September 23, 2026 4:10 am

ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਅੰਬਾਨੀ

Share:

ਨਵੀਂ ਦਿੱਲੀ, 4 ਅਪਰੈਲ/ਫੋਰਬਜ਼ ਵੱਲੋਂ ਸਭ ਤੋਂ ਅਮੀਰ ਵਿਅਕਤੀਆਂ ਦੀ ਜਾਰੀ ਕੀਤੀ ਗਈ ਸੂਚੀ ਵਿਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਮੁੜ ਤੋਂ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਇਸ ਤੋਂ ਪਹਿਲਾਂ ਇਸ ਸੂਚੀ ਵਿਚ ਸਿਖਰਲੇ ਸਥਾਨ ’ਤੇ ਗੌਤਮ ਅਡਾਨੀ ਸਨ ਜੋ ਫੋਰਬਜ਼ ਦੀ ਬਿਲੀਅਨੇਅਰ 2023 ਸੂਚੀ ਵਿਚ 24ਵੇਂ ਸਥਾਨ ’ਤੇ ਖਿਸਕ ਗਏ ਹਨ। ਇਸ ਤੋਂ ਪਹਿਲਾਂ ਅਡਾਨੀ 24 ਜਨਵਰੀ ਨੂੰ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਸਨ ਜਦੋਂ ਉਸ ਦੀ ਕੁੱਲ ਜਾਇਦਾਦ ਲਗਪਗ 126 ਬਿਲੀਅਨ ਡਾਲਰ ਸੀ ਪਰ ਅਮਰੀਕੀ ਕੰਪਨੀ ਵਲੋਂ ਜਾਰੀ ਕੀਤੀ ਰਿਪੋਰਟ ਤੋਂ ਬਾਅਦ ਅਡਾਨੀ ਦੇ ਸ਼ੇਅਰਾਂ ਦੀ ਕੀਮਤ ਲਗਾਤਾਰ ਡਿੱਗਦੀ ਰਹੀ। ਫੋਰਬਸ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਵੇਲੇ ਅਡਾਨੀ ਦੀ ਕੁੱਲ ਜਾਇਦਾਦ 47.2 ਬਿਲੀਅਨ ਡਾਲਰ ਹੈ। ਦੂਜੇ ਪਾਸੇ ਅੰਬਾਨੀ ਦੀ ਕੁੱਲ ਜਾਇਦਾਦ 83.4 ਬਿਲੀਅਨ ਡਾਲਰ ਹੈ। ਪੀਟੀਆਈ

seculartvindia
Author: seculartvindia

Leave a Comment

Voting poll

[democracy id="1"]

latest news