
ਹੁਸ਼ਿਆਰਪੁਰ 13 ਅਪ੍ਰੈਲ (ਤਰਸੇਮ ਦੀਵਾਨਾ ) ਗੜ੍ਹਸੰਕਰ ਦੇ ਨਾਲ ਲੱਗਦੇ ਪਹਾੜੀ ਇਲਾਊ (ਬੱਸੀ) ਬੀਤ ਬੁੱਧਵਾਰ ਬੀਤੀ ਦੇਰ ਰਾਤ ਸ਼੍ਰੀ ਖੁਰਾਲਗੜ੍ਹ ਸਾਹਿਬ (ਬੱਸੀ) ਵਿਖੇ ਵਾਪਰੇ ਇੱਕ ਵੱਡਾ ਸੜਕ ਹਾਦਸਾ ਵਾਪਰ ਗਿਆ । ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਵਿਸਾਖੀ ਮਨਾਉਣ ਲਈ ਪੈਦਲ ਜਾ ਰਹੇ ਸ਼ਰਧਾਲੂਆਂ ਨੂੰ ਕੈਂਟਰ ਗੱਡੀ ਨੰਬਰ ਪੀ.ਬੀ-65-ਆਰ-3334 ਦਾ ਸੰਤੁਲਨ ਵਿਗੜਨ ਕਾਰਨ ਗੱਡੀ ਨਾਲ ਫੇਟ ਵੱਜਣ ਦੌਰਾਨ 7 ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਹੈ ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਵਿਸਾਖੀ ਮੌਕੇ ਪਹੁੰਚੀ ਸੰਗਤ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ (ਬੱਸੀ) ਤੋਂ ਚਰਨਛੋਹ ਗੰਗਾ ਵੱਲ ਪੈਦਲ ਦਰਸ਼ਨ ਕਰਨ ਜਾ ਰਹੇ ਸਨ। ਇਸ ਦੌਰਾਨ ਪਿੱਛੇ ਤੋਂ ਆ ਰਿਹਾ ਇੱਕ ਕੈਂਟਰ ਗੱਡੀ ਨੰਬਰ ਪੀ.ਬੀ-65-ਅਰ-3334 ਸ਼ਰਧਾਲੂਆਂ ਉੱਪਰ ਜਾ ਚੜ੍ਹਿਆ ਜਿਸ ਕਾਰਨ 7 ਵਿਅਕਤੀਆਂ ਦੀ ਮੌਤ ਹੋ ਗਈ । ਜਦਕਿ 14 ਗੰਭੀਰ ਜ਼ਖਮੀ ਹੋਏ , 6 ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । 16 ਜ਼ਖ਼ਮੀਆਂ ਨੂੰ ਪ੍ਰਬੰਧਕਾਂ ਵੱਲੋਂ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਪਹੁੰਚਾਇਆ ਗਿਆ । 6 ਗੰਭੀਰ ਜ਼ਖ਼ਮੀ ਵਿਅਕਤੀਆਂ ਨੂੰ ਪੀ.ਜੀ.ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਮਿ੍ਤਕਾਂ ਦੀ ਪਛਾਣ ਕ੍ਰਮਵਾਰ ਰਾਹੁਲ ਪੁੱਤਰ ਸਹਿਨਪਾਲ ਵਾਸੀ ਮਸਤਾਨ ਖੇੜਾ (ਯੂ.ਪੀ) ਸੰਤੋਸ਼ ਪਤਨੀ ਲੇਟ ਮਲੂਕ ਦਾਸ ਅਮਗੂਰੀ ਪਤਨੀ ਚੂੜਾ ਰਾਮ .ਸੰਦੇਸ਼ ਪਾਲ ਪੁੱਤਰ ਰਾਮ ਉਨਤੀ ਪੁੱਤਰੀ ਪੁਸ਼ਪਿੰਦਰ ਸੀਤਾ ਦੇਵੀ ਪਤਨੀ ਪੁਸ਼ਪਿੰਦਰ ਵਾਸੀਆਨ ਸਮੋਲੀ ਮਾਜਰਾ ਯਮੁਨਾਨਗਰ . ਰਾਮੋਹ ਪੁੱਤਰੀ ਸ਼ੀਸ਼ਪਾਲ ਵਾਸੀ ਕਾਕੜਾ ਮੁੱਜਫਰਨਗਰ (ਯੂ.ਪੀ) ਵਜੋਂ ਹੋਈ ਤੇ ਜਿਆਦਾ ਗੰਭੀਰ ਜ਼ਖਮੀਆਂ ਦੀ ਪਛਾਣ ਜਿਨ੍ਹਾਂ ਨੂੰ ਪੀ.ਜੀ.ਆਈ ਚੰਡੀਗੜ ਵਿਖੇ ਰੈਫਰ ਕੀਤਾ ਗਿਆ ਪਰਿਆਸ਼ ਪੁੱਤਰ ਅਰੁਣ ਵਾਸੀ ਮਸਤਾਨ ਖੇੜਾ (ਯੂ.ਪੀ) ਗੁਰਜੋਤ ਸਿੰਘ ਪੁੱਤਰ ਮਨਪ੍ਰੀਤ ਸਿੰਘ ਵਾਸੀ ਲਾਲਕਲਾ ਸਮਰਾਲਾ (ਲੁਧਿਆਣਾ) ਸੁਖਦੇਵ ਪੁੱਤਰ ਇੰਦਰਜੀਤ ਵਾਸੀ ਜੰਡਿਆਲੀ (ਲੁਧਿਆਣਾ ) ਰਸ਼ਨੀ ਪੁੱਤਰੀ ਸਰੇਸ਼ ਵਾਸੀ ਸਿੰਦਲਪੁਰ ਭਾਦਸੋ ਨਾਭਾ ਜੋਗਿੰਦਰੋ ਦੇਵੀ ਪਤਨੀ ਅਮਰਨਾਥ ਵਾਸੀ ਯਮੁਨਾਨਗਰ ਟੀਨਾ ਪੁੱਤਰੀ ਨਰੇਸ਼ਪਾਲ ਵਾਸੀ ਸਿੰਦਰਪੁਰ ਭਾਦਸੋ ਨਾਭਾ ਜੋ 14 ਵਿਆਕਤੀ ਜ਼ਖ਼ਮੀ ਹੋਏ ਉਨ੍ਹਾਂ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਜੇਰੇ ਇਲਾਜ ਹਨ ਦੀ ਪਛਾਣ ਸਸ਼ੀਲਾ ਪਤਨੀ ਨਰੇਸ਼ਪਾਲ ਵਾਸੀ ਵਾਸੀ ਮਸਤਾਨ ਖੇੜਾ (ਯੂ.ਪੀ) ਊਸ਼ਾ ਰਾਣੀ ਪਤਨੀ ਨਰੇਸ਼ ਕੁਮਾਰ ਦੀਪਾ ਪਤਨੀ ਕਮਲ ਝੁਟਕੀ ਪਤਨੀ ਕਮਲ ਵਾਸੀਆਨ ਰਾਮਪੁਰ ਲੁਧਿਆਣਾ ਪੁਸ਼ਪਿੰਦਰ ਪੁੱਤਰ ਮਮਫਲ ਸਕਿੰਦਰ ਪੁੱਤਰ ਮਮਫਲ ਵਾਸੀਆਨ ਮਸਤਾਨ ਖੇੜਾ (ਯੂ.ਪੀ) . ਨਰੇਸ਼ ਕੁਮਾਰ ਪੁੱਤਰ ਕਟਾਰ ਸਿੰਘ ਵਾਸੀ ਰਾਮਪੁਰਾ (ਲੁਧਿਆਣਾ ) ਡਿੰਪਲ ਪੁੱਤਰੀ ਸਿੰਕਦਰ ਸਿੰਘ . ਅਨੁਸ਼ਕਾ ਪੁੱਤਰੀ ਸੁਦੇਸ਼ ਪਾਲ . ਕਾਰਤਿਕ ਪੁੱਤਰ ਪੁਸ਼ਪਿੰਦਰ ਪਾਲ ਸੁਨੇਨਾ ਪੁੱਤਰੀ ਸਿੰਕਦਰ ਸਰਮੀਲਾ ਪਤਨੀ ਸੁਦੇਸ਼ ਪਾਲ . ਸਿੰਕਦਰ ਸਿੰਘ ਪੁੱਤਰ ਰਾਮਫਲ਼ ਕੁਸ਼ਮ ਪਤਨੀ ਸੀਸਪਾਲ ਵਾਸੀਆਨ ਸਿੰਦਰਪੁਰ ਭਾਦਸੋ ਨਾਭਾ ਪੁਲਿਸ ਤੇ ਪ੍ਰਸ਼ਾਸ਼ਨ ਵਲੋਂ ਮੋਕੇ ਤੇ ਪੁੱਜ ਕੇ ਮਿ੍ਤਕ ਦੀਆ ਡੈਡ ਬਾਡੀ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਭੇਜ ਦਿੱਤਾ ਗਈਆ । ਉੱਥੇ ਇਸ ਹਾਦਸੇ ਵਿੱਚ ਐਸ ਡੀ ਐਮ ਗੜ੍ਹਸ਼ੰਕਰ ਮੌਕੇ ਤੇ ਪਹੁੰਚਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਵਾਪਰੇ ਸੜਕ ਹਾਦਸੇ ਵਿੱਚ ਸੂਬਾ ਸਰਕਾਰ ਵਲੋਂ ਮਿ੍ਤਕਾ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਸਹਾਇਤਾ ਤੇ ਜਖਮੀਆ ਨੂੰ ਇਲਾਜ ਦੇ ਲਈ 1-1 ਲੱਖ ਰੁਪਏ ਦਾ ਐਲਾਨ ਕੀਤਾ ਗਿਆ ।