
ਹੁਸ਼ਿਆਰਪੁਰ 15 ਮਈ ( ਤਰਸੇਮ ਦੀਵਾਨਾ ) ਨਜਦੀਕੀ ਪਿੰਡ ਰਾਏਪੁਰ ਰਸੂਲਪੁਰ ਵਿਖੇ ਸਥਿਤ ਡੇਰਾ ਬ੍ਰਮਲੀਨ ਸੰਤ ਬਾਬਾ ਪ੍ਰੀਤਮ ਦਾਸ ਬਾਬੇ ਜੋੜੇ ਵਾਲਿਆ ਦੀ 34ਵੀ ਬਰਸੀ ਸਮਾਗਮ 16 ਮਈ ਨੂੰ ਪਿਛਲੇ ਸਾਲਾ ਦੀ ਤਰ੍ਹਾਂ ਇਸ ਵਰੇ ਵੀ ਡੇਰੇ ਦੇ ਗੱਦੀ ਨਸ਼ੀਨ ਅਤੇ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ. ਪੰਜਾਬ ਦੇ ਪ੍ਰਧਾਨ ਸੰਤ ਬਾਬਾ ਨਿਰਮਲ ਦਾਸ ਜੀ ਦੇ ਸੁਚੱਜੇ ਪ੍ਰਬੰਧਾ ਹੇਠ ਬੜੀ ਦੇ ਨਾਲ ਮਨਾਈ ਜਾ ਰਹੀ ਹੈ । ਇਸ ਸਬੰਧੀ ਸੰਤ ਬਾਬਾ ਨਿਰਮਲ ਦਾਸ ਜੀ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਤ ਬਾਬਾ ਪ੍ਰੀਤਮ ਦਾਸ ਜੀ ਦੀ ਨਿੱਘੀ ਯਾਦ ਨੂੰ ਸਮ੍ਰਪਿਤ ਬਰਸੀ ਸਮਾਗਮ ਦੀ ਅਰੰਭਤਾ ਸ਼ੁਰੂ ਹੋ ਚੁੱਕੀ ਹੈ । ਅਤੇ ਬਾਣੀ ਦੇ ਸੰਪਟ ਪਾਠ ਸ਼ੁਰੂ ਕੀਤੇ ਗਏ ਹਨ ਅਤੇ ਹਰ ਰੋਜ਼ ਭਾਰੀ ਗਿਣਤੀ ਵਿੱਚ ਸੰਗਤਾ ਡੇਰੇ ਵਿੱਚ ਹਾਜਰੀਆ ਭਰ ਰਹੀਆ ਹਨ । ਉਹਨਾ ਦੱਸਿਆ ਕਿ ਸਮਾਗਮ ਵਿੱਚ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ. ਪੰਜਾਬ ਤੋ ਇਲਾਵਾ ਪੰਜਾਬ ਅਤੇ ਪੰਜਾਬ ਤੋ ਬਾਹਰੋ ਵੱਖ ਵੱਖ ਡੇਰਿਆ ਤੋ ਸਾਧੂ ਮਹਾਤਮਾ ਆਕੇ ਸੰਤ ਬਾਬਾ ਪ੍ਰੀਤਮ ਦਾਸ ਜੀ ਨੂੰ ਸ਼ਰਧਾਜਲੀ ਭੇਟ ਕਰਨਗੇ । ਇਸ ਮੌਕੇ ਨਾਰੀ ਸ਼ਕਤੀ ਫਾਉਂਡੇਸ਼ਨ ਭਾਰਤ ਦੀ ਪ੍ਰਧਾਨ ਭੈਣ ਸੰਤੋਸ਼ ਕੁਮਾਰੀ ਨੇ ਦੱਸਿਆ ਕਿ ਸਮਾਗਮ ਪੱਖੀ ਸਾਰੀਆ ਤਿਆਰੀਆ ਮੁਕੰਮਲ ਹੋ ਚੁੱਕੀਆ ਹਨ ਅਤੇ ਰੋਜਾਨਾ ਸੰਤ ਬਾਬਾ ਨਿਰਮਲ ਦਾਸ ਜੀ ਵਲੋ ਸ਼ਾਮ ਨੂੰ ਕੀਰਤਨ ਦੀਵਾਨ ਸਜਾਏ ਜਾਦੇ ਹਨ ।