
ਹੁਸਿ਼ਆਰਪੁਰ, 6 ਅਪ੍ਰੈਲ (ਤਰਸੇਮ ਦੀਵਾਨਾ)- ਸਕੂਲ ਆਫ ਐਮੀਨੈਂਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ-ਸਤੌਰ ਵਿਖੇ ਪ੍ਰਿੰਸੀਪਲ ਸੁਰਜੀਤ ਸਿੰਘ ਦੀ ਅਗਵਾਈ ’ਚ ਸ਼ੈਸ਼ਨ 2022-23 ਦੇ ਐਨ ਐਸ ਐਫ ਕਿਊ ਦੇ ਰਿਟੇਲ ਗਰੁੱਪ ਦੇ 7 ਵਿਦਿਆਰਥੀਆਂ ਅਤੇ ਹੈਲਥ ਕੇਅਰ ਗਰੁੱਪ ਦੀਆਂ 6 ਵਿਦਿਆਰਥਣਾਂ ਨੂੰ ਕਿੱਟਾਂ ਵੰਡੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸੁਰਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਵਿਦਿਆਰਥੀਆਂ ਜਲਦੀ ਆਤਮ-ਨਿਰਭਰ ਬਣਾਉਣ ਲਈ ਕਿੱਤਾ ਮੁਖੀ ਕੋਰਸ ਸ਼ੁਰੂ ਕੀਤੇ ਹਨ। ਉਨ੍ਹਾਂ ਕਿਹਾ ਵਿਦਿਆਰਥੀ ਕਿੱਤਾ ਮੁਖੀ ਕੋਰਸ ਕਰਨ ਉਪਰੰਤ ਸਮਾਜ ’ਚ ਜਲਦੀ ਸਥਾਪਿਤ ਹੋ ਸਕਦੇ ਹਨ। ਉਨ੍ਹਾਂ ਨੇ ਕਿੱਤਾ ਮੁਖੀ ਕੋਰਸ ਕਰਨ ਵਾਲੇ ਵਿਦਿਆਰਥੀਆਂ ਸੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਜਸਵਿੰਦਰ ਸਿੰਘ ਸਹੋਤਾ, ਸੰਦੀਪ ਕੁਮਾਰ, ਹਰਮਿੰਦਰ ਪਾਲ ਸੈਣੀ ਰਿਟੇਲ ਟ੍ਰੇਨਰ, ਸੰਤੋਸ਼ ਕੁਮਾਰੀ, ਦਲਜੀਤ ਕੌਰ, ਅਮਰਜੀਤ ਕੌਰ, ਕਰਨ ਗੁਪਤਾ, ਅਮਨਦੀਪ ਹੈਲਥ ਕੇਅਰ ਟ੍ਰੇਨਰ ਅਤੇ ਪਰਵੀਨ ਆਦਿ ਹਾਜਰ ਸਨ।
ਕੈਪਸ਼ਨ- ਸਕੂਲ ਆਫ ਐਮੀਨੈਂਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ-ਸਤੌਰ ਵਿਖੇ ਐਨ ਐਸ ਐਫ ਕਿਊ ਦੀਆਂ ਵਿਦਿਆਰਥਣਾਂ ਨੂੰ ਕਿੱਟਾਂ ਵੰਡਦੇ ਹੋਏ ਪ੍ਰਿੰਸੀਪਲ ਸੁਰਜੀਤ ਸਿੰਘ। ਨਾਲ ਹਨ ਸੰਤੋਸ਼ ਕੁਮਾਰੀ, ਜਸਵਿੰਦਰ ਸਿੰਘ ਸਹੋਤਾ ਅਤੇ ਹੋਰ।