
ਦਲਜੀਤ ਕੌਰ/ਭਵਾਨੀਗੜ੍ਹ, 9 ਮਈ, 2023: ਦਹਾਕਿਆਂ ਤੋਂ ਡਾਕ ਵਿਭਾਗ ਦੇਸ਼ ਵਿੱਚ ਹੀ ਨਹੀਂ ਸਗੋਂ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਜਾਣਕਾਰੀ ਪਹੁੰਚਾਉਣ ਦਾ ਸਭ ਤੋਂ ਭਰੋਸੇਮੰਦ, ਸੁਵਿਧਾਜਨਕ ਅਤੇ ਸਸਤਾ ਸਾਧਨ ਰਿਹਾ ਹੈ।ਸੰਸਕਾਰ ਵੈਲੀ ਸਮਾਰਟ ਸਕੂਲ, ਭਵਾਨੀਗੜ੍ਹ ਦੇ ਬੱਚਿਆਂ ਨੇ ਸਕੂਲ ਦੇ ਅਧਿਆਪਕਾ ਸ਼੍ਰੀਮਤੀ ਪ੍ਰਾਂਜਲੀ ਵਾਲੀਆ, ਸ਼੍ਰੀਮਾਨ ਕਿਸ਼ੋਰ ਅਤੇ ਸ਼੍ਰੀਮਤੀ ਭਾਵਨਾ ਦੇ ਨਿਰਦੇਸ਼ਨ ਹੇਠ ਪਟਿਆਲਾ ਸ਼ਹਿਰ ਦੇ ਮੁੱਖ ਡਾਕਖ਼ਾਨੇ ਵਿੱਚ ਪਹੁੰਚ ਕੇ ਡਾਕਖ਼ਾਨੇ ਦੇ ਕੰਮਕਾਜ ਬਾਰੇ ਜਾਣਕਾਰੀ ਹਾਸਲ ਕੀਤੀ ਜਿੱਥੇ ਪੋਸਟ ਮਾਸਟਰ ਨੇ ਡਾਕਖ਼ਾਨੇ ਦੇ ਕੰਮਕਾਜ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਬੱਚਿਆਂ ਨੂੰ ਪੱਤਰ, ਪੋਸਟ ਕਾਰਡ, ਮਨੀ ਆਰਡਰ, ਰਜਿਸਟਰੀ, ਡਾਕ ਟਿਕਟਾਂ ਅਤੇ ਡਾਕਖ਼ਾਨੇ ਦੀਆਂ ਵੱਖ-ਵੱਖ ਸਕੀਮਾਂ ਅਤੇ ਡਾਕਖ਼ਾਨੇ ਦੇ ਕੰਮਕਾਜ ਬਾਰੇ ਜਾਣਕਾਰੀ ਦਿੱਤੀ।
ਆਪਣੇ ਇਸ ਦੌਰੇ ਦੌਰਾਨ ਬੱਚਿਆਂ ਨੇ ਸਿੱਖਿਆ ਕਿ ਕਿਸ ਤਰ੍ਹਾਂ ਵਿਗਿਆਨਕ ਢੰਗ ਅਤੇ ਤਕਨੀਕੀ ਮਦਦ ਨਾਲ ਡਾਕ ਨੂੰ ਇੱਕ ਥਾਂ ਤੋਂ ਦੂਜੀ ਥਾਂ ਭੇਜਣਾ ਅਤੇ ਪ੍ਰਾਪਤ ਕਰਨਾ ਅਸਾਨੀ ਨਾਲ ਕੀਤਾ ਜਾਂਦਾ ਹੈ। ਡਾਕ ਵਿਭਾਗ ਵੱਲੋਂ ਮੌਜੂਦਾ ਸਮੇਂ ਵਿੱਚ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵੀ ਬੱਚਿਆਂ ਨੂੰ ਪੋਸਟ ਮਾਸਟਰ ਵੱਲੋਂ ਜਾਣੂ ਕਰਵਾਇਆ ਗਿਆ ਅਤੇ ਲੋਕ ਇਸ ਦਾ ਲਾਭ ਕਿਵੇਂ ਲੈ ਸਕਦੇ ਹਨ। ਬੱਚਿਆਂ ਦੇ ਡਾਕ ਵਿਭਾਗ ਬਾਰੇ ਜੋ ਵੀ ਸਵਾਲ ਸਨ, ਉਨ੍ਹਾਂ ਨੂੰ ਉੱਥੇ ਮੌਜੂਦ ਕਰਮਚਾਰੀਆਂ ਵੱਲੋਂ ਬਹੁਤ ਹੀ ਪਿਆਰ ਉੱਤਰ ਦਿੱਤੇ ਗਏ।
ਇਸ ਮੌਕੇ ਮੁੱਖ ਅਧਿਆਪਕਾ ਅਮਨ ਨਿੱਝਰ ਨੇ ਦੱਸਿਆ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਵਿਹਾਰਕ ਗਿਆਨ ਵੀ ਹਾਸਲ ਕਰਨਾ ਚਾਹੀਦਾ ਹੈ, ਇਸ ਲਈ ਅਜਿਹੀਆਂ ਵਿੱਦਿਅਕ ਗਤੀਵਿਧੀਆਂ ਲਗਾਤਾਰ ਕਰਵਾਈਆਂ ਜਾਂਦੀਆਂ ਹਨ।