August 26, 2026 12:09 pm

11 ਸਾਲਾ  ਰਿਜ਼ਵਾਨ  ਨੂੰ  ਰੋਟਰੀ ਆਈ ਬੈਂਕ  ਨੇ ਦਿਲਵਾਈ  ਜ਼ਿੰਦਗੀ ਦੀ ਰੋਸ਼ਨੀ : ਡਾ ਜਮੀਲ ਬਾਲੀ

Share:

ਹੁਸ਼ਿਆਰਪੁਰ 2 ਅਪ੍ਰੈਲ ( ਤਰਸੇਮ ਦੀਵਾਨਾ ) ਰੋਟਰੀ  ਆਈ  ਬੈਂਕ  ਅਤੇ  ਕੋਰਨੀਆ  ਟਰਾਂਸਪਲਾਂਟ  ਸੁਸਾਇਟੀ  ਨੇ ਅੰਨ੍ਹੇਪਣ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਇੱਕ ਹੋਰ ਮੀਲ ਪੱਥਰ  ਸਥਾਪਤ ਕੀਤਾ ਹੈ। ਸੁਸਾਇਟੀ  ਨੇ ਜੰਮੂ-ਕਸ਼ਮੀਰ ਦੇ ਰਾਜੌਰੀ ਦੇ ਵਾਸੀ ਰਿਜ਼ਵਾਨ ਲਿਆਕਤ ਪੁੱਤਰ ਲਿਆਕਤ ਇਕਬਾਲ ਨੂੰ  ਰੌਸ਼ਨੀ ਦੇ ਕੇ ਰਾਜੌਰੀ ਵਿੱਚ ਵੀ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ  ਅੱਗੇ ਆਉਣ ਦਾ ਸੁਨੇਹਾ ਦਿੱਤਾ ਹੈ। ਰਿਜ਼ਵਾਨ ਨੂੰ ਨਵੀਂ ਅੱਖ ਲਗਵਾਉਣ ਤੋਂ ਬਾਅਦ, ਬਾਲੀ ਹਸਪਤਾਲ, ਮਾਡਲ ਟਾਊਨ ਵਿਖੇ  ਡਾ.  ਜਮੀਲ ਬਾਲੀ ਦੀ ਪ੍ਰਧਾਨਗੀ ਹੇਠ ਇਕ ਸੰਖੇਪ ਸਮਾਗਮ  ਕਰਵਾਇਆ ਗਿਆ।ਇਸ  ਮੌਕੇ ਉਹਨਾ ਕਿਹਾ ਕਿ ਸੁਸਾਇਟੀ ਵਲੋਂ ਪਹਿਲਾਂ ਵੀ ਜੰਮੂ-ਕਸ਼ਮੀਰ ਦੇ ਕੋਰਨੀਆ ਅਨ੍ਹੇਪਣ ਦਾ ਸਿ਼ਕਾਰ ਹੋ ਚੁੱਕੇ ਮਰੀਜ਼ਾਂ ਦਾ ਇਲਾਜ ਕਰਵਾਇਆ ਜਾ ਚੁੱਕਾ ਹੈ ਅਤੇ ਉਥੇ ਦੀ ਇਕ ਸੰਸਥਾ ਨੇ ਇਸ ਬੱਚੇ ਸਬੰਧੀ ਉਨ੍ਹਾਂ ਨਾਲ ਸੰਪਰਕ ਕੀਤਾ ਸੀ।ਇਸ ਤੋਂ ਬਾਅਦ  ਹਾਈ ਕੋਰਟ ਦੇ ਵਕੀਲ  ਯਾਸੀਨ  ਚੌਧਰੀ  ਬੱਚੇ  ਨੂੰ  ਆਪਣੇ ਨਾਲ  ਕਾਰ `ਚ ਇੱਥੇ ਲੈ ਕੇ ਆਏ ਅਤੇ ਇੱਥੇ ਸੁਸਾਇਟੀ  ਨੇ ਬੱਚੇ ਦਾ ਅਪਰੇਸ਼ਨ ਮਿਤਰਾ ਆਈ ਹਸਪਤਾਲ ਫਗਵਾੜਾ ਤੋਂ ਕਰਵਾ ਕੇ ਇੱਕ ਅੱਖ  ਲੱਗਵਾਈ ਅਤੇ ਉਸ ਨੂੰ ਦੁਨੀਆ  ਦੇਖਣ ਦੇ ਯੋਗ ਬਣਾਇਆ।ੳਨ੍ਹਾਂ ਕਿਹਾ ਕਿ ਅੱਖ  ਲੱਗਣ ਤੋਂ ਬਾਅਦ  ਬੱਚੇ ਦੇ ਚਿਹਰੇ ਦੀ ਖੁਸ਼ੀ ਅਤੇ  ਉਸ ਦੀ ਮੁਸਕਾਨ  ਉਨ੍ਹਾਂ ਨੂੰ ਇਸ  ਰਸਤੇ `ਤੇ  ਹੋਰ  ਕੰਮ  ਕਰਨ ਲਈ ਪ੍ਰੇਰਿਤ ਕਰ ਰਹੀ ਸੀ।।ਇਸ ਮੌਕੇ ਚੇਅਰਮੈਨ ਜੇ.ਬੀ  ਬਹਿਲ ਅਤੇ  ਡਾ. ਜਮੀਲ  ਬਾਲੀ ਨੇ ਕਿਹਾ ਕਿ ਉਨ੍ਹਾਂ ਨੂੰ  ਖੁਸ਼ੀ ਹੈ ਕਿ ਪੰਜਾਬ  ਅਤੇ  ਇਸ ਦੇ ਗੁਆਂਢੀ  ਰਾਜਾਂ ਦੇ  ਲੋਕ  ਵੀ ਅੱਖਾਂ ਦਾਨ ਪ੍ਰਤੀ ਜਾਗਰੂਕ ਹੋ ਰਹੇ  ਹਨ।  ਉਨ੍ਹਾਂ  ਕਿਹਾ ਕਿ ਜਲਦੀ ਹੀ ਸੁਸਾਇਟੀ  ਵੱਲੋਂ ਜੰਮੂ-ਕਸ਼ਮੀਰ ਵਿੱਚ ਇੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ  ਸ਼ੁਰੂ ਕੀਤੀ  ਜਾਵੇਗੀ ਅਤੇ  ਉੱਥੋਂ ਦੀਆਂ  ਸੰਸਥਾਵਾਂ ਨਾਲ ਸੰਪਰਕ ਕਰਕੇ ਇਸ ਵਿੱਚ ਤੇਜ਼ੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਕਿ  ਕੋਰਨੀਆ ਅਨ੍ਹੇਪਣ ਦੇ ਪੀੜਤਾਂ ਨੂੰ ਨਵੀਂ ਰੋਸ਼ਨੀ  ਦਿੱਤੀ ਜਾ ਸਕੇ।ਇਸ  ਮੌਕੇ ਪ੍ਰਿੰ. ਡੀ.ਕੇ ਸ਼ਰਮਾ, ਮਦਨ  ਲਾਲ ਮਹਾਜਨ, ਕੁਲਦੀਪ ਰਾਏ  ਗੁਪਤਾ, ਰਜਿੰਦਰ  ਮੌਦਗਿਲਿ, ਵਿਜੇ  ਅਰੋੜਾ, ਅਵਿਨਾਸ਼  ਸੂਦ, ਜਸਵੀਰ  ਸਿੰਘ  ਆਦਿ ਹਾਜ਼ਰ ਸਨ।
seculartvindia
Author: seculartvindia

Leave a Comment

Voting poll

[democracy id="1"]

latest news