
ਦਲਜੀਤ ਕੌਰ/ਮਹਿਲਕਲਾਂ, 7 ਅਪ੍ਰੈਲ, 2023: ਔਰਤ ਆਗੂ ਹਰਦਵਿੰਦਰ ਕੌਰ ਮਾਂਗੇਵਾਲ ਦੇ ਗੁਰਦਵਾਰਾ ਦਸ਼ਮੇਸ਼ ਸ੍ਰ. ਸਾਹਿਬ ਮਾਂਗੇਵਾਲ ਵਿੱਚ ਬਹੁਤ ਗ਼ਮਗੀਨ ਹਾਲਤਾਂ ਵਿੱਚ ਭੋਗ ਅਤੇ ਸ਼ਰਧਾਂਜ਼ਲੀ ਸਮਾਗਮ ਵਿੱਚ ਵੱਖ ਵੱਖ ਇਨਕਲਾਬੀ ਜਨਤਕ ਜਮਹੂਰੀ ਜਥੇਬੰਦੀਆਂ ਹਜ਼ਾਰਾਂ ਲੋਕ ਸ਼ਾਮਿਲ ਹੋਏ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਬਰਨਾਲਾ ਦੇ ਖਜ਼ਾਨਚੀ ਸਾਥੀ ਗੁਰਦੇਵ ਸਿੰਘ ਮਾਂਗੇਵਾਲ, ਦੋਵੇਂ ਧੀਆਂ ਪ੍ਰਦੀਪ ਕੌਰ ਅਤੇ ਕਰਮਜੀਤ ਕੌਰ ਸਮੇਤ ਹੱਕ ਸੱਚ ਇਨਸਾਫ ਲਈ ਜੂਝਣ ਵਾਲੇ ਕਾਫ਼ਲਿਆਂ ਲਈ ਬਹੁਤ ਵੱਡਾ ਸਦਮਾ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਰਧਾਂਜਲੀ ਸਮਾਗਮ ਸਮੇਂ ਸਟੇਜ ਦੇ ਫਰਜ਼ ਨਿਭਾਉਂਦਿਆਂ ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ ਸਰਕਲ ਬਰਨਾਲਾ ਦੇ ਪ੍ਰਧਾਨ ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ ਨੇ ਕੀਤਾ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿ ਹਰਵਿੰਦਰ ਕੌਰ ਦਾ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਕਾਰਨ ਡੀਐੱਮਸੀ ਹਸਪਤਾਲ ਲੁਧਿਆਣਾ ਵਿਖੇ ਇਲਾਜ ਦੌਰਾਨ ਬੇਵਕਤੀ ਮੌਤ ਹੋ ਗਈ ਸੀ। ਇਹ ਘਾਟੇ ਨੂੰ ਅਸਿਹ ਅਤੇ ਅਕਿਹ ਹੈ।
ਸ਼ਰਧਾਂਜਲੀ ਭੇਂਟ ਕਰਦਿਆਂ ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਨੇ ਕਿਹਾ ਕਿ ਭੈਣ ਹਰਵਿੰਦਰ ਕੌਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸਰਗਰਮ ਔਰਤ ਆਗੂ ਸਨ। ਮਹਿਲਕਲਾਂ ਲੋਕ ਘੋਲ ਅਤੇ ਤਿੰਨ ਲੋਕ ਆਗੂਆਂ ਖਾਸ ਮਹਿਲਕਲਾਂ ਲੋਕ ਘੋਲ ਦੇ ਇੱਕ ਅਹਿਮ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਚੱਲੇ ਇਤਿਹਾਸਕ ਘੋਲ ਵਿੱਚ ਪਾਇਆ ਯੋਗਦਾਨ ਯਾਦ ਰੱਖਿਆ ਜਾਵੇਗਾ। ਇਤਿਹਾਸਕ ਜੇਤੂ ਦਿੱਲੀ ਕਿਸਾਨ ਮੋਰਚੇ ਸਮੇਤ ਹਰ ਸੰਘਰਸ਼ ਵਿੱਚ ਭੈਣ ਹਰਵਿੰਦਰ ਕੌਰ ਦੀ ਅਣਥੱਕ ਘਾਲਣਾ ਨੂੰ ਭੁਲਾਇਆ ਨਹੀਂ ਜਾ ਸਕਦਾ।
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਭੈਣ ਹਰਦਵਿੰਦਰ ਕੌਰ ਮਾਂਗੇਵਾਲ ਦੀ ਬੇਵਕਤੀ ਮੌਤ ਨੂੰ ਪ੍ਰੀਵਾਰ ਦੇ ਨਾਲ-ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਇਨਕਲਾਬੀ ਜਮਹੂਰੀ ਲਹਿਰ ਨੂੰ ਵੀ ਵੱਡਾ ਘਾਟਾ ਪਿਆ ਹੈ। ਆਗੂਆਂ ਨੇ ਪ੍ਰੀਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਕੁੱਝ ਸਮਾਂ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਕਾਰਨ ਬਿਮਾਰ ਰਹਿਣ ਤੋਂ ਬਾਅਦ ਚਲੇ ਜਾਣਾ ਵੱਡਾ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਹੈ। ਬੁਲਾਰਿਆਂ ਕਿਹਾ ਕਿ ਹਰਦਵਿੰਦਰ ਕੌਰ ਦੀ ਵਿਰਾਸਤ ਵਿਚਾਰਾਂ ਦੀ ਪੂੰਜੀ ਸਦਾ ਅਮਰ ਰਹੇਗੀ।
ਭੈਣ ਹਰਵਿੰਦਰ ਕੌਰ ਦੇ ਭੋਗ ਅਤੇ ਸ਼ਰਧਾਂਜ਼ਲੀ ਸਮਾਗਮ ਸਮੇਂ ਜਗਰਾਜ ਸਿੰਘ ਹਰਦਾਸਪੁਰਾ, ਸਾਹਿਬ ਸਿੰਘ ਬਡਬਰ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਅਮਰਜੀਤ ਸਿੰਘ ਠੁੱਲੀਵਾਲ, ਭਾਗ ਸਿੰਘ ਕੁਰੜ, ਸੁਖਦੇਵ ਸਿੰਘ ਕੁਰੜ, ਗੋਪਾਲ ਕ੍ਰਿਸ਼ਨ ਹਮੀਦੀ, ਰਾਜ ਸਿੰਘ ਹਮੀਦੀ, ਗੁਰਮੀਤ ਸਿੰਘ ਸੁਖਪੁਰਾ, ਹਰਚਰਨ ਸਿੰਘ ਚੰਨਾ, ਰੁਲਦੂ ਸਿੰਘ ਗੁੰਮਟੀ, ਭੋਲਾ ਸਿੰਘ ਗੁੰਮਟੀ, ਇੰਜ ਸਤਨਾਮ ਸਿੰਘ, ਡਾ ਨਿਰਭੈ ਸਿੰਘ, ਨਛੱਤਰ ਸਿੰਘ ਸਰਪੰਚ ਮਾਂਗੇਵਾਲ, ਸ਼ਿੰਦਰ ਧੌਲਾ, ਹਰਬੰਸ ਸਿੰਘ ਮਾਣਕੀ, ਵਿਜੇ ਦੇਵ, ਜਰਨੈਲ ਸਿੰਘ ਪੰਜਗਰਾਈਂ, ਮੇਲਾ ਸਿੰਘ ਕੱਟੂ, ਰਾਮ ਸਿੰਘ ਲਸੋਈ, ਜਸਮੇਲ ਸਿੰਘ ਬੜੀ ਆਦਿ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੇ ਵੀ ਹਾਜ਼ਰੀ ਲਵਾਈ।