February 23, 2026 2:41 am

ਸੇਂਟ ਕਬੀਰ ਪਬਲਿਕ ਹਾਈ ਸਕੂਲ ਚੱਗਰਾਂ ਵਿਖੇ ਵਿਸਾਖੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ

Share:

ਹੁਸ਼ਿਆਰਪੁਰ 14 ਅਪ੍ਰੈਲ (ਤਰਸੇਮ ਦੀਵਾਨਾ)  ਸੇਂਟ ਕਬੀਰ ਪਬਲਿਕ ਹਾਈ ਸਕੂਲ ਚੱਗਰਾਂ ਵਿਖੇ ਵਿਸਾਖੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਡਾ: ਅਸੀਸ਼ ਸਰੀਨ ਅਤੇ ਉਹਨਾਂ ਦੀ ਬੇਟੀ ਤਲਿਸ਼ਕਾ ਨੇ ਸ਼ਿਰਕਤ ਕੀਤੀ। ਡਾ.ਸਰੀਨ ਸੇਂਟ ਕਬੀਰ ਸਕੂਲ ਦੇ (ਐਮ.ਡੀ.) ਹੋਣ ਨਾਲ-ਨਾਲ ਹਿਜ਼ ਐਂਡ ਐਕਸੀਲੈਂਟ ਸਕੂਲ ਹੁਸ਼ਿਆਰਪੁਰ ਦੇ ਐਮ.ਡੀ. ਵੀ ਹਨ। ਸਭ ਤੋਂ ਪਹਿਲਾਂ ਪੋ੍ਰਗਰਾਮ ਦੀ ਸ਼ੁਰੂਆਤ ਮੈਡਮ ਈਸ਼ਾ ਲੋਧੀ ਨੇ ਆਪਣੀ ਅੰਗਰੇਜ਼ੀ ਵਿੱਚ ਸਪੀਚ ਨਾਲ ਕੀਤੀ। ਉਨ੍ਹਾਂ ਨੇ ਅੰਗਰੇਜ਼ੀ ਮਾਧਿਅਮ ਰਾਹੀਂ ਵਿਸਾਖੀ ਦੇ ਤਿਉਹਾਰ ਵਾਰੇ ਦੱਸਿਆ। ਇਸ ਤੋਂ ਬਾਅਦ ਨਰਸਰੀ ਤੋਂ ਲੈ ਕੇ ਦਸਵੀਂ ਤੱਕ ਦੇ ਬੱਚਿਆਂ ਨੇ ਵੱਖ-ਵੱਖ ਆਈਟਮਾਂ ਰਾਹੀਂ ਸ਼ਿਰਕਤ ਕੀਤੀ। ਇਸ ਵਿੱਚ ਪ੍ਰੀ-ਨਰਸਰੀ, ਨਰਸਰੀ ਦੇ ਬੱਚਿਆਂ ਨੇ ਗਰੁੱਪ ਡਾਂਸ, ਪੰਜਵੀਂ ਅਤੇ ਛੇਵੀਂ ਕਲਾਸ ਦੀਆਂ ਲੜਕੀਆਂ ਨੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਭੰਗੜਾ ਪੇਸ਼ ਕੀਤਾ। ਉਸ ਤੋਂ ਬਾਅਦ ਪਹਿਲੀ ਅਤੇ ਦੂਸਰੀ ਕਲਾਸ ਦੇ ਬੱਚਿਆਂ ਨੇ ਰੰਗਲੇ ਪੰਜਾਬ ਤੇ ਭੰਗੜਾ ਪਾਇਆ। ਅਗਲੀ ਆਈਟਮ ਦਸਵੀਂ ਕਲਾਸ ਦੀ ਲੜਕੀ ਪਲਕ ਨੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਗੀਤ ਗਾਇਆ। ਉਸ ਤੋਂ ਉਪਰੰਤ ਸ਼੍ਰੀਮਤੀ ਸੁਰਜੀਤ ਕੌਰ ਨੇ ਬੱਚਿਆਂ ਨੂੰ ਵਿਸਾਖੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਿਸ ਵਿੱਚ ਉਨ੍ਹਾਂ ਨੇ ਬੱਚਿਆਂ ਨੂੰ ਦੱਸਿਆ ਕਿ ਇਸ ਸਮੇਂ ਕਣਕਾਂ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ। ਕਿਸਾਨ ਛੇਤੀ-ਛੇਤੀ ਆਪਣੀ ਫਸਲ ਸੰਭਾਲ ਕੇ ਮੇਲੇ ਜਾਣ ਦੀ ਤਿਆਰੀ ਕਰਦਾ ਹੈ। ਇਸ ਮੌਕੇ ਕਿਸਾਨਾਂ ਵਿੱਚ ਭੱਖਦਾ ਉਤਸ਼ਾਹ ਦੇਣ ਵਾਲਾ ਹੁੰਦਾ ਹੈ। ਉਨ੍ਹਾਂ ਬੱਚਿਆਂ ਨੂੰ ਦੱਸਿਆ ਕਿ ਇਸ ਤਿਉਹਾਰ ਦਾ ਸੰਬੰਧ ਸਿੱਖ ਇਤਿਹਾਸ ਨਾਲ ਵੀ ਬਹੁਤ ਡੂੰਘਾ ਅਤੇ ਅਟੁੱਟ ਹੈ। ਇਸੇ ਦਿਨ ਸੰਨ 1699 ਈ: ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਉਨ੍ਹਾਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਅਤੇ ਆਪ ਵੀ ਉਨ੍ਹਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ।
ਇਸ ਮੌਕੇ ਪੰਜਵੀਂ ਜਮਾਤ ਵਿੱਚੋ ਪਹਿਲੇ ਅਤੇ ਦੂਸਰੇ ਸਥਾਨ ਤੇ ਆਈਆਂ ਵਿਦਿਆਰਥਣਾਂ ਅਰਸ਼ਦੀਪ ਕੌਰ ਨੂੰ 92 ਪ੍ਰਤੀਸ਼ਤ ਅਤੇ ਤਰਨਪ੍ਰੀਤ ਕੌਰ ਨੂੰ 91 ਪ੍ਰਤੀਸ਼ਤ ਅੰਕ ਲੈ ਕੇ ਪਾਸ ਹੋਣ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਬਾਅਦ ਡਾ.ਅਸ਼ੀਸ਼ ਸਰੀਨ ਜੀ ਨੇ ਬੱਚਿਆਂ ਨੂੰ ਵੀ ਸੰਬੋਧਨ ਕੀਤਾ, ਬੱਚਿਆਂ ਦਾ ਮਨੋਬਲ ਵਧਾਇਆ ਅਤੇ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਬੱਚਿਆਂ ਨੂੰ ਉਤਸਾਹਿਤ ਕੀਤਾ।ਇਸ ਤੋਂ ਬਾਅਦ ਦਸਵੀਂ ਕਲਾਸ ਦੀਆਂ ਵਿਦਿਆਰਥਣਾਂ ਦੁਆਰਾ ਗਿੱਧਾ ਪੇਸ਼ ਕੀਤਾ ਗਿਆ ਅਤੇ ਦਸਵੀਂ ਕਲਾਸ ਦੇ ਲੜਕਿਆਂ ਦੁਆਰਾ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਭੰਗੜਾ ਪੇਸ਼ ਕੀਤਾ ਗਿਆ। ਇਸ ਮੌਕੇ ਸਮੂਹ ਸਟਾਫ ਦੁਆਰਾ ਸਕੂਲ ਨੂੰ ਬਹੁਤ ਹੀ ਵੱਧੀਆ ਢੰਗ ਨਾਲ ਸਜਾਇਆ ਗਿਆ ਜਿਸ ਵਿੱਚ ਚਰਖੇ, ਪੱਖੀਆਂ, ਛੱਜ, ਘੜੇ ਅਤੇ ਗੱਡਿਆਂ ਉੱਤੇ ਕਣਕ ਲੱਦ ਕੇ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕੀਤੀ ਗਈ। ਇਸ ਮੌਕੇ ਡਾ.ਅਸ਼ੀਸ਼ ਸਰੀਨ ਜੀ , ਉਨ੍ਹਾਂ ਦੀ ਬੇਟੀ ਤਨਿਸ਼ਕਾ ਜੀ, ਪ੍ਰਿੰਸੀਪਲ ਰਾਕੇਸ਼ ਭਸੀਲ ਜੀ, ਸ਼੍ਰੀਮਤੀ ਸੀਮਾ ਦੇਵੀ, ਸ਼੍ਰੀਮਤੀ ਪਰਮਜੀਤ ਕੌਰ, ਸ਼੍ਰੀਮਤੀ ਸੁਰਜੀਤ ਕੌਰ, ਸ਼੍ਰੀਮਤੀ ਨਰਿੰਦਰ ਕੌਰ ਕੈਂਥ, ਸ਼੍ਰੀਮਤੀ ਸੰਦੀਪ ਕੌਰ, ਸ਼੍ਰੀਮਤੀ ਈਸ਼ਾ ਲੋਧੀ, ਸ਼੍ਰੀਮਤੀ ਮਨਜੀਤ ਕੌਰ, ਸ਼੍ਰੀਮਤੀ ਸੀਮਾ, ਮੈਡਮ ਗੁਰਪ੍ਰੀਤ, ਮੈਡਮ ਜੋਤੀ, ਮੈਡਮ ਰੇਖਾ, ਸ਼੍ਰੀਮਤੀ ਜਸਵਿੰਦਰ ਕੌਰ, ਸ਼੍ਰੀਮਤੀ ਮਨੀਸ਼ਾ ਦੇਵੀ, ਲਵਪ੍ਰੀਤ, ਮੰਨੂ ਜਮਾਲ, ਸੁਰਿੰਦਰ ਸਿੰਘ ਆਦਿ ਸਾਰੇ ਮੈਂਬਰ ਸ਼ਾਮਿਲ ਸਨ ਅਤੇ ਅੰਤ ਵਿੱਚ ਪ੍ਰਿੰਸੀਪਲ ਜੀ ਨੇ ਆਏ ਹੋਏ ਪਤਵੰਤੇ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਕੀਤਾ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news