April 11, 2026 1:20 pm

ਪੰਜਾਬ ਪੇਅ ਸਕੇਲ ਬਹਾਲੀ ਸਾਂਝੇ ਫਰੰਟ ਦੀ ਵਿੱਤ ਮੰਤਰੀ ਪੰਜਾਬ ਦੇ ਹੋਈ ਮੀਟਿੰਗ

Share:

ਦਲਜੀਤ ਕੌਰ-ਚੰਡੀਗੜ੍ਹ/ਸੰਗਰੂਰ, 6 ਅਪ੍ਰੈਲ, 2023: ਅੱਜ ਪੰਜਾਬ ਭਵਨ ਚੰਡੀਗੜ੍ਹ ਵਿਖੇ ਪੰਜਾਬ ਪੇਅ ਸਕੇਲ ਬਹਾਲੀ ਸਾਂਝੇ ਫਰੰਟ ਦੇ ਆਗੂਆਂ ਵੱਲੋਂ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਅਤੇ ਵਿੱਤ ਵਿਭਾਗ ਦੇ ਅਧਿਕਾਰੀਆਂ ਨਾਲ ਆਪਣੀਆਂ ਮੰਗਾਂ ਸੰਬੰਧੀ ਮੀਟਿੰਗ ਕੀਤੀ ਗਈ। ਜਿਸ ਵਿੱਚ ਅਲੱਗ ਅਲੱਗ ਵਿਭਾਗਾਂ ਦੀਆਂ ਮੁਲਾਜ਼ਮ ਜਥੇਬੰਦੀਆਂ ਦੇ ਸੂਬਾ ਕਨਵੀਨਰ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਕਨਵੀਨਰਾਂ ਵੱਲੋਂ ਪੰਜਾਬ ਅੰਦਰ ਕੇਂਦਰੀ ਪੇਅ ਸਕੇਲ ਅਨੁਸਾਰ ਭਰਤੀ ਹੋਏ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਤੇ ਪੰਜਾਬ ਦਾ ਪੇਅ ਸਕੇਲ ਲਾਗੂ ਕਰਨ ਦੀ ਮੰਗ ਦੇ ਨਾਲ ਨਾਲ ਪ੍ਰੋਬੇਸ਼ਨ ਪੀਰੀਅਡ ਘੱਟ ਕਰਵਾਉਣ ਅਤੇ ਇਸ ਪੀਰੀਅਡ ਦੌਰਾਨ ਪੂਰੀ ਤਨਖਾਹ ਦੇਣ ਦੀ ਮੰਗ ਨੂੰ ਲਾਗੂ ਕਰਨ ਦੀ ਮੰਗ ਤੇ ਜੋਰ ਦਿੱਤਾ ਗਿਆ। ਜਿਸ ਲਈ ਹੋਰ ਸੂਬਿਆਂ ਵਿੱਚ ਫਰਕ ਦੱਸਣ ਲਈ ਸਬੂਤ ਵਜੋਂ ਦਸਤਾਵੇਜ਼ ਵੀ ਪੇਸ਼ ਕੀਤੇ ਗਏ। ਜਿਸ ਤੇ ਚਰਚਾ ਕਰਦਿਆਂ ਵਿੱਤ ਮੰਤਰੀ ਪੰਜਾਬ ਨੇ ਕੁੱਝ ਟੈਕਨੀਕਲ ਗਲਤੀਆਂ ਹੋਣ ਨੂੰ ਲੈ ਕੇ ਸੁਧਾਰ ਕਰਕੇ ਹੱਲ ਕਰਨ ਦਾ ਭਰੋਸਾ ਦਿੱਤਾ, ਉਨ੍ਹਾਂ ਕਿਹਾ ਕਿ ਤੁਹਾਡੇ ਮਸਲੇ ਤੇ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮਸਲੇ ਹੱਲ ਕਰਨ ਲਈ ਫਰੰਟ ਨੂੰ ਜਲਦੀ ਹੀ ਫਿਰ ਤੋਂ ਮੀਟਿੰਗ ਲਈ ਬੁਲਾਇਆ ਜਾਵੇਗਾ।
ਇਸ ਮੌਕੇ ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਦੇ ਸੂਬਾ ਕਨਵੀਨਰ ਹਰਜਿੰਦਰ ਸਿੰਘ, ਸੂਬਾ ਕਨਵੀਨਰ ਯੁੱਧਜੀਤ ਸਿੰਘ, ਸੂਬਾ ਕਨਵੀਨਰ ਸਸਪਾਲ ਸਿੰਘ, ਸੂਬਾ ਕਨਵੀਨਰ ਸੁਰਿੰਦਰ ਸਿੰਘ ਸੋਨੀ, ਸੂਬਾ ਕਨਵੀਨਰ ਹਰਪਿੰਦਰ ਕੌਰ, ਸੂਬਾ ਕਨਵੀਨਰ ਸਲਿੰਦਰ ਕੰਬੋਜ, ਰਣਦੀਪ ਸਿੰਘ, ਨਵਦੀਪ ਕੰਬੋਜ, ਸੰਦੀਪ ਕੁਮਾਰ ਸਮਾਣਾ, ਜਤਿੰਦਰ ਸਿੰਘ ਸਮਾਣਾ, ਪਵਨ ਕੁਮਾਰ, ਮੈਰੀ ਪਟਿਆਲਾ, ਜਸਪ੍ਰੀਤ ਕੌਰ ਪਟਿਆਲਾ ਆਦਿ ਸਾਥੀ ਹਾਜ਼ਰ ਸਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news