September 22, 2026 2:09 am

ਦਸਵੀਂ ਦੀ ਬੋਰਡ ਪ੍ਰੀਖਿਆ ਦਾ ਪੇਪਰ ਲੀਕ ਮਾਮਲੇ ਵਿੱਚ ਤਿਲੰਗਾਨਾ ਭਾਜਪਾ ਪ੍ਰਧਾਨ ਗ੍ਰਿਫ਼ਤਾਰ

Share:

ਹੈਦਰਾਬਾਦ, 5 ਅਪਰੈਲ/ ਪੁਲੀਸ ਨੇ ਭਾਜਪਾ ਦੀ ਤਿਲੰਗਾਨਾ ਇਕਾਈ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਬਾਂਡੀ ਸੰਜੈ ਕੁਮਾਰ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਵਾਰੰਗਲ ਪੁਲੀਸ ਨੇ ਪੇਪਰ ਲੀਕ ਦੀ ਗੜਬੜੀ ਦੇ ਮਾਮਲੇ ਵਿੱਚ ਭਾਜਪਾ ਸੰਸਦ ਮੈਂਬਰ ਨੂੰ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਕਰੀਮਨਗਰ ਹਲਕੇ ਤੋਂ ਲੋਕ ਸਭਾ ਮੈਂਬਰ ਸੰਜੈ ਕੁਮਾਰ ਨੂੰ ਪੁਲੀਸ ਦੀ ਇੱਕ ਟੀਮ ਨੇ ਮੰਗਲਵਾਰ ਦੇਰ ਰਾਤ ਉਸ ਦੀ ਰਿਹਾਇਸ਼ ਤੋਂ ਹਿਰਾਸਤ ਵਿੱਚ ਲਿਆ ਸੀ, ਜਿਸ ਖ਼ਿਲਾਫ਼ ਭਾਜਪਾ ਕਾਰਕੁਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਸੀ। ਜ਼ਿਕਰਯੋਗ ਹੈ ਕਿ ਤਿਲੰਗਾਨਾ ਵਿੱਚ ਦਸਵੀਂ ਦੇ ਬੋਰਡ ਦੀ ਪ੍ਰੀਖਿਆ ਦਾ ਪੇਪਰ ਮੰਗਲਵਾਰ ਨੂੰ ਲਗਾਤਾਰ ਦੂਸਰੇ ਦਿਨ ਇੱਕ ਇੰਸਟੈਂਟ ਮੈਸੇਜਿੰਗ ਪਲੈਟਫਾਰਮ ’ਤੇ ਵਾਇਰਲ ਹੋ ਗਿਆ ਸੀ।-ਪੀਟੀਆਈ

seculartvindia
Author: seculartvindia

Leave a Comment

Voting poll

[democracy id="1"]

latest news