February 4, 2026 5:07 am

ਹਾਕੀ: ਭਾਰਤ ਨੇ ਮਹਿਲਾ ਹਾਕੀ 5ਐੱਸ ਏਸ਼ੀਆ ਕੱਪ ਜਿੱਤਿਆ

Share:

ਸਾਲਾਲਾਹ (ਓਮਾਨ), 28 ਅਗਸਤ/ਮਾਰੀਆਨਾ ਕੁਜੂਰ ਅਤੇ ਜਯੋਤੀ ਦੇ ਦੋ-ਦੋ ਗੋਲਾਂ ਦੀ ਮਦਦ ਨਾਲ ਭਾਰਤ ਨੇ ਅੱਜ ਇੱਥੇ ਫਾਈਨਲ ਮੁਕਾਬਲੇ ਵਿੱਚ ਥਾਈਲੈਂਡ ਨੂੰ 7-2 ਨਾਲ ਕਰਾਰੀ ਹਾਰ ਦੇ ਕੇ ਪਹਿਲਾ ਮਹਿਲਾ ਏਸ਼ਿਆਈ ਹਾਕੀ 5ਐੱਸ ਵਿਸ਼ਵ ਕੱਪ ਕੁਆਲੀਫਾਇਰ ਜਿੱਤ ਲਿਆ ਅਤੇ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੇ ਵਿਸ਼ਵ ਕੱਪ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਹੈ। ਭਾਰਤ ਲਈ ਮਾਰੀਆਨਾ ਕੁਜੂਰ (ਦੂਜੇ ਤੇ 8ਵੇਂ ਮਿੰਟ) ਅਤੇ ਜਯੋਤੀ (10ਵਾਂ ਤੇ 27ਵਾਂ ਮਿੰਟ) ਨੇ ਦੋ-ਦੋ ਗੋਲ ਕੀਤੇ ਜਦਕਿ ਮੋਨਿਕਾ ਟੋਪੋ (ਸੱਤਵਾਂ), ਕਪਤਾਨ ਨਵਜੋਤ ਕੌਰ (23ਵਾਂ) ਅਤੇ ਮਹਿਮਾ ਚੌਧਰੀ (29ਵਾਂ) ਨੇ ਇਕ-ਇਕ ਗੋਲ ਕੀਤਾ। ਥਾਈਲੈਂਡ ਲਈ ਕੁੰਜਿਰਾ ਇਨੱਪਾ (ਪੰਜਵੇਂ) ਅਤੇ ਸਾਨਪੌਂਗ ਕੋਰਨਕਾਨੋਕ (ਪੰਜਵੇਂ) ਨੇ ਇੱਕ-ਇੱਕ ਗੋਲ ਕੀਤੇ। ਭਾਰਤ ਨੇ ਇਸ ਤਰ੍ਹਾਂ ਅਗਲੇ ਸਾਲ 24 ਤੋਂ 27 ਜਨਵਰੀ ਤੱਕ ਮਸਕਟ ਵਿੱਚ ਹੋਣ ਵਾਲੇ ਹਾਕੀ 5ਐੱਸ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ। -ਪੀਟੀਆਈ

seculartvindia
Author: seculartvindia

Leave a Comment

Voting poll

What does "money" mean to you?
  • Add your answer

latest news