
ਹੁਸ਼ਿਆਰਪੁਰ 3 ਅਕਤੂਬਰ ( ਤਰਸੇਮ ਦੀਵਾਨਾ )-ਆਦਿ ਧਰਮ ਸੇਵਾ ਦਲ ਭਾਰਤ ਦੀ ਇੱਕ ਹੰਗਾਮੀ ਮੀਟਿੰਗ ਰਾਸ਼ਟਰੀ ਪ੍ਰਧਾਨ ਕਮਲ ਜਨਾਗਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੈਂਕੜੇ ਕਾਰਕੁੰਨ ਸ਼ਾਮਿਲ ਹੋਏ। ਮੀਟਿੰਗ ਵਿਚ ਵਿਸੇਸ਼ ਤੌਰ ਤੇ ਸ਼ਾਮਿਲ ਸੇਵਾ ਦਲ ਦੇ ਵੱਖ ਵੱਖ ਆਗੂਆਂ ਨੇ ਸਾਂਝੇ ਰੂਪ ਵਿੱਚ “ਆਦਿ ਧਰਮ ਗੁਰੂ” ਸੰਤ ਸਰਵਣ ਦਾਸ ਸਲੇਮਟਾਵਰੀ ਲੁਧਿਆਣਾ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.)ਭਾਰਤ ਦੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ,ਚੇਅਰਪ੍ਰਸਨ ਕਮਲੇਸ਼ ਕੌਰ ਘੇੜਾ ਅਤੇ ਪ੍ਰਬੰਧਕ ਕਮੇਟੀ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਸ਼ਰਧਾ ਨੂੰ ਧਿਆਨ ਵਿੱਚ ਰੱਖਦਿਆਂ ਸੰਗਤ ਦੀ ਪੁਰਜ਼ੋਰ ਮੰਗ ਤੇ ਜਲਦ ਤੋਂ ਜਲਦ ਗੁਰੂ ਘਰ ਵਿਖੇ ਸੰਗਤ ਦਾ ਆਮ ਇਜਲਾਸ ਬੁਲਾਇਆ ਜਾਵੇ। ਜਿਸ ਵਿੱਚ ਪਿਛਲੇ ਸਮੇਂ ਤੋ ਚੱਲਦਾ ਆ ਰਿਹਾ ਬਾਦ – ਵਿਵਾਦ ਖਤਮ ਕਰਕੇ ਗੁਰੂ ਰਵਿਦਾਸ ਮਹਾਰਾਜ ਨਾਮਲੇਵਾ ਸੰਗਤਾਂ ਦੀਆਂ ਧਾਰਮਿਕ,ਸਮਾਜਿਕ ਭਾਵਨਾਵਾਂ ਨੂੰ ਬਰਕਰਾਰ ਰੱਖਿਆ ਜਾਵੇ। ਉਨਾਂ ਕਿਹਾ ਕਿ ਆਮ ਇਜਲਾਸ ਵਿਚ ਸੇਵਾ ਦਲ ਦੇ ਹਜ਼ਾਰਾਂ ਵਲੰਟੀਅਰ ਸ਼ਾਮਲ ਹੋਣਗੇ।
ਇਸ ਮੌਕੇ “ਆਦਿ ਧਰਮ ਗੁਰੂ” ਸੰਤ ਸਰਵਣ ਦਾਸ ਜੀ ਤੇ ਪ੍ਰਬੰਧਕ ਕਮੇਟੀ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਤੋਂ ਮੰਗ ਕੀਤੀ ਕਿ ਸ਼ੋਸ਼ਲ ਮੀਡੀਆ ਉਤੇ ਸੇਵਾਦਾਰਾਂ ਅਤੇ ਪ੍ਰਚਾਰਕਾਂ ਨਾਲ ਜਿਆਦਤੀਆਂ ਹੋਣ ਸਬੰਧੀ ਚੱਲ ਰਹੇ ਵਿਵਾਦ ਦੇ ਹੱਲ ਲਈ ਇੱਕ ਕਮੇਟੀ ਬਣਾਕੇ ਜਾਂਚ ਪੜਤਾਲ ਕਰਵਾਈ ਜਾਵੇ ਅਤੇ ਕਸੂਰਵਾਰ ਵਿਅਕਤੀਆਂ ਨੂੰ ਗੁਰੂ ਘਰ ਦੇ ਵਿਧਾਨ ਅਨੁਸਾਰ ਦੰਡ ਲਗਾਇਆ ਜਾਵੇ। ਇਸ ਮੌਕੇ ਸੇਵਾ ਦਲ ਦੇ ਰਾਸ਼ਟਰੀ ਪ੍ਰਧਾਨ ਕਮਲ ਜਨਾਗਲ, ਜਨਰਲ ਸੈਕਟਰੀ ਨਰੇਸ਼ ਬਸਰਾ,ਵਿਨੋਦ ਕੁਮਾਰ ਬਿੱਟੂ,ਰਮਨ ਕੁਮਾਰ, ਕਮਲ ਕਿਸ਼ੋਰ ਬੁੱਗਾ, ਜਸ਼ਪਾਲ, ਸੰਨੀ ਸਹੋਤਾ, ਸੁਭਾਸ਼, ਮਨੀਸ਼ ਜਨਾਗਲ, ਪ੍ਰਿੰਸ ਜਨਾਗਲ, ਰਿੰਕੂ ਬੰਗਾ, ਸੋਨੀ ਰਾਏ, ਅਸ਼ੋਕ ਰਾਏ, ਰੌਕੀ ਸ਼ੰਕਰ, ਅੰਗਰਾਜ ਰਾਏ, ਮੋਹਿਤ ਕੁਮਾਰ, ਦੀਪਕ ਮਗਨ, ਦੀਪਕ ਥਾਪਰ, ਰਜਿੰਦਰ ਮੱਟੂ, ਪ੍ਰਵੀਨ ਅਤੇ ਗੌਰਵ ਵੀ ਹਾਜਰ ਸਨ । ਫੋਟੋ ਕੈਪਸ਼ਨ – ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਵਿਖੇ ਆਮ ਇਜਲਾਸ ਬੁਲਾਉਣ ਦੀ ਮੰਗ ਕਰਦੇ ਸੇਵਾ ਦਲ ਦੇ ਆਗੂ।
ਫੋਟੋ : ਅਜਮੇਰ ਦੀਵਾਨਾ