
ਨਵੀਂ ਦਿੱਲੀ, 6 ਸਤੰਬਰਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਕਿ ਸੰਸਦ ਦੇ ਵਿਸ਼ੇਸ਼ ਸੈਸ਼ਨ ‘ਚ ਆਰਥਿਕ ਸਥਿਤੀ, ਕਿਸਾਨ ਸੰਗਠਨਾਂ ਨਾਲ ਸਮਝੌਤੇ, ਅਡਾਨੀ ਗਰੁੱਪ ਦੇ ਖੁਲਾਸੇ, ਜਾਤੀ ਜਨਗਣਨਾ ਦੀ ਮੰਗ, ਸੰਘੀ ਢਾਂਚੇ ‘ਤੇ ਹਮਲੇ ਸਮੇਤ 9 ਮਾਮਲਿਆਂ ‘ਤੇ ਚਰਚਾ ਕਰਾਉਣ ਦੀ ਅਪੀਲ ਕੀਤੀ ਹੈ। ਪੱਤਰ ਵਿੱਚ ਉਨ੍ਹਾਂ ਕਿਹਾ ਕਿ ਸੰਸਦ ਦੇ ਵਿਸ਼ੇਸ਼ ਸੈਸ਼ਨ ਲਈ ਸਰਕਾਰ ਵੱਲੋਂ ਹਾਲੇ ਤੱਕ ਕੋਈ ਏਜੰਡਾ ਸੂਚੀਬੱਧ ਨਹੀਂ ਕੀਤਾ ਗਿਆ। ਸ੍ਰੀਮਤੀ ਗਾਂਧੀ ਨੇ ਆਸ ਪ੍ਰਗਟਾਈ ਕਿ ਸੰਸਦ ਦੇ ਵਿਸ਼ੇਸ਼ ਸੈਸ਼ਨ ਦੌਰਾਨ ਵਿਰੋਧੀ ਧਿਰ ਵੱਲੋਂ ਉਠਾਏ ਮੁੱਦਿਆਂ ਨੂੰ ਉਸਾਰੂ ਸਹਿਯੋਗ ਦੀ ਭਾਵਨਾ ਨਾਲ ਲਿਆ ਜਾਵੇਗਾ।