August 26, 2026 4:02 pm

ਪੰਜਾਬ ਕਿੰਗਜ਼ ਨੇ ਲਖਨਊ ਸੁਪਰਜਾਇੰਟਸ ਨੂੰ ਦੋ ਵਿਕਟਾਂ ਨਾਲ ਹਰਾਇਆ

Share:

ਲਖਨਊ, 15 ਮਾਰਚ/ਪੰਜਾਬ ਕਿੰਗਜ਼ ਨੇ ਸਿਕੰਦਰ ਰਜ਼ਾ ਦੇ ਨੀਮ ਸੈਂਕੜੇ ਸਦਾ ਇੱਥੇ ਆਈਪੀਐੱਲ ਮੈਚ ਵਿੱਚ ਲਖਨਊ ਸੁਪਰਜਾਇੰਟਸ ਨੂੰ ਦੋ ਵਿਕਟਾਂ ਨਾਲ ਹਰਾ ਦਿੱਤਾ। ਲਖਨਊ ਸੁਪਰ ਜਾਇੰਟਸ ਨੇ ਪੰਜਾਬ ਕਿੰਗਜ਼ ਨੂੰ ਜਿੱਤ ਲਈ 160 ਦੌੜਾਂ ਦਾ ਟੀਚਾ ਦਿੱਤਾ ਸੀ। ਪੰਜਾਬ ਦੀ ਟੀਮ ਨੇ ਸਿਕੰਦਰ ਰਜ਼ਾ ਦੀਆਂ 57 ਦੌੜਾਂ, ਮੈਥਿਊ ਸ਼ੌਰਟ ਦੀਆਂ 34, ਹਰਪ੍ਰੀਤ ਸਿੰਘ ਭਾਟੀਆਂ ਦੀਆਂ 22 ਅਤੇ ਸ਼ਾਹਰੁਖ ਖ਼ਾਨ ਦੀਆਂ 23 ਦੌੜਾਂ ਸਦਕਾ ਜਿੱਤ ਲਈ ਲੋੜੀਂਦਾ ਟੀਚਾ 19.3 ਓਵਰਾਂ ’ਚ 161 ਦੌੜਾਂ ਬਣਾਉਂਦਿਆਂ ਪੂੁਰਾ ਕਰ ਲਿਆ। ਲਖਨਊ ਵੱਲੋਂ ਯੁੱਧਵੀਰ ਸਿੰਘ, ਮਾਰਕ ਵੁੱਡ ਅਤੇ ਰਵੀ ਬਿਸ਼ਨੋਈ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਪਹਿਲਾਂ ਲਖਨਊ ਦੀ ਟੀਮ ਨੇ ਕੇ.ਐੱਲ. ਰਾਹੁਲ ਦੇ ਨੀਮ ਸੈਂਕੜੇ ਸਦਕਾ 20 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 159 ਦੌੜਾਂ ਬਣਾਈਆਂ। ਟੀਮ ਦੇ ਕੁੱਲ ਸਕੋਰ ਵਿੱਚ ਕੇ. ਮਾਇਰਸ 29 ਦੌੜਾਂ, ਕਰੁਨਾਲ ਪਾਂਡਿਆ ਨੇ 18 ਅਤੇ ਮਾਰਕਸ ਸਟੋਇਨਿਸ 15 ਦੌੜਾਂ ਦਾ ਯੋਗਦਾਨ ਪਾਇਆ। ਪੰਜਾਬ ਕਿੰਗਜ਼ ਵੱਲੋਂ ਸੈਮ ਕੁਰਨ ਨੇ 3 ਅਤੇ ਕੈਗਿਸੋ ਰਬਾਡਾ ਨੇ 2 ਵਿਕਟਾਂ ਹਾਸਲ ਕੀਤੀਆਂ ਜਦਕਿ ਅਰਸ਼ਦੀਪ ਸਿੰਘ, ਹਰਪ੍ਰੀਤ ਬਰਾੜ ਅਤੇ ਸਿਕੰਦਰ ਰਜ਼ਾ ਨੂੰ ਇੱਕ-ਇੱਕ ਵਿਕਟ ਮਿਲੀ।

seculartvindia
Author: seculartvindia

Leave a Comment

Voting poll

[democracy id="1"]

latest news