April 10, 2026 3:22 pm

46.55 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਿਤ ਹੋਣ ਵਾਲੀਆਂ 17 ਉਦਯੋਗਿਕ ਇਕਾਈਆਂ ਨੂੰ ‘ਸਰਟੀਫਿਕੇਟ ਆਫ਼ ਇਨ ਪ੍ਰਿੰਸੀਪਲ ਅਪਰੂਵਲ’ ਜਾਰੀ: ਜਤਿੰਦਰ ਜੋਰਵਾਲ 

Share:

ਦਲਜੀਤ ਕੌਰ/ਸੰਗਰੂਰ, 19 ਮਈ, 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਉਦਯੋਗਿਕ ਇਕਾਈਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਇਸ ਲੜੀ ਤਹਿਤ ਜ਼ਿਲ੍ਹਾ ਸੰਗਰੂਰ ਵਿੱਚ 17 ਨਵੀਆਂ ਉਦਯੋਗਿਕ ਇਕਾਈਆਂ ਸਥਾਪਤ ਕਰਨ ਸਬੰਧੀ ‘ਸਰਟੀਫਿਕੇਟ ਆਫ਼ ਇਨ ਪ੍ਰਿੰਸੀਪਲ ਅਪਰੂਵਲ’ ਜਾਰੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਰਾਈਟ ਟੂ ਬਿਜ਼ਨਸ ਐਕਟ-2020 ਅਧੀਨ ਜ਼ਿਲ੍ਹੇ ਵਿੱਚ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ ਦੀ ਸਥਾਪਨਾ ਨਾਲ ਸਿੱਧੇ ਅਤੇ ਅਸਿੱਧੇ ਤੌਰ ’ਤੇ ਵੱਡੀ ਗਿਣਤੀ ਵਿੱਚ ਲੋੜਵੰਦਾਂ ਨੂੰ ਰੁਜ਼ਗਾਰ ਦੇ ਮੌਕੇ ਉਪਲਬਧ ਹੋਣਗੇ ਅਤੇ ਜ਼ਿਲ੍ਹੇ ਵਿੱਚ ਆਰਥਿਕ ਪੱਧਰ ’ਤੇ ਨਿਵੇਸ਼ ਵਿੱਚ ਸੁਧਾਰ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਦਯੋਗਪਤੀਆਂ ਵੱਲੋਂ ਇਨ੍ਹਾਂ 17 ਉਦਯੋਗਿਕ ਇਕਾਈਆਂ ਦੀ ਸਥਾਪਨਾ ’ਤੇ ਕਰੀਬ 46.55 ਕਰੋੜ ਰੁਪਏ ਨਿਵੇਸ਼ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਹਿਸੀਲ ਸੰਗਰੂਰ ਵਿਖੇ 4 ਉਦਯੋਗਿਕ ਇਕਾਈਆਂ, ਤਹਿਸੀਲ ਸੁਨਾਮ ਵਿਖੇ 3, ਤਹਿਸੀਲ ਧੂਰੀ ਵਿਖੇ 4, ਤਹਿਸੀਲ ਦਿੜ੍ਹਬਾ ਵਿਖੇ 4, ਤਹਿਸੀਲ ਲਹਿਰਾਗਾਗਾ ਅਤੇ ਤਹਿਸੀਲ ਮੂਨਕ ਵਿਖੇ 1-1 ਉਦਯੋਗਿਕ ਇਕਾਈ ਸਥਾਪਿਤ ਕਰਨ ਲਈ ‘ਸਰਟੀਫਿਕੇਟ ਆਫ਼ ਇਨ ਪ੍ਰਿੰਸੀਪਲ ਅਪਰੂਵਲ’ ਜਾਰੀ ਕੀਤਾ ਗਿਆ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਸੁਬੋਧ ਜਿੰਦਲ ਨੇ ਦੱਸਿਆ ਕਿ ਇਸ ਐਕਟ ਅਧੀਨ ਇਕਾਈ ਲੋੜੀਂਦੀਆਂ ਫੀਸਾਂ ਭਰਨ ਉਪਰੰਤ ‘ਸਰਟੀਫਿਕੇਟ ਆਫ਼ ਇਨ ਪ੍ਰਿੰਸੀਪਲ ਅਪਰੂਵਲ’ ਪ੍ਰਾਪਤ ਕਰਨ ਤੋਂ ਬਾਅਦ ਆਪਣਾ ਕੰਮ ਤੁਰੰਤ ਸ਼ੁਰੂ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਤੋਂ ਲੋੜੀਂਦੀਆਂ ਪ੍ਰਵਾਨਗੀਆਂ ਜਿਵੇ ਜ਼ਮੀਨ ਦੀ ਵਰਤੋਂ ਵਿੱਚ ਤਬਦੀਲੀ, ਬਿਲਡਿੰਗ ਪਲਾਨ ਦੀ ਮਨਜ਼ੂਰੀ, ਬਿਲਡਿੰਗਾਂ ਲਈ ਸੰਪੂਰਨਤਾ/ਕਿੱਤਾ ਸਰਟੀਫਿਕੇਟ ਜਾਰੀ ਕਰਨਾ, ਫੈਕਟਰੀ ਬਿਲਡਿੰਗ ਪਲਾਨ ਦੀ ਮਨਜ਼ੂਰੀ (ਉਦਯੋਗਾਂ ਨੂੰ ਛੱਡ ਕੇ ਜੋ ਕਿ ਫੈਕਟਰੀ ਐਕਟ, 1948 ਦੇ ਅਨੁਸਾਰ ਖਤਰਨਾਕ ਪ੍ਰਕਿਰਿਆ ਨੂੰ ਸ਼ਾਮਲ ਕਰਦੇ ਹਨ), ਫੈਕਟਰੀ ਬਿਲਡਿੰਗ ਪਲਾਨ ਦੀ ਮਨਜ਼ੂਰੀ (ਉਦਯੋਗਾਂ ਨੂੰ ਛੱਡ ਕੇ ਜੋ ਕਿ ਫੈਕਟਰੀ ਐਕਟ, 1948 ਦੇ ਅਨੁਸਾਰ ਖਤਰਨਾਕ ਪ੍ਰਕਿਰਿਆ ਨੂੰ ਸ਼ਾਮਲ ਕਰਦੇ ਹਨ,) ਵਪਾਰ ਲਾਇਸੰਸ ਦੀ ਰਜਿਸਟ੍ਰੇਸ਼ਨ, ਫਾਇਰ ਸਬੰਧੀ ਨੋ ਓਬਜੈਕਸ਼ਨ, ਵਪਾਰਕ ਅਦਾਰੇ ਦੀ ਰਜਿਸਟਰੇਸ਼ਨ ਦਾ ਸਰਟੀਫਿਕੇਟ ਆਦਿ ਉਦਯੋਗ ਸਥਾਪਿਤ ਕਰਨ ਲਈ ਲੈਣੇ ਹੁੰਦੇ ਹਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news