
ਦਲਜੀਤ ਕੌਰ/ਲਹਿਰਾਗਾਗਾ, 14 ਅਪ੍ਰੈਲ, 2023: ਪੀ ਡਬਲਯੂ ਡੀ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ, ਜ਼ੋਨ ਸੰਗਰੂਰ ਵੱਲੋਂ 18 ਅਪ੍ਰੈਲ ਨੂੂੰ ਸੰਗਰੂਰ ਵਿਖੇ ਪੰਜਾਬ ਸਰਕਾਰ ਵੱਲੋਂ ਜਲ ਸਰੋਤ ਵਿਭਾਗ, ਪੰਜਾਬ ਨੂੂੰ ਤੋੜਨ ਦੀਆਂ ਕੋਸ਼ਿਸ਼ਾਂ ਖਿਲਾਫ਼ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਜਿਸ ਦੀ ਤਿਆਰੀ ਤੇ ਭਰਵੀਂ ਸ਼ਮੂਲੀਅਤ ਲਈ ਜਥੇਬੰਦੀ ਦੀ ਬ੍ਰਾਂਚ ਲਹਿਰਾ-ਮੂਣਕ ਦੀ ਇੱਕ ਅਹਿਮ ਮੀਟਿੰਗ ਸੁਖਦੇਵ ਚੰਗਾਲੀਵਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਅਹਿਮ ਅਦਾਰੇ ਜਲ ਸਰੋਤ ਜੋ ਪੁਰਾਤਨ ਸਮੇ ਤੋ ਪੰਜਾਬ ਦੀ ਖੇਤੀ ਲਈ ਤੇ ਪੀਣ ਲਈ ਪਾਣੀ ਦਿੰਦਾ ਸੀ ਨੁੰ ਪੁਨਰਗਠਨ ਦੇ ਨਾ ਤੇ ਇਸ ਵਿਭਾਗ ਨੂੰ ਖਤਮ ਕਰਕੇ ਨਿੱਜੀ ਹੱਥਾਂ ਚ ਦੇਣ ਲਈ ਪੱਬਾਂ ਭਾਰ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਨਿੱਜੀਕਰਨ ਦੀ ਇਸ ਮੁਹਿੰਮ ‘ਚ ਸਕੱਤਰ ਕ੍ਰਿਸ਼ਨ ਕੁਮਾਰ ਮੋਹਰੀ ਰੋਲ ਅਦਾ ਕਰ ਰਿਹਾ ਹੈ ਜੋ ਸੈਮੀਨਾਰਾਂ ਦੀ ਆੜ ਚ ਮੁਲਾਜਮਾਂ ਤੇ ਲੋਕਾਂ ਦੀ ਇਸ ਵਰਤਾਰੇ ਖਿਲਾਫ਼ ਉਠਣ ਵਾਲੀ ਆਵਾਜ਼ ਨੁੰ ਬੰਦ ਕਰਨ ਲਈ ਲੋਕਾਂ ਤੇ ਮੁਲਾਜਮਾਂ ਚ ਦਹਿਸ਼ਤ ਦਾ ਮਹੋਲ ਪੈਦਾ ਕਰ ਰਿਹਾ ਹੈ ਪਰ ਇਹ ਅਧਿਕਾਰੀ ਭਲੇਖੇ ਦਾ ਸਿਕਾਰ ਹੈ ਕਿ ਪੰਜਾਬ ਦੇ ਲੋਕ ਇਸ ਅਧਿਕਾਰੀਆਂ ਦੀ ਧਮਕੀਆਂ ਦਾ ਡਟਕੇ ਵਿਰੋਧ ਕਰਨੇ ਤੇ ਪੰਜਾਬ ਦੇ ਇਸ ਕੁਦਰਤੀ ਸੋਮੇ ਨੂੰ ਬਚਾਉਣ ਲਈ ਕੋਈ ਕਸਰ ਬਾਕੀ ਨਹੀ ਛੱਡਣਗੇ।
ਮੀਟਿੰਗ ਨੂੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਆਗੂ ਅਮਰੀਕ ਗੁਰਨੇ, ਛੱਜੂ ਰਾਮ ਮਨਿਆਣਾ, ਮੇਜਰ ਸਿੰਘ ਭੁਟਾਲ ਨੇ ਕਿਹਾ ਕਿ ਆਪ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗੂੰ ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਲਗਾਤਾਰ ਨਿੱਜੀ ਹੱਥਾਂ ਚ ਦੇ ਕੇ ਅਪਣੀ ਜਿੰਮੇਵਾਰੀ ਤੋਂ ਭੱਜ ਰਹੀ ਜਿਸ ਨਾਲ ਜਿੱਥੇ ਰੁਜਗਾਰ ਦੇ ਵਸੀਲੇ ਬੰਦ ਹੋ ਰਹੇ ਹਨ ਉਸਦੇ ਨਾਲ ਹੀ ਇਹ ਕੰਪਨੀਆਂ ਲੋਕਾਂ ਦੀ ਲੁੱਟ ਕਰ ਰਹੀਆਂ ਹਨ। ਜਿਸਦੀ ਮੂੰਹ ਬੋਲਦੀ ਉਦਾਹਰਨ ਸੜਕਾਂ ਤੇ ਥਾਂ ਥਾਂ ਲੱਗੇ ਟੋਲ ਪਲਾਜੇ, ਸੰਚਾਰ ਦੇ ਨਿੱਜੀ ਟਾਵਰ, ਟਰਾਸਪੋਰਟ, ਬਿਜਲੀ ਤੇ ਪਾਣੀ ਦੇ ਅਦਾਰੇ ਹਨ ਜਿਹਨਾਂ ਚ ਰੁਜਗਾਰ ਦੇ ਨਾਂ ਤੇ ਲੋਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ
ਮੀਟਿੰਗ ਨੂੂੰ ਹੋਰਨਾਂ ਤੋ ਇਲਾਵਾ ਪ੍ਰਗਟ ਸਿੰਘ, ਬਾਵਾ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ 18 ਅਪ੍ਰੈਲ ਨੂੂੰ ਬ੍ਰਾਂਚ ਦੇ ਸਮੂਹ ਕਾਮੇ ਸੰਗਰੂਰ ਮੁਜ਼ਾਹਰੇ ਵਿੱਚ ਸ਼ਾਮਲ ਹੋਣਗੇ।