February 22, 2026 10:01 pm

ਕਾਮਰਸ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਉਦਯੋਗਿਕ ਟੂਰ

Share:

ਦਲਜੀਤ ਕੌਰ/ਧੂਰੀ, 15 ਅਪ੍ਰੈਲ, 2023: ਯੂਨੀਵਰਸਿਟੀ ਕਾਲਜ ਬੇਨੜਾ ਦੇ ਪ੍ਰਿੰਸੀਪਲ ਡਾ. ਪਰਮਜੀਤ ਕੌਰ ਦੀ ਸਰਪ੍ਰਸਤੀ ਅਤੇ ਕਾਮਰਸ ਵਿਭਾਗ ਦੇ ਸੀਨੀਅਰ ਅਧਿਆਪਕ ਡਾ. ਹਰਵਿੰਦਰ ਸਿੰਘ ਦੀ ਅਗਵਾਈ ਵਿੱਚ ਵਿਦਿਆਰਥੀਆਂ ਦਾ ਪੈਪਸੀਕੋ ਚੰਨੋ ਵਿਖੇ ਉਦਯੋਗਿਕ ਟੂਰ ਲਿਜਾਇਆ ਗਿਆ। ਪੈਪਸੀਕੋ ਚੰਨੋ ਦੇ ਐਚ ਆਰ ਮੈਨੇਜਰ ਸੰਦੀਪ ਬਾਂਸਲ ਅਤੇ ਉਹਨਾਂ ਦੀ ਟੀਮ ਨੇ ਵਿਦਿਆਰਥੀਆਂ ਨੂੰ ਸਾਰਾ ਬਣਤਰ ਢਾਂਚਾ ਦਿਖਾਇਆ ਅਤੇ ਇਸ ਸਮੇਂ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਵੇਂ ਵਿਅਕਤੀਆਂ ਦੇ ਸ਼ਾਮਲ ਹੋਣ ਤੋਂ ਬਿਨਾਂ ਮਸ਼ੀਨਾਂ ਦੀ ਵਰਤੋਂ ਨਾਲ ਕੁਰਕੁਰੇ ਤੇ ਲੇਜ਼ ਬਣਾਏ ਜਾਂਦੇ ਹਨ।
ਕੰਪਨੀ ਵੱਲੋਂ ਵਿਦਿਆਰਥੀਆਂ ਨੂੰ ਖੁੱਲ੍ਹੇ ਦਿਲ ਨਾਲ ਲੇਜ਼, ਕੁਰਕੁਰੇ ਤੇ ਕੋਲਡ ਡਰਿੰਕਸ ਦੀ ਰਿਫਰੈਸ਼ਮੈਂਟ ਉਪਲਬਧ ਕਰਵਾਈ ਗਈ। ਇਹ ਟੂਰ ਕਾਮਰਸ ਦੇ ਵਿਦਿਆਰਥੀਆਂ ਲਈ ਪ੍ਰੈਕਟੀਕਲ ਤੌਰ ਤੇ ਬਹੁਤ ਲਾਹੇਵੰਦ ਰਿਹਾ। ਵਾਪਸੀ ਸਮੇਂ ਵਿਦਿਆਰਥੀ ਸੰਗਰੂਰ ਵਿਖੇ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਨਤਮਸਤਕ ਹੋਏ।
ਇਸ ਮੌਕੇ ਵਿਦਿਆਰਥੀਆਂ ਨਾਲ ਵਿਭਾਗੀ ਅਧਿਆਪਕ ਡਾ. ਅਮਿਤਾ ਜੈਨ, ਪ੍ਰੋ: ਅਮਨੀਤ ਸਿੰਘ, ਪ੍ਰੋ: ਰਾਮਫ਼ਲ ਅਤੇ ਪ੍ਰੋ: ਰੁਪਾਲੀ ਗਰਗ ਵੀ ਸ਼ਾਮਿਲ ਸਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news