
ਹੁਸ਼ਿਆਰਪੁਰ 7 ਅਪ੍ਰੈਲ ( ਤਰਸੇਮ ਦੀਵਾਨਾ ) ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਮੰਦਿਰ ਸ਼ੀਰ ਗਵਰਧਨ ਪੁਰ ਕਾਸ਼ੀ ਬਨਾਰਸ ਦੇ ਦਰਸ਼ਨਾਂ ਲਈ ਡੇਰਾ 108 ਸੰਤ ਬਾਬਾ ਮੇਲਾ ਰਾਮ ਜੀ ਭਰੋਮਜਾਰਾ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਜਥਾ ਸੰਤ ਕੁਲਵੰਤ ਰਾਮ ਭਰੋਮਜਾਰਾ ਜੀ ਦੀ ਅਗਵਾਈ ਵਿੱਚ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰਿਆ ਦੀ ਗੂੰਜ ਵਿੱਚ ਰਵਾਨਾ ਹੋਇਆ ।
ਲੱਗਭਗ ਤਿੰਨ ਸੋ ਦੇ ਕਰੀਬ ਕਾਸ਼ੀ ਯਾਤਰਾ ਤੇ ਸੰਗਤਾਂ ਦਾ ਜਥਾ ਸਤਲੁਜ ਗੰਗਾ ਧੰਨਵਾਦ ਟ੍ਰੇਨ ਦੇ ਰਾਹੀਂ ਜੋ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ ਦੇ ਜੈਕਾਰਿਆਂ ਦੀ ਗੂੰਜ ਵਿੱਚ ਰਵਾਨਾ ਹੋਇਆ । ਸੰਤ ਕੁਲਵੰਤ ਰਾਮ ਜੀ ਭਰੋਮਜਾਰਾ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅਪਾਰ ਕ੍ਰਿਪਾ ਸਦਕਾ ਇਤਿਹਾਸਿਕ ਅਸਥਾਨ ਦੇ ਦਰਸ਼ਨਾਂ ਲਈ ਜਾ ਰਹੀਆਂ ਸੰਗਤਾਂ ਨੂੰ ਰਵਾਨਾ ਕਰਨ ਸਮੇਂ ਫਿਲੋਰ ਰੇਲਵੇ ਸਟੇਸ਼ਨ ਤੇ ਧਾਰਮਿਕ ਅਤੇ ਸਮਾਜਿਕ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਪੁਹੰਚੀਆਂ ਉਹਨਾ ਦੱਸਿਆ ਕਿ ਰਸਤੇ ਵਿੱਚ ਕਈ ਸ਼ਟੇਸਨਾ ਤੇ ਉੱਥੋ ਦੀਆ ਸੰਗਤਾ ਵਲੋ ਯਾਤਰਾ ਤੇ ਜਾ ਰਹੀਆ ਸੰਗਤਾ ਨੂੰ ਲੰਗਰ ਛਕਾਉਣ ਲਈ ਲੰਗਰਾ ਦਾ ਵੀ ਪ੍ਰਬੰਧ ਕੀਰਾ ਹੋਇਆ ਹੈ । ਸੰਤ ਕੁਲਵੰਤ ਰਾਮ ਭਰੋਮਜ਼ਾਰਾ ਨੇ ਦੱਸਿਆ ਕਿ ਯਾਤਰਾ ਤੇ ਜਾ ਰਹੀਆਂ ਸੰਗਤਾਂ ਦੀ ਵਾਪਸੀ 12 ਅਪ੍ਰੈਲ ਨੂੰ ਸਵੇਰੇ ਹੋਵੇਗੀ। ਉਹਨਾ ਦੱਸਿਆ ਕਿ ਸੰਗਤਾਂ ਦੀ ਸੇਵਾ ਲਈ ਹਾਜਰ ਸੇਵਾਦਾਰ ਪ੍ਰਬੰਧਾਂ ਵਿੱਚ ਜੁਟੇ ਹੋਏ ਹਨ।