February 22, 2026 7:03 pm

ਸੰਘਰਸ਼ ਕਰਨ ਦੇ ਹੱਕਾਂ ਉਪਰ ਕਾਰਪੋਰੇਟੀ ਅਤੇ ਫਿਰਕੂਰਾਸ਼ਟਰਵਾਦ ਦੇ ਹਮਲਿਆਂ ਖਿਲਾਫ ਇੱਕਜੁਟ ਜਾਗਰੂਕਤਾ ਦੀ ਲੋੜ

Share:

ਦਲਜੀਤ ਕੌਰ/ਬਰਨਾਲਾ, 7 ਅਪ੍ਰੈਲ, 2023: ਦੇਸ਼ ਅੰਦਰ ਅੱਜ ਦੇ ਸਮਿਆਂ ਦੀ ਨਾਬਰਾਬਰੀ 1939 ਨਾਲੋ ਕਿਤੇ ਵਧੇਰੀ ਹੈ। ਇਹ ਸ਼ਬਦ ਅੱਜ ਦੇ ਮੁੱਖ ਬੁਲਾਰੇ ਡਾ ਨਵਸ਼ਰਨ ਸਿੰਘ ਨੇ ਸੰਬੋਧਨ ਕਰਦਿਆਂ ਜੋਰ ਦੇ ਕੇ ਕਹੇ ਅਤੇ ਅੱਗੇ ਦਿੱਤਾ ਕਿ ਦੇਸ਼ ਦੇ ਧਨ ਦੌਲਤ ਨੂੰ ਆਪਣੇ ਪੇਟੇ ਪਾ ਰਿਹਾ। ਹਿੰਡਨਬਰਗ ਦੀ ਰਿਪੋਰਟ ਦਾ ਜਵਾਬ ਦਿੰਦੇ ਹੋਏ ਗੌਤਮ ਅਡਾਨੀ ਨੇ ਇੱਕ ਖਾਸ ਅੰਦਾਜ਼ ਦੇ ਕੁੜਤੇ ਪੰਜਾਮੇ ਲਿਬਾਸ ਜਿਹੜਾ ਉਹ ਆਮ ਰੂਪ ਵਿੱਚ ਪਹਿਨਦਾ ਨਹੀਂ, ਅਤੇ ਆਪਣੇ ਪਿਛੇ ਤਿਰੰਗਾ ਰੱਖਦਾ ਜਿਸਦਾ ਸਾਫ ਅਰਥ ਹੈ ਕਿ ਸਰਕਾਰ ਉਸਦੇ ਨਾਲ ਹੈ ਅਤੇ ਹੋਇਆ ਵੀ ਇੰਝ ਹੀ। ਉਸਦੇ ਮਾਮਲੇ ਦੀ ਛਾਣ ਬੀਨ ਦੀ ਕਮੇਟੀ ਦੀ ਮੰਗ ਨੂੰ ਪੰਜਾਬ ਅੰਦਰ ਅਮ੍ਰਿਤਪਾਲ ਦੇ ਵਰਤਾਰੇ ਅਤੇ ਦੇਸ਼ ਅੰਦਰ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰੀ ਖਤਮ ਕਰਨ ਦੇ ਰੋਲੇ ਵਿੱਚ ਰੋਲ ਦਿੱਤਾ ਹੈ। ਇਸ ਤੋਂ ਅੱਗੇ ਇੱਕ ਰਾਸ਼ਟਰ, ਇੱਕ ਮੰਡੀ, ਇੱਕ ਧਰਮ, ਇੱਕ ਪਾਰਟੀ, ਇੱਕ ਚੋਣ, ਇੱਕ ਆਗੂ ਦੇ ਨਾਅਰੇ ਹੇਠ ਕਾਮੇ ਲੋਕਾਂ ਦੇ ਰੋਟੀਰੋਜੀ ਦੇ ਵਸੀਲਿਆਂ ਅਤੇ ਜਮਹੂਰੀ ਅਧਿਕਾਰਾਂ ਉਪਰ ਵੱਡੇ ਹਮਲੇ ਕੀਤੇ ਜਾ ਰਹੇ ਹਨ। ਦੇਸ਼ ਅੰਦਰ ਫਿਰਕਾਪ੍ਰਸਤੀ ਦੇ ਨਾਮ ਹੇਠ ਜਾਤਾ ਧਰਮਾਂ ਦੀਆਂ ਵੰਡੀਆਂ ਹੇਠ ਕਾਮਿਆਂ ਦੀ ਏਕਤਾ ਨੂੰ ਸੰਨ ਲਾਇਆ ਜਾ ਰਿਹਾ ਹੈ।
ਡਾ. ਪਰਮਿੰਦਰ ਨੇ ਪੰਜਾਬ ਦੇ ਲੋਕਾਂ ਵੱਲੋਂ ਫਿਰਕਾਪ੍ਰਸਤ ਤਾਕਤਾਂ ਦੀ ਚਾਲ ਨੂੰ ਹੁੰਗਾਰਾ ਭਰਨ ਤੋਂ ਇਨਕਾਰ ਕਰਨ ਦੇ ਹਾਂਦਰੂ ਪੱਖ ਨੂੰ ਉਭਾਰਦਿਆ ਕਿਹਾ ਕਿ ਕਵੀ ਪੂਰਨ ਸਿੰਘ ਦੇ ਬੋਲ ਕਿ ਪੰਜਾਬ ਵਸਦਾ ਗੁਰਾਂ ਦੇ ਨਾਮ ’ਤੇ ਨੂੰ ਸਹੀ ਸੰਦਰਭ ਵਿੱਚ ਸਮਝਣ ਦੀ ਲੋੜ ਹੈ। ਇਹ ਬਾਬੇ ਨਾਨਕ ਬਾਬਾ ਫਰੀਦ ਅਤੇ ਰਾਮ ਕਥਾ ਦਾ ਸਾਂਝਾ ਪੰਜਾਬੀ ਸਭਿਆਚਾਰ ਹੈ ਕੇਵਲ ਸਿੱਖਾਂ ਦਾ ਪੰਜਾਬ ਨਹੀਂ ਜਿਹੜਾ ਅੰਗਰੇਜਾਂ ਵੱਲੋਂ 1930 ਵਿਆਂ ਅੰਦਰ ਉਭਾਰਨਾ ਸ਼ੁਰੂ ਕੀਤਾ।
ਜਮਹੂਰੀ ਅਧਿਕਾਰ ਸਭਾ ਦੇ ਜਰਨਲ ਸਕੱਤਰ ਪ੍ਰਿਤਪਾਲ ਸਿੰਘ ਨੇ 8 ਅਪ੍ਰੈਲ 1929 ਨੂੰ ਭਗਤ ਸਿੰਘ ਬੀਕੇ ਦੱਤ ਵੱਲੋਂ ਗੁੰਜਾਈ ਗਰਜ ਨੂੰ ਯਾਦ ਕਰਦਿਆ ਕਿਹਾ ਕਿ ਫਿਰੰਗੀਏ ਸਾਂਝੀਵਾਲਤਾ ਯਾਨੀ ਸਮਾਜਵਾਦੀ ਵਿਚਾਰਾਂ, ਕਾਮਿਆਂ ਦੀ ਰਾਜਨੀਤਕ ਸਰਗਰਮੀ ਅਤੇ ਪ੍ਰੈਸ ਦੀ ਆਜਾਦੀ ਨੂੰ ਦਬਾਉਣਾ ਚਾਹੁੰਦੇ ਸਨ ਇਵੇਂ ਹੀ ਅੱਜ ਦੀਆ ਸਰਕਾਰਾਂ ਕਰ ਰਹੀਆਂ ਹਨ, ਫਿਰਕਾਪਸਤੀ ਦਾ ਜਵਾਬ ਕਾਮੇ ਲੋਕਾਂ ਦੇ ਸੰਘਰਸ਼ ਹਨ ਨਾਕਿ ਮੁਕਾਬਲੇ ਦੀ ਫਿਰਕਾਪ੍ਰਸਤੀ।
ਗੁਰਮੇਲ ਸਿੰਘ ਠੁਲੀਵਾਲ ਬਰਨਾਲਾ ਇਕਾਈ ਪ੍ਰਧਾਨ ਨੇ ਮੁਖ ਬੁਲਾਰੇ ਬਾਰੇ ਜਾਣਕਾਰੀ ਦਿੱਤੀ ਅਤੇ ਹਾਜਰੀਨ ਦਾ ਸਵਾਗਤ ਕਰਦਿਆਂ ਵਿਚਾਰਾਂ ਨੂੰ ਗ੍ਰਹਿਣ ਕਰਨ ਦਾ ਸੱਦਾ ਦਿੱਤਾ ਸਭਾ ਦੇ ਜਥੇਬੰਦਕ ਸਕੱਤਰ ਨਰਭਿੰਦਰ ਨੇ ਧੰਨਵਾਦ ਕਰਦਿਆਂ ਕਿਹਾ ਜੋਰ ਦਿੱਤਾ ਕਿ ਫਾਸ਼ੀਵਾਦੀ ਹੱਲਾ ਬੋਧਿਕ ਵਿਕਾਸ ਨੂੰ ਬੋਣਾ ਕਰਦਾ ਹੈ ਜਿਸਦਾ ਮੁਕਾਬਲਾ ਬੁਧੀ ਦੇ ਵਿਕਾਸ ਅਤੇ ਇੱਕ ਮੁਠਤਾ ਨਾਲ ਕੀਤਾ ਜਾ ਸਕਦਾ ਹੈ ਅਤੇ ਸਭਾ ਦੇ ਕਾਰਕੁਨਾ ਅਤੇ ਜਾਗਰੂਕ ਲੋਕਾਂ ਨੂੰ ਇਹ ਜੁੰਮੇਵਾਰੀ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਹੈ।
ਇਕੱਠ ਨੇ ਸਭਾ ਦੇ ਸੂਬਾ ਵਿਤ ਸਕੱਤਰ ਤਰਸੇਮ ਗੋਇਲ ਨੇ ਜਾਣਕਾਰੀ ਅਤੇ ਆਪਾ ਪ੍ਰਗਟਾਵੇ, ਜਥੇਬੰਦ ਹੋਣ ਅਤੇ ਜਿੰਦਗੀ ਬੇਹਤਰ ਬਣਾਉਣ ਦੇ ਮੁਢਲੇ ਹੱਕ ਨੂੰ ਕਾਲੇ ਕਾਨੂੰਨ ਅਤੇ ਹੋਰ ਢੰਗਾਂ ਨਾਲ ਕੁਚਲਣ ਦਾ ਵਿਰੋਧ ਕਰਨ, ਆਦਿ ਵਾਸੀਆਂ ਉਪਰ ਡਰੋਨ ਹਮਲੇ ਬੰਦ ਕਰਨ, ਕਾਲੇ ਕਾਨੂੰਨ ਰੱਦ ਕਰਨ, ਕਾਲੇ ਕਾਨੂੰਨ ਤਹਿਤ ਗ੍ਰਿਫਤਾਰ ਸਾਰੇ ਲੋਕਾਂ ਨੂੰ ਰਿਹਾ ਕਰਨ ਅਤੇ ਸਜਾ ਪੂਰੀ ਕਰ ਚੁੱਕਕੇ ਕੇਦੀਆਂ ਨੂੰ ਰਿਹਾ ਕਰਨ। ਕਿਰਤ ਕਾਨੂੰਨਾਂ ਦੀਆਂ ਸੋਧਾਂ ਰੱਦ ਕਰਨ ਅਤੇ ਲੋਕਾਂ ਦੇ ਸਿਹਤ ਵਿਦਿਆ ਅਤੈ ਰੁਜਗਾਰ ਦੀ ਤਬਾਹੀ ਦਾ ਕਾਰਨ ਨਿਜੀਕਰਨ ਸੰਸਾਰੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਰੱਦ ਕਰਨ, ਹਰ ਤਰਾਂ ਦੀ ਫਿਰਕਾਪ੍ਰਸਤੀ ਦਾ ਵਿਰੋਧ ਕਰਨ ਦੇ ਰੱਖੇ ਮਤੇ ਪਾਸ ਕੀਤੇ।
ਡਾ. ਨਵਸ਼ਰਨ ਸਿੰਘ, ਸਭਾ ਦੇ ਪ੍ਰੈੱਸ ਸਕੱਤਰ ਅਮਰਜੀਤ ਸ਼ਾਸਤਰੀ, ਐਡਵੋਕੇਟ ਐਨ ਕੇ ਜੀਤ, ਸੂਬਾ ਕਮੇਟੀ ਮੈਂਬਰ ਪਰਮਜੀਤ ਕੌਰ ਜੋਧਪੁਰ, ਸੁਖਦੇਵ ਸਿੰਘ ਹੁੰਦਲ ਅਤੇ ਅੱਛਰ ਸਿੰਘ ਖਰਲਵੀਰ ਅਧਾਰਤ ਪ੍ਰਧਾਨਗੀ ਮੰਡਲ ਅਤੇ ਸਟੇਜ ਦੀ ਭੂਮਿਕਾ ਸੋਹਨ ਸਿੰਘ ਮਾਂਝੀ ਨੇ ਨਿਭਾਈ। ਮਾਸਟਰ ਕੁਲਦੀਪ ਸਰਸਾ, ਮੰਦਰ ਰਾਹੀ ਅਤੇ ਅਜਮੇਰ ਅਕਲੀਆਂ ਨੇ ਇਨਕਲਾਬੀ ਗੀਤ ਰੱਖੇ ਅਤੇ ਬਰਨਾਲ ਇਕਾਈ ਨੇ ਅਮਨਦੀਪ ਬਖਤਗੜ੍ਹ ਨੂੰ ਪਿੰਡ ਵਿੱਚ ਮਸਜਿਦ ਵਾਸਤੇ ਜਗ੍ਹਾਂ ਦੇਣ ਲਈ ਸਨਮਾਨਤ ਕੀਤਾ ਗਿਆ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news