February 4, 2026 3:41 pm

ਗੁਜਰਾਤ ਸਰਕਾਰ ਦੀ ਝਾੜ-ਝੰਬ – ਬਿਲਕੀਸ ਬਾਨੋ ਦਾ ਮਾਮਲਾ ਆਮ ਕਤਲ ਕੇਸ ਨਹੀਂ: ਸੁਪਰੀਮ ਕੋਰਟ

Share:

ਨਵੀਂ ਦਿੱਲੀ, 18 ਅਪਰੈਲ/ਬਿਲਕੀਸ ਬਾਨੋ ਕੇਸ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਅੱਜ ਗੁਜਰਾਤ ਸਰਕਾਰ ਦੀ ਝਾੜ-ਝੰਬ ਕਰਦਿਆਂ ਦੋਸ਼ੀਆਂ ਨੂੰ ਕੈਦ ਦੀ ਮਿਆਦ ਦੌਰਾਨ ਦਿੱਤੀ ਗਈ ਪੈਰੋਲ ’ਤੇ ਸਵਾਲ ਉਠਾਇਆ ਜਦਕਿ ਕੇਂਦਰ ਤੇ ਗੁਜਰਾਤ ਸਰਕਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਮੂਲ ਫਾਈਲ ਨਾਲ ਤਿਆਰ ਰਹਿਣ ਦੇ 27 ਮਾਰਚ ਦੇ ਅਦਾਲਤੀ ਹੁਕਮਾਂ ਦੀ ਸਮੀਖਿਆ ਲਈ ਪਟੀਸ਼ਨ ਦਾਇਰ ਕੀਤੀ ਜਾ ਸਕਦੀ ਹੈ। ਜਸਟਿਸ ਕੇਐੱਮ ਜੌਸਫ ਤੇ ਜਸਟਿਸ ਬੀਵੀ ਨਾਗਰਤਨ ਦੇ ਬੈਂਚ ਨੇ 11 ਦੋਸ਼ੀਆਂ ਨੂੰ ਉਨ੍ਹਾਂ ਦੀ ਕੈਦ ਦੀ ਮਿਆਦ ਦੌਰਾਨ ਦਿੱਤੀ ਗਈ ਪੈਰੋਲ ’ਤੇ ਸਵਾਲ ਉਠਾਇਆ ਤੇ ਕਿਹਾ ਕਿ ਰਾਜ ਵੱਲੋਂ ਅਪਰਾਧ ਦੀ ਗੰਭੀਰਤਾ ’ਤੇ ਵਿਚਾਰ ਕੀਤਾ ਜਾ ਸਕਦਾ ਸੀ। ਅਦਾਲਤ ਨੇ ਬਿਲਕੀਸ ਬਾਨੋ ਮਾਮਲੇ ’ਚ ਦੋਸ਼ੀਆਂ ਨੂੰ ਸਜ਼ਾ ’ਚ ਛੋਟ ਦੇਣ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦੇ ਆਖਰੀ ਨਿਬੇੜੇ ਲਈ ਦੋ ਮਈ ਦੀ ਤਾਰੀਕ ਤੈਅ ਕੀਤੀ ਹੈ। ਬੈਂਚ ਨੇ ਕਿਹਾ ਕਿ ਕੇਸ ਨਾਲ ਸਬੰਧਤ ਮੂਲ ਫਾਈਲਾਂ ਨੂੰ ਪੇਸ਼ ਨਾ ਕਰਨ ਨੂੰ ਅਦਾਲਤ ਦੀ ਹੱਤਕ ਮੰਨਿਆ ਜਾਵੇਗਾ।-ਪੀਟੀਆਈ

seculartvindia
Author: seculartvindia

Leave a Comment

Voting poll

What does "money" mean to you?
  • Add your answer

latest news