
ਹੁਸ਼ਿਆਰਪੁਰ 11 ਮਈ ( ਤਰਸੇਮ ਦੀਵਾਨਾ ) ਮਿਊਜ਼ਿਕ ਬੈਨਰ ਨੰਗਲ ਈਸ਼ਰ ਵਲੋਂ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਭਾਈ ਜਸਵਿੰਦਰ ਸਿੰਘ ਦਸੂਹਾ ਵਾਲਿਆਂ ਦੇ ਜਥੇ ਵਲੋਂ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਬਾਣੀ ਵਿੱਚੋਂ ਗਾਇਨ ਸ਼ਬਦ “ਮੇਰੇ ਮਨ” ਦਾ ਪੋਸਟਰ ਅੱਜ ਡੇਰਾ ਬਿਰੱਕਤਾ ਹੁਸ਼ਿਆਰਪੁਰ ਵਿਖੇ ਜਥੇਦਾਰ ਬਾਬਾ ਤਰਲੋਚਨ ਸਿੰਘ ਜੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਕਰਨ ਉਪਰੰਤ ਰਿਲੀਜ਼ ਕੀਤਾ ਗਿਆ। ਇਸ ਸਮੇਂ ਜਾਣਕਾਰੀ ਦਿੰਦਿਆਂ ਮਿਊਜ਼ਿਕ ਬੈਨਰ ਨੰਗਲ ਈਸ਼ਰ ਦੇ ਡਾਇਰੈਕਟਰ ਸ ਹਰਵਿੰਦਰ ਸਿੰਘ ਨੰਗਲ ਈਸ਼ਰ ਨੇ ਦੱਸਿਆ ਕਿ ਇਸ ਸ਼ਬਦ ਦੀ ਆਡੀਓ ਵਿਸ਼ਵ ਪੱਧਰ ਦੇ ਸਾਰੇ ਆਡੀਓ ਸਾਈਟਾਂ ਤੇ ਅਤੇ ਵੀਡੀਓ ਯੂਟਿਊਬ ਚੈਨਲ ਨੰਗਲ ਈਸ਼ਰ ਤੇ ਰਿਲੀਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਈ ਜਸਵਿੰਦਰ ਸਿੰਘ ਦਸੂਹਾ ਵਾਲਿਆਂ ਦੇ ਜਥੇ ਵਲੋਂ ਗਾਇਨ ਇਸ ਸ਼ਬਦ “ਮੇਰੇ ਮਨ” ਦੇ ਪੇਸ਼ ਕਰਤਾ ਜਪਨੀਤ ਕੌਰ ਨੰਗਲ ਈਸ਼ਰ ਹਨ, ਇਸ ਦੇ ਪ੍ਰੋਡਿਊਸਰ ਸ਼੍ਰੀਮਤੀ ਰਾਜਵਿੰਦਰ ਕੌਰ ਨੀਰੂ ਹਨ, ਇਸ ਦੀ ਆਡੀਓ ਡੀ ਸੀ ਸਟੂਡੀਓ ਲੁਧਿਆਣਾ ਅਤੇ ਵੀਡੀਓ ਰੁਦਰਾ ਮੂਵੀਜ਼ ਹੁਸ਼ਿਆਰਪੁਰ ਵਲੋਂ ਤਿਆਰ ਕੀਤੀ ਗਈ ਹੈ। ਇਸ ਸਮੇਂ ਗੁਰਸ਼ਬਦ ਪ੍ਰਕਾਸ਼ ਕੀਰਤਨ ਕੌਂਸਲ ਗੜ੍ਹਦੀਵਾਲਾ ਦੇ ਜਥੇ ਭਾਈ ਇੰਦਰਜੀਤ ਸਿੰਘ ਸੋਹਾਣਾ ਵਾਲੇ, ਭਾਈ ਮਨਪ੍ਰੀਤ ਸਿੰਘ ਸੋਹਾਣਾ ਵਾਲੇ, ਭਾਈ ਜਸਵੀਰ ਸਿੰਘ ਭਟੋਲੀਆਂ ਵਾਲੇ, ਭਾਈ ਜਸਵਿੰਦਰ ਸਿੰਘ ਦਸੂਹਾ, ਡਾਕਟਰ ਜਸਵਿੰਦਰ ਸਿੰਘ ਡੋਗਰਾ, ਸ ਜਸਪਾਲ ਸਿੰਘ, ਭਾਈ ਅਮਿਤੋਜ ਸਿੰਘ, ਅਤੇ ਹੋਰ ਹਾਜ਼ਰ ਸਨ।