਜਾਬੀਅਤ, ਪੰਜਾਬ ਦੀ ਜਵਾਨੀ ਤੇ ਕਿਸਾਨੀ ਦੇ ਰਾਖੇ ਸ. ਚਰਨਜੀਤ ਸਿੰਘ ਚੰਨੀ ਜੀ ਆਦਮਪੁਰ ਹਲਕੇ ਵਿੱਚ ਆਉਣਗੇ। ਸ. ਕੋਟਲੀ ਨੇ ਕਿਹਾ ਲੋਕ ਆਪ ਪਾਰਟੀ ਦੀ ਸਰਕਾਰ ਬਣਾ ਕੇ ਪਛਤਾ ਰਹੇ ਹਨ ਪੰਜਾਬ ਦੇ ਲੋਕ ਸਭਾ ਦੀ ਚੋਣ ਵਿੱਚ ਇਸ ਦਾ ਬਦਲਾ ਲੈਣ ਲਈ ਤਿਆਰ ਹਨ।

seculartvindia
Author: seculartvindia

Leave a Comment

Voting poll

[democracy id="1"]

latest news