February 4, 2026 12:46 am

ਹੋਬੋਕੇਨ ਨਿਊਜਰਸੀ ਦੇ ਸਿੱਖ ਮੇਅਰ ਰਵੀ ਭੱਲਾ ਨੂੰ ਅਮਰੀਕੀ ਵਿਦੇਸ਼ ਵਿਭਾਗ ਨੇ ਗਲੋਬਲ ਚੁਣੌਤੀਆਂ ਦੇ ਨਾਲ ਨਜਿੱਠਣ ਲਈ ਚੁਣਿਆ

Share:

ਨਿਊਜਰਸੀ, 22 ਅਕਤੂਬਰ (ਰਾਜ ਗੋਗਨਾ)-ਨਿਊਜਰਸੀ ਦੇ ਸ਼ਹਿਰ ਹੋਬੋਕੇਨ ਦੇ ਪਹਿਲੇ ਸਿੱਖ ਮੇਅਰ ਰਵੀ ਭੱਲਾ ਨੂੰ ਅਮਰੀਕੀ ਵਿਦੇਸ਼ ਵਿਭਾਗ ਨੁ ਗਲੋਬਲ ਚੁਣੌਤੀਆਂ ਨਾਲ ਨਜਿੱਠਣ ਲਈ ਭੱਲਾ ਨੂੰ ਚੁਣਿਆ ਗਿਆ। ਜਿਸ ਵਿੱਚ ਦੇਸ਼ ਭਰ ਦੇ 22 ਚੁਣੇ ਹੋਏ ਅਧਿਕਾਰੀਆਂ ਵਿੱਚੋਂ ਇੱਕ ਹੋਬੋਕੇਨ ਦੇ ਸਿੱਖ ਮੇਅਰ ਰਵੀ ਭੱਲਾ ਨੂੰ ਨਿਯੁਕਤ ਕੀਤਾ ਜਾਵੇਗਾ।ਨਿਊਜਰਸੀ ਸੂਬੇ ਦੇ ਸ਼ਹਿਰ  ਹੋਬੋਕੇਨ,ਦੇ ਪਹਿਲੇ  ਸਿੱਖ   ਮੇਅਰ ਰਵੀ ਭੱਲਾ ਸਥਾਨਕ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੀਆਂ “ਗਲੋਬਲ ਚੁਣੌਤੀਆਂ” ਨੂੰ ਹੱਲ ਕਰਨ ਲਈ ਅਮਰੀਕੀ ਵਿਦੇਸ਼ ਵਿਭਾਗ ਦੁਆਰਾ ਸਥਾਨਕ ਨੇਤਾਵਾਂ ਦੀ ਸ਼ੁਰੂਆਤੀ ਅਸੈਂਬਲੀ ਲਈ ਚੁਣੇ ਗਏ ਹਨ। ਜਿਸ ਵਿੱਚ  ਦੇਸ਼ ਭਰ ਤੋਂ ਚੁਣੇ ਗਏ 22 ਅਧਿਕਾਰੀਆਂ ਵਿੱਚੋਂ ਉਹ ਭਾਰਤੀ ਮੂਲ ਦੇ ਪਹਿਲੇ ਸਿੱਖ ਇੱਕ ਹਨ।ਮੇਅਰ ਰਵੀ ਭੱਲਾ ਦੀ ਜਨਤਾ ਪ੍ਰਤੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ “ਉਨ੍ਹਾਂ ਵੱਲੋ   ਭਾਈਚਾਰਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਮੁੱਦਿਆਂ ‘ਤੇ ਜਿੰਨਾਂ ਵਿੱਚ ਮੇਅਰਾਂ, ਗਵਰਨਰਾਂ ਅਤੇ ਹੋਰ ਮਿਉਂਸਪਲ ਨੇਤਾਵਾਂ ਨਾਲ ਜੁੜਨ ਲਈ ਇੱਕ ਨਵੇਂ ਸਥਾਨ” ਵਜੋਂ ਇੱਕ ਸਿੱਖ ਮੇਅਰ ਦਾ ਨਾਂ ਵਰਣਨ ਕੀਤਾ ਗਿਆ ਹੈ।ਜੋ ਅਸੈਂਬਲੀ ਸਥਾਨਕ ਭਾਈਚਾਰਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਵਿਸ਼ਵਵਿਆਪੀ ਮਾਮਲਿਆਂ ਜਿਵੇਂ ਕਿ ਜਲਵਾਯੂ ਤਬਦੀਲੀ, ਜਨਤਕ ਸਿਹਤ, ਵਿਦੇਸ਼ੀ ਨਿਵੇਸ਼ ਅਤੇ ਆਰਥਿਕ ਵਿਕਾਸ ਨੂੰ ਦੇਖਣਗੇ।ਆਪਣੇ ਮਾਮੂਲੀ ਸੰਬੋਧਨ ਵਿੱਚ ਸਿੱਖ ਮੇਅਰ ਭੱਲਾ ਨੇ ਕਿਹਾ, “ਮੈਂ ਰਾਜਦੂਤ ਨੀਨਾ ਹੈਚੀਗਿਅਨ ਅਤੇ ਅਮਰੀਕੀ ਵਿਦੇਸ਼ ਵਿਭਾਗ ਦਾ ਅਤੇ ਸਥਾਨਕ ਨੇਤਾਵਾਂ ਦਾ ਬਹੁਤ ਧੰਨਵਾਦੀ ਹਾਂ ਜਿੰਨਾਂ ਨੇ ਇਸ ਉਦਘਾਟਨੀ ਸਮਾਰੋਹ   ਵਿੱਚ ਮੈਨੂੰ ਇਹ ਭੂਮਿਕਾ ਸੌਂਪਣ ਕੇ। ਇਹ ਅਹਿਮ ਜੁੰਮੇਵਾਰੀ ਸੋਪੀ ਗਈ ਹੈ ਮੈਂ ਤਹਿ ਸ਼ੁਕਰਗੁਜ਼ਾਰ ਹਾਂ ਅਤੇ ਇਹ ਅਹਿਮ ਭੂਮਿਕਾ ਲਗਨ ਅਤੇ ਇਮਾਨਦਾਰੀ ਦੇ ਨਾਲ ਨਿਭਾਵਾਗਾ
ਉਹਨਾਂ ਕਿਹਾ ਕਿ “ਸਾਡੇ ਦੇਸ਼ ਭਰ ਵਿੱਚ ਵਿਭਿੰਨ ਸ਼ਹਿਰਾਂ ਅਤੇ ਰਾਜਾਂ ਦੇ ਨੇਤਾਵਾਂ ਨਾਲ ਸਹਿਯੋਗ ਕਰਨਾ ਮੇਰੇ ਲਈ ਇਹ ਇੱਕ ਬਹੁਤ ਵੱਡਾ ਸਨਮਾਨ ਹੈ।ਜੋ ਅਸੀਂ  ਇਕੱਠੇ ਮਿਲ ਕੇ, ਅਸੀਂ ਨਵੀਨਤਾਕਾਰੀ ਨੀਤੀਆਂ ਬਣਾਉਣ ਵਿੱਚ ਮਦਦ ਕਰਨਾ ਜਾਰੀ ਰੱਖਾਂਗੇ ਜੋ ਵਿਸ਼ਵਵਿਆਪੀ ਚੁਣੌਤੀਆਂ ਨੂੰ ਸਿੱਧੇ ਤੌਰ ‘ਤੇ ਸੰਬੋਧਿਤ ਕਰਦੀਆਂ ਹਨ, ਜੋ ਕਿ ਹੋਬੋਕੇਨ ਸਿਟੀ ਦਾ ਭਾਈਚਾਰਾ, ਹੋਰ ਬਹੁਤ ਸਾਰੇ ਲੋਕਾਂ ਵਾਂਗ, ਹਰ ਰੋਜ਼ ਸਾਹਮਣਾ ਕਰਦਾ ਹੈ, ਜਿਵੇਂ ਕਿ ਜਲਵਾਯੂ ਪਰਿਵਰਤਨ ਦੇ ਵਧਦੇ ਪ੍ਰਭਾਵ ਸ਼ਾਮਿਲ ਹਨ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news