April 12, 2026 4:36 pm

ਪੰਜਾਬ ਵਿੱਚ ਇੰਝ ਲੱਗਦਾ ਹੈ ਜਿਵੇ ਸਰਕਾਰ ਨੂੰ ਸਕੂਲਾ ਦੀ ਜਗ੍ਹਾ ਤੇ ਸ਼ਰਾਬ ਦੇ ਠੇਕਿਆ ਦੀ ਵਧੇਰੇ ਜਰੂਰਤ ਹੈ : ਬੇਗਮਪੁਰਾ ਟਾਇਗਰ ਫੋਰਸ

Share:

ਹੁਸ਼ਿਆਰਪੁਰ 6 ਅਪ੍ਰੈਲ ( ਤਰਸੇਮ ਦੀਵਾਨਾ ) ਬੇਗਮਪੁਰਾ ਟਾਇਗਰ ਫੋਰਸ ਦੀ ਇੱਕ ਮੀਟਿੰਗ ਫੋਰਸ ਦੇ ਮੁੱਖ ਦਫਤਰ ਭਗਤ ਨਗਰ ਨੇੜੇ ਮਾਡਲ ਟਾਉਨ ਹੁਸ਼ਿਆਰਪੁਰ ਵਿਖੇ ਬੇਗਮਪੁਰਾ ਟਾਇਗਰ ਫੋਰਸ ਦੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਸੀਨੀਅਰ ਮੀਤ ਪ੍ਰਧਾਨ ਨਰੇਸ਼ ਕੁਮਾਰ ਬੱਧਣ, ਸੀਨੀਅਰ ਮੀਤ ਪ੍ਰਧਾਨ ਦੋਆਬਾ ਹਰਨੇਕ ਸਿੰਘ ਬੱਧਣ ਨੇ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆ ਫੋਰਸ ਦੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ ਤੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਨੇ ਕਿਹਾ ਕਿ ਅੱਜਕੱਲ੍ਹ ਨੌਵਾਨ ਪੀੜੀ ਜਿੱਥੇ ਨਸ਼ਿਆ ਵਿੱਚ ਪੈ ਕੇ ਆਪਣੀ ਜਿੰਦਗੀ ਬਰਬਾਦ ਕਰ ਰਹੀ ਹੈ ਉੱਥੇ ਨਸ਼ਿਆ ਦੀ ਬੁਰੀ ਆਦਤ ਤੋ ਬਚੇ ਨੌਜਵਾਨਾ ਵਿੱਚ ਵਿਦੇਸ਼ਾ ਵਿੱਚ ਜਾਣ ਦੀ ਹੋੜ ਲੱਗੀ ਹੋਈ ਹੈ ਪੰਜਾਬ ਦੇ ਨੌਜਾਵਾਨਾ ਦਾ ਨਸ਼ਿਆ ਵਿੱਚ ਗਲਤਾਨ ਹੋਣਾ ਅਤੇ ਪੰਜਾਬ ਦੇ ਮਾੜੇ ਹਲਾਤਾ ਦੇ ਮੱਦੇਨਜਰ ਆਪਣਾ ਸਭ ਕੁਝ ਵੇਚ ਵੱਟਕੇ ਵਿਦੇਸ਼ ਜਾਣਾ ਪੰਜਾਬ ਲਈ ਸ਼ੁਭ ਸੰਕੇਤ ਨਹੀ ਹੈ । ਉਹਨਾ ਕਿਹਾ ਕਿ ਜੇਕਰ ਇਸੇ ਤਰ੍ਹਾਂ ਪੰਜਾਬ ਦੇ ਨੌਜਵਾਨ ਵਿਦੇਸ਼ਾ ਵੱਲ ਦੋੜਦੇ ਰਹੇ ਅਤੇ ਨਸ਼ਿਆ ਤੋ ਨਾ ਬਚ ਸਕੇ ਤਾ ਪੰਜਾਬ ਨੂੰ ਉਜੜਨ ਵਿੱਚ ਬਹੁਤਾ ਸਮਾ ਨਹੀ ਲੱਗੇਗਾ । ਆਗੂਆ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਬਰਬਾਦ ਕਰਨ ,ਘਰਾ ਨੂੰ ਉਜਾੜਨ ,ਘਰਾ ਵਿੱਚ ਸੱਥਰ ਵਿਛਾਉਣ,ਅਤੇ ਅਪਰਾਧਿਕ ਕੰਮ ਕਰਨ ਵਿੱਚ ਪੰਜਾਬ ਵਿੱਚ ਸ਼ਰਾਬ ਨੇ ਬਹੁਤ ਹੀ ਵੱਡਾ ਯੋਗਦਾਨ ਪਾਇਆ ਹੈ । ਉਹਨਾ ਕਿਹਾ ਕਿ ਉੁਦੋ ਬੜੀ ਹੈਰਾਨੀ ਹੁੰਦੀ ਹੈ ਜਦੋ ਆਏ ਦਿਨ ਸੜਕਾ ਵਿੱਚ ਲੋਹੇ ਦੀਆ ਟੀਨਾ ਨਾਲ ਸੈਡ ਬਣਾਕੇ ਨਵਾ ਸ਼ਰਾਬ ਦਾ ਠੇਕਾ ਖੁੱਲਦਾ ਵੇਖਣ ਨੂੰ ਮਿੱਲਦਾ ਹੈ ਉੱਥੇ ਫੇਰ ਚੰਗੀ ਚੌਖੀ ਭੀੜ ਵੀ ਦੇਖਣ ਨੂੰ ਮਿਲਦੀ ਹੈ । ਆਗੂਆ ਨੇ ਕਿਹਾ ਕਿ ਕਦੇ ਠੇਕਿਆ ਦੀ ਤਰਾ ਸਕੂਲ ਨਹੀ ਖੁੱਲਦੇ ਦੇਖੇ । ਉਹਨਾ ਕਿਹਾ ਕਿ ਸਰਕਾਰੀ ਸਕੂਲ ਤਾ ਸਰਕਾਰ ਦੇ ਚੇਤਿਆ ਵਿੱਚੋ ਮਨਫੀ ਹੀ ਹੋ ਗਏ ਹਨ । ਉਹਨਾ ਕਿਹਾ ਕਿ ਸਰਕਾਰ ਸਕੂਲਾ ਵਾਰੇ ਘੱਟ ਤੇ ਸ਼ਰਾਬ ਦੇ ਠੇਕਿਆ ਵਾਰੇ ਜਿਆਦਾ ਚਿੰਤਤ ਹੈ । ਉਹਨਾ ਕਿਹਾ ਕਿ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਚੰਗੇ ਸਕੂਲਾ ਦੀ ਗਿਣਤੀ ਜਿਆਦਾ ਹੋਣੀ ਚਾਹੀਦੀ ਹੈ ਅਗਰ ਸਕੂਲ ਚੰਗੇ ਅਤੇ ਜਿਆਦਾ ਹੋਣਗੇ ਤਾ ਕ੍ਰਾਇਮ ਹੋਣਾ ਆਪੇ ਬੰਦ ਹੋ ਜਾਵੇਗਾ ਉਹਨਾ ਕਿਹਾ ਕਿ ਜਦੋ ਲੋਕਾ ਕੋਲ ਨੌਕਰੀਆ ਹੋਣਗੀਆ ਤਾ ਮਾਨਸਿਕ ਦਬਾਅ ਆਪੇ ਹੀ ਘੱਟ ਜਾਵੇਗਾ । ਉਹਨਾ ਕਿਹਾ ਕਿ ਵਿਕਾਸ ਚੰਗੇ ਸਕੂਲਾ ਅਤੇ ਮਿਆਰੀ ਸਿਖਿਆ ਨਾਲ ਹੀ ਹੁੰਦਾ ਹੈ ਨਾ ਕਿ ਕਿ ਹੱਦ ਤੋ ਵੱਧ ਠੇਕੇ ਖੋਲਣ ਨਾਲ ਉਹਨਾ ਕਿਹਾ ਕਿ ਕਿਸੇ ਵੀ ਪਿੰਡ ਜਾ ਸਹਿਰ ਵੱਲ ਚਲੇ ਜਾਉ ਤਾ ਤੁਹਾਨੂੰ ਥੋੜੇ ਜਿਹੇ ਫਰਕ ਤੇ ਸ਼ਰਾਬ ਦਾ ਠੇਕਾ ਜਰੂਰ ਦਿਖਾਈ ਦੇਵੇਗਾ । ਉਹਨਾ ਕਿਹਾ ਕਿ ਇੰਝ ਲੱਗਦਾ ਹੈ ਜਿਵੇ ਕਿ ਸਰਕਾਰ ਨੂੰ ਸਕੂਲ ਦੀ ਥਾਂ ਸ਼ਰਾਬ ਦੇ ਠੇਕਿਆ ਦੀ ਵਧੇਰੇ ਜਰੂਰਤ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ  ਸੀਨੀਅਰ ਮੀਤ ਪ੍ਰਧਾਨ ਦੋਆਬਾ ਨਰੇਸ਼ ਕੁਮਾਰ ਬੱਧਣ , ਮੀਡੀਆ ਇੰਚਾਰਜ ਚੰਦਰ ਕੁਮਾਰ ਹੈਪੀ ,ਅਮਨਦੀਪ, ਚਰਨਜੀਤ ਸਿੰਘ, ਕਮਲਜੀਤ, ਰਾਮ ਜੀ, ਦਵਿੰਦਰ ਕੁਮਾਰ,ਪਵਨ ਕੁਮਾਰ ਬੱਧਣ , ਰਾਜੀਵ ਸੈਣੀ, ਪੰਮਾ ਡਾਡਾ, ਗੋਗਾ ਮਾਂਝੀ  , ਅਮਨਦੀਪ ਸਿੰਘ, ਚਰਨਜੀਤ ਸਿੰਘ,ਭੁਪਿੰਦਰ ਕੁਮਾਰ ਬੱਧਣ  ਕਮਲਜੀਤ ਸਿੰਘ, ਬਿਸ਼ਨਪਾਲ, ਗਿਆਨ ਚੰਦ, ਮੁਸਾਫ਼ਰ ਸਿੰਘ, ਸ਼ੇਰਾ ਸਿੰਘ, ਵਿਸ਼ਾਲ ਸਿੰਘ, ਹਰਨੇਕ ਸਿੰਘ ਬੱਧਣ,  ਸਨੀ ਸੀਣਾ, ਸੁਸ਼ਾਂਤ ਮੰਮਣ, ਬਿਕਰਮ ਵਿੱਜ, ਹੈਪੀ ਫਤਹਿਗਡ਼੍ਹ, ਮਨੀਸ਼ ਕੁਮਾਰ, ਦਵਿੰਦਰ ਕੁਮਾਰ, ਰਾਕੇਸ ਕੁਮਾਰ ਭੱਟੀ ਵਿਜੇ ਕੁਮਾਰ ਜੱਲੋਵਾਲ ਖਨੂਰ, ਭੁਪਿੰਦਰ ਕੁਮਾਰ ਭਿੰਦਾ,ਦੋਆਬਾ ਇੰਚਾਰਜ ਜੱਸਾ ਨੰਦਨ ,ਨਰੇਸ਼ ਕੁਮਾਰ ਸ਼ਹਿਰੀ ਪ੍ਰਧਾਨ , ਗੁਰਪ੍ਰੀਤ ਗੋਪਾ ਸਹਿਰੀ ਉੱਪ ਪ੍ਰਧਾਨ , ਬਾਲੀ ਫਤਿਹਗੜ੍ਹ ,ਰਵੀ ਆਦਿ ਹਾਜ਼ਰ ਸਨ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news