
ਹੁਸ਼ਿਆਰਪੁਰ 20 ਅਪ੍ਰੈਲ (ਤਰਸੇਮ ਦੀਵਾਨਾ) ਭਾਈ ਅੰਮ੍ਰਿਤਪਾਲ ਸਿੰਘ ਮੁੱਖ ਸੇਵਾਦਾਰ “ਵਾਰਿਸ ਪੰਜਾਬ ਦੇ” ਜਥੇਬੰਦੀ ਦੇ ਧਰਮ ਪਤਨੀ ਬੀਬੀ ਕਿਰਨਦੀਪ ਕੌਰ ਜੋ ਅੰਮ੍ਰਿਤਸਰ ਹਵਾਈ ਅੱਡੇ ਤੋ ਹਵਾਈ ਉਡਾਨ ਲੈਣ ਜਾ ਰਹੀ ਸੀ, ਉਨ੍ਹਾਂ ਨੂੰ ਬਿਨ੍ਹਾਂ ਕਿਸੇ ਕਾਰਨ ਜ਼ਬਰੀ ਰੋਕ ਕੇ ਅੰਮ੍ਰਿਤਸਰ ਦੀ ਪੁਲਿਸ ਨੇ ਗ੍ਰਿਫਤਾਰ ਕਰਕੇ ਪੁੱਛਗਿੱਛ ਕਰਨਾ ਅਤੇ ਵਿਦੇਸ਼ ਜਾਣ ਤੋਂ ਰੋਕ ਲਿਆ ਹੈ । ਇਹ ਉਨ੍ਹਾਂ ਹੁਕਮਰਾਨਾਂ ਦੀ ਅਤਿ ਸ਼ਰਮਨਾਕ ਗੰਦੀ ਖੇਡ ਦਾ ਹਿੱਸਾ ਹੈ, ਜਿਨ੍ਹਾਂ ਦੀਆਂ ਧੀਆਂ-ਭੈਣਾਂ ਨੂੰ ਸਿੱਖ ਕੌਮ ਦੇ ਯੁਧੇ ਜ਼ਾਬਰਾਂ ਕੋਲੋ ਗਜਨੀ ਦੇ ਬਜਾਰਾਂ ਵਿਚੋ ਪੂਰੀ ਸਾਨ ਇੱਜਤ ਨਾਲ ਬਚਾਕੇ ਉਨ੍ਹਾਂ ਦੇ ਘਰੋ-ਘਰੀ ਪਹੁੰਚਾਉਦੇ ਰਹੇ ਹਨ । ਅੱਜ ਇਹ ਅਕ੍ਰਿਤਘਣ ਲੋਕ ਸਾਡੀਆ ਧੀਆਂ-ਭੈਣਾਂ ਅਤੇ ਬਹੂਆ ਨਾਲ ਅਜਿਹਾ ਸ਼ਰਮਨਾਕ ਕਾਰਾ ਕਰਕੇ ਆਪਣੇ ਦਾਗੀ ਕਿਰਦਾਰ ਹੋਣ ਅਤੇ ਇਨ੍ਹਾਂ ਉਤੇ ਵਿਸਵਾਸ ਨਾ ਕਰਨ ਦੀ ਗੱਲ ਨੂੰ ਖੁਦ ਹੀ ਜਾਹਰ ਕਰ ਰਹੇ ਹਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗਰਦੀਪ ਸਿੰਘ ਖੁਣ ਖੁਣ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ । ਉਨ੍ਹਾਂ ਨੇ ਇਸ ਸਮੇਂ ਕਿਹਾ ਕਿ ਬੀਬੀ ਕਿਰਨਦੀਪ ਕੌਰ ਨੂੰ ਪੁਲਿਸ ਵੱਲੋ ਗ੍ਰਿਫਤਾਰ ਕਰਨ ਅਤੇ ਵਿਦੇਸ਼ ਜਾਣ ਤੋਂ ਰੋਕਣ ਦੀ ਕਾਰਵਾਈ ਨੂੰ ਸ਼ਰਮਨਾਕ ਅਤੇ ਅਤਿ ਨਿੰਦਣਯੋਗ ਕਾਰਵਾਈ ਕਰਾਰ ਦਿੰਦੇ ਹੋਏ ਇੰਡੀਆ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਸਖਤ ਸ਼ਬਦਾਂ ਵਿਚ ਚੇਤਾਵਨੀ ਦਿੱਤੀ ਕਿ ਉਹ ਸਿੱਖ ਕੌਮ ਨਾਲ ਜ਼ਲਾਲਤ ਭਰੀ ਨਵੀ ਭਾਜੀ ਪਾ ਕੇ ਸਾਨੂੰ ਚੁਣੋਤੀ ਦੇਣ ਦੀ ਗੁਸਤਾਖੀ ਨਾ ਕਰਨ ਤਾਂ ਬਿਹਤਰ ਹੋਵੇਗਾ । ਇਸ ਸਮੇਂ ਜਿਲ੍ਹਾ ਜਨਰਲ ਸਕੱਤਰ ਗੁਰਨਾਮ ਸਿੰਘ ਸਿੰਗੜੀਵਾਲਾ, ਪਰਮਜੀਤ ਸਿੰਘ ਮੇਘੋਵਾਲ ਦੁਆਬਾ, ਗੁਰਮੁਖ ਸਿੰਘ ਸੋਢੀ ਜੀਵਨਪੁਰ ਜੱਟਾਂ, ਜਸਕਰਨਜੀਤ ਸਿੰਘ ਮੇਘੋਵਾਲ ਦੁਆਬਾ ਤੇ ਸੁਖਦੇਵ ਸਿੰਘ ਚੱਕ ਰਾਮੂ ਆਦਿ ਹਾਜਰ ਸਨ