
ਹੁਸ਼ਿਆਰਪੁਰ 12 ਜੁਲਾਈ ( ਤਰਸੇਮ ਦੀਵਾਨਾ ) ਸਰਤਾਜ ਸਿੰਘ ਚਾਹਲ ਆਈ.ਪੀ.ਐਸ.ਐਸ.ਐਸ.ਪੀ ਹੁਸ਼ਿਆਰਪੁਰ ਵਲੋ ਮਾੜੇ ਅਨਸਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆਂ ਐਸ.ਪੀ (ਇੰਨਵੈਟੀਗੇਸ਼ਨ) ਦੀ ਨਿਗਰਨੀ ਹੇਠ ਅਤੇ ਦਲਜੀਤ ਸਿੰਘ ਖੱਖ ਉਪ ਕਪਤਾਨ ਪੁਲਿਸ ਸਬ ਡਵੀਜਨ ਗੜ੍ਹਸ਼ੰਕਰ ਦੀ ਯੋਗ ਰਹਿਨੁਮਾਈ ਹੇਠ ਐਸ.ਆਈ. ਹਰਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਨੂੰ ਉਸ ਸਮੇ ਵੱਡੀ ਕਾਮਯਾਬੀ ਮਿਲੀ ਜਦੋ ਥਾਣਾ ਗੜਸ਼ੰਕਰ ਵਿਖੇ ਦਰਜ ਕੀਤੇ ਮੁਕੱਦਮੇ ਵਿੱਚ ਦੋਸ਼ੀ ਹਰਦੀਪ ਕੁਮਾਰ ਉਰਫ ਦੀਪੂ ਪੁਤਰ ਮਦਨ ਲਾਲ ਵਾਸੀ ਕੋਟ,ਰਵੀ ਕੁਮਾਰ ਉਰਫ ਰਵੀ ਪੁੱਤਰ ਹਰਬੰਸ ਲਾਲ ਵਾਸੀ ਕਾਣੇਵਾਲ ਉਤੇ ਕਰਨਜੀਤ ਸਿੰਘ ਉਰਫ ਕਰਨ ਪੁਤਰ ਸਰਬਜੀਤ ਸਿੰਘ ਵਾਸੀ ਵਾਰਡ ਨੰਬਰ 1 ਗੜ੍ਹਸ਼ੰਕਰ ਥਾਣਾ ਗੜ੍ਹਸ਼ੰਕਰ ਨੂੰ ਗ੍ਰਿਫਤਾਰ ਕੀਤਾ ਗਿਆ।ਗ੍ਰਿਫਤਾਰ ਦੋਸ਼ੀਆ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ। ਉਕਤ ਮੁਕੱਦਮੇ ਦੇ ਮੁਦੱਈ ਹਰੀ ਉਮ ਪੁੱਤਰ ਮੋਹਨ ਲਾਲ ਵਾਸੀ ਦੋਬਈ ਥਾਣਾ ਸੈਸਵਾਨ ਜਿਲਾ ਬਦਾਉ ਹਾਲ ਵਾਸੀ ਮਦਨ ਲਾਲ ਵਾਸੀ ਕੋਟ ਥਾਣਾ ਗੜ੍ਹਸ਼ੰਕਰ ਜੋ ਢਿਲੋ ਡੇਅਰੀ ਬੰਗਾ ਰੋਡ ਗੜ੍ਹਸ਼ੰਕਰ ਵਿਖੇ ਕੰਮ ਕਰਦਾ ਸੀ ਜਿਸ ਨੂੰ ਛੱਡ ਕੇ ਉਹ ਹੁਣ ਨਿਊ ਢਿਲੋਂ ਡੇਅਰੀ ਬੰਗਾ ਰੋਡ ਗੜ੍ਹਸ਼ੰਕਰ ਕੰਮ ਕਰਨ ਲੱਗ ਪਿਆ ਸੀ।ਨਿਊ ਢਿੱਲੋ ਡੇਅਰੀ ਦਾ ਕਰਿੰਦਾ ਕੁਝ ਦਿਨ ਲਈ ਬਾਹਰ ਚਲੇ ਗਿਆ ਤੇ ਇਹਨਾ ਦੇ ਕਹਿਣ ਤੇ ਉਕਤ ਹਰੀ ਓਮ ਫਿਰ ਤੋਂ ਨਿਊ ਢਿੱਲੋ ਡੇਅਰੀ ਤੇ ਕੰਮ ਕਰਨ ਲੱਗ ਪਿਆ ਜਿਥੇ ਢਿੱਲੋ ਡੇਅਰੀ ਦਾ ਮਾਲਕ ਮਦਨ ਲਾਲ ਹਰੀ ਉਮ ਨਾਲ ਅੰਦਰੂਨੀ ਰੰਜਿਸ਼ ਰੱਖਣ ਲੱਗਾ। ਉਹਨਾ ਦੱਸਿਆ ਕਿ ਉਹ ਅਤੇ ਢਿੱਲੋਂ ਡੇਅਰੀ ਦਾ ਮਾਲਕ ਮਦਨ ਲਾਲ ਅਤੇ ਉਸਦਾ ਲੜਕਾ ਹਰਦੀਪ ਉਰਫ ਦੀਪੂ,ਹਰਦੀਪ ਦਾ ਸਾਲਾ ਰਵੀ ਮਹਿੰਦਰਾ ਗੱਡੀ ਤੇ ਉਸਨੂੰ ਵਿਆਹ ਤੇ ਲਿਜਾਣ ਦਾ ਬਹਾਨਾ ਲਗਾ ਕੇ ਹਰੀ ਉਮ ਨੂੰ ਨਾਲ ਲੈ ਗਏ।ਮਦਨ ਲਾਲ ਦਾ ਨੌਕਰ ਕਰਨ ਉਰਫ ਕਰਨਜੀਤ ਪਿੱਛੇ ਮੋਟਰਸਾਇਕਲ ਤੇ ਆ ਰਿਹਾ ਸੀ। ਉਕਤ ਵਿਅਕਤੀ ਨੇ ਸ਼ਰਾਬ ਦਾ ਸੇਵਣ ਕਰਕੇ ਹਿਮਾਚਲ ਵਿੱਚ ਜਾ ਕੇ ਹਰੀ ਉਮ ਨੂੰ ਮਾਰ ਦੇਣ ਦੀ ਨੀਅਤ ਨਾਲ ਅਗਵਾਹ ਕਰਕੇ ਉਸਦੀ ਕੁੱਟ ਮਾਰ ਕਰਕੇ ਪਰਨੇ ਨਾਲ ਗਲਾ ਘੁੱਟ ਕੇ ਉਸ ਦਾ ਮੂੰਹ ਬੰਨ ਕੇ ਉਸ ਨੂੰ ਸੰਤੋਹਗੜ (ਹਿਮਾ ਪ੍ਰਦੇਸ਼) ਦਰਿਆ ਵਿਚ ਸੁੱਟ ਦਿਤਾ ਜਿਥੇ ਉਹ ਪਾਣੀ ਵਿੱਚ ਰੁੱੜਦਾ ਹੋਇਆ ਕਿਸੇ ਦਰੱਖਤ ਦੇ ਨਾਲ ਸਹਾਰਾ ਲੈ ਕੇ ਸਾਰੀ ਰਾਤ ਪਾਣੀ ਵਿੱਚ ਹੀ ਰਿਹਾ ਜਿਸਨੂੰ ਸਵੇਰੇ ਰਾਹਗੀਰਾ ਵੱਲੋ ਦੇਖਣ ਤੇ ਪੁਲਿਸ ਚੌਕੀ ਸੰਤੋਹਗੜ ਥਾਣਾ ਹਰੋਲੀ ਜਿਲਾ ਊਨਾ ਹਿਮਾਚਲ ਪ੍ਰਦੇਸ਼ ਦੀ ਪੁਲਿਸ ਦੀ ਮਦਦ ਨਾਲ ਉਸ ਨੂੰ ਪਾਣੀ ਵਿਚੋਂ ਕੱਢ ਕੇ ਉਸਦਾ ਇਲਾਜ ਕਰਵਾ ਕੇ ਡਾਕਟਰੀ ਫਿੱਟ ਕਰਵਾ ਕੇ ਕਾਰਵਾਈ ਅਮਲ ਵਿਚ ਲਿਆਦੀ । ਚੌਕੀ ਸੰਤੋਹਗੜ੍ਹ ਥਾਣਾ ਹਰੋਲੀ ਦੀ ਪੁਲਿਸ ਨੇ ਉਕਤ ਵਿਅਕਤੀ ਦੇ ਜਾਣਕਾਰਾ ਨੂੰ ਬੁਲਾਕੇ ਥਾਣਾ ਗੜ੍ਹਸ਼ੰਕਰ ਦੀ ਪੁਲਿਸ ਦੇ ਹਵਾਲੇ ਕੀਤਾ ਜਿਥੇ ਹਰੀ ਉਮ ਦੇ ਬਿਆਨ ਲੈਕੇ ਉਕਤ ਮੁਕੱਦਮਾ ਦਰਜ ਕੀਤਾ ਗਿਆ ।