February 22, 2026 2:39 pm

ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ  ਰਜਿ.ਪੰਜਾਬ ਨੇ ਪੱਤਰਕਾਰ ਓ.ਪੀ.ਰਾਣਾ ਨੂੰ ਕੀਤਾ ਸਨਮਾਨਿਤ

Share:

ਹੁਸ਼ਿਆਰਪੁਰ 7 ਅਪ੍ਰੈਲ ( ਤਰਸੇਮ ਦੀਵਾਨਾ )  ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ (ਰਜਿ.)ਪੰਜਾਬ ਵਲੋਂ ਹਰਿਦੁਆਰ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ  ਪ੍ਰਕਾਸ਼ ਪੁਰਬ ਸਮਾਗਮ ਮੌਕੇ ਪੱਤਰਕਾਰ ਓ.ਪੀ.ਰਾਣਾ ਹੁਸ਼ਿਆਰਪੁਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਗੁਰੂ ਰਵਿਦਾਸ ਸਾਧੂ ਸੰਪਰਦਾਇਕ  ਸੁਸਾਇਟੀ (ਰਜਿ.)ਪੰਜਾਬ ਦੇ ਚੇਅਰਮੈਨ ਸੰਤ ਸਰਵਣ ਦਾਸ ਜੀ ਬੋਹਣ ਦੀ ਯੋਗ ਅਗਵਾਈ ਹੇਠ ਹੋਏ ਸਮਾਗਮ ਵਿਚ ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੌੜੇ ਤੇ ਹਾਜਰ ਮਹਾਂਪੁਰਸ਼ਾਂ ਵਲੋਂ ਹਰਿਦੁਆਰ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਪ੍ਰਕਾਸ਼ ਪੁਰਬ  ਮੌਕੇ ਹਾਜਰ ਹਜਾਰਾਂ ਸੰਗਤਾਂ ਦੀ ਹਾਜਰੀ ਵਿਚ ਸਤਿਗੁਰੂ ਰਵਿਦਾਸ ਮਹਾਰਾਜ ਜੀ  ਦੇ ਸੁੰਦਰ ਸਰੂਪ ਅਤੇ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤ ਨਿਰਮਲ ਦਾਸ ਬਾਬੇ ਜੌੜੇ ਪ੍ਰਧਾਨ ਅਤੇ ਸੰਤ ਇੰਦਰ ਦਾਸ ਜਨਰਲ ਸਕੱਤਰ ਨੇ ਕਿਹਾ ਕਿ ਓ.ਪੀ.ਰਾਣਾ ਵਲੋਂ ਸਾਧੂ ਸੰਪਰਦਾਇਕ ਸੁਸਾਇਟੀ ਦੇ ਮੀਡੀਆ ਦੇ ਸਾਰੇ ਕਾਰਜਾਂ ਨੂੰ ਬੜੀ ਮਿਹਨਤ,ਲਗਨ ਅਤੇ ਇਮਾਨਦਾਰੀ ਨਾਲ ਨੇਪਰੇ ਚਾੜਿਆ ਜਾ ਰਿਹਾ ਹੈ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸੁਸਾਇਟੀ ਪੱਤਰਕਾਰ ਰਾਣਾ ਤੋਂ ਭਵਿੱਖ ਵਿੱਚ ਵੀ ਇਹੀ ਸਹਿਯੋਗ ਦੀ ਆਸ ਰੱਖਦੀ ਹੈ।   ਪੱਤਰਕਾਰ ਰਾਣਾ ਵਲੋਂ ਵਿਸ਼ੇਸ਼ ਸਨਮਾਨ ਲਈ ਸਮੂਹ ਸੰਤਾਂ ਮਹਾਪੁਰਸ਼ਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ।ਇਸ ਮੌਕੇ ਸੰਤ ਇੰਦਰ ਦਾਸ ਸੇਖੈ ਜਨਰਲ ਸਕੱਤਰ,ਸੰਤ ਪਰਮਜੀਤ ਦਾਸ ਨਗਰ ਕੈਸ਼ੀਅਰ, ਸੰਤ ਸਰਵਣ ਦਾਸ ਲੁਧਿਆਣਾ ਸੀਨੀ.ਮੀਤ ਪ੍ਰਧਾਨ,ਮਹੰਤ ਪ੍ਰਸ਼ੋਤਮ ਲਾਲ ਦੇਹਰਾ ਚੱਕ ਹਕੀਮ,ਸੰਤ ਬਲਵੰਤ ਸਿੰਘ ਡੀਗਰੀਆਂ ਮੀਤ ਪ੍ਰਧਾਨ, ਸੰਤ ਰਮੇਸ਼ ਦਾਸ ਸ਼ੇਰਪੁਰ ਕਲਰਾਂ, ਸੰਤ ਕ੍ਰਿਪਾਲ ਦਾਸ ਭਾਰਟਾ,ਸੰਤ ਧਰਮਪਾਲ ਸ਼ੇਰਗੜ, ਸੰਤ ਸਤਵਿੰਦਰ ਹੀਰਾ,ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.)ਭਾਰਤ,ਸੰਤ ਸੁਰਿੰਦਰ ਦਾਸ ਪ੍ਰਧਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ,ਸੰਤ ਵਿਜੇ ਮੁਨੀ ਜੰਮੂ, ਸੰਤੋਸ਼ ਕੁਮਾਰੀ ਬਿਲਡਿੰਗ ਇੰਚਾਰਜ, ਸੰਤ ਬੀਬੀ ਕੁਲਦੀਪ ਕੌਰ ਮਹਿਨਾ, ਸੰਤ ਬੀਬੀ ਪੂਨਮ ਹੀਰਾ, ਸੰਤ ਕੁਲਦੀਪ ਦਾਸ ਬਸੀ ਮਰੂਫ, ਸੰਤ ਮਨਜੀਤ ਦਾਸ ਵਿਛੋਹੀ, ਸੰਤ ਸੰਤੋਖ ਦਾਸ ਖ਼ਾਨਪੁਰ, ਸੰਤ ਬਲਕਾਰ ਸਿੰਘ ਤੱਗੜ ਵਡਾਲਾ, ਸੰਤ ਪ੍ਰਮੇਸ਼ਵਰੀ ਦਾਸ ਸੇਖੈ ਤੋਂ ਇਲਾਵਾ ਵਿਧਾਇਕ ਸ਼ਰੇਸ਼ ਰਠੌਰ ਵੀ ਹਾਜਰ ਸਨ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news