February 4, 2026 5:35 pm

ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਭਰੋਸੇ ਮਗਰੋਂ 4161 ਮਾਸਟਰ ਕੇਡਰ ਯੂਨੀਅਨ ਦਾ ਗੰਭੀਰਪੁਰ ਅਣਮਿੱਥੇ ਸਮੇਂ ਦਾ ਧਰਨਾ ਸਮਾਪਤ

Share:

ਦਲਜੀਤ ਕੌਰ/ਗੰਭੀਰਪੁਰ, 2 ਅਕਤੂਬਰ, 2023: 4161 ਮਾਸਟਰ ਕੇਡਰ ਯੂਨੀਅਨ ਵੱਲੋਂ ਸਾਰੇ ਵਿਸ਼ਿਆਂ ਦੀ ਦੂਜੀ ਲਿਸਟ ਅਤੇ ਮਿਊਜ਼ਿਕ ਉਮੀਦਵਾਰਾਂ ਨੂੰ ਜੁਆਇੰਨ ਕਰਵਾਉਣ ਦੀ ਮੰਗ ਨੂੰ ਲੈਕੇ ਸਿੱਖਿਆ ਮੰਤਰੀ ਦੇ ਪਿੰਡ ਅਣਮਿੱਥੇ ਸਮੇਂ ਲਈ ਲਗਾਇਆ ਧਰਨਾ ਸਿੱਖਿਆ ਮੰਤਰੀ ਵੱਲੋਂ ਮੰਗਾਂ ਮੰਨਣ ਦੇ ਭਰੋਸੇ ਮਗਰੋਂ ਸਮਾਪਤ ਕਰ ਦਿੱਤਾ ਗਿਆ ਹੈ। ਬੀਤੀ ਰਾਤ ਸਿੱਖਿਆ ਮੰਤਰੀ ਵੱਲੋਂ ਯੂਨੀਅਨ ਆਗੂਆਂ ਨਾਲ ਮੀਟਿੰਗ ਕੀਤੀ ਗਈ ਅਤੇ ਉਹਨਾਂ ਨੇ ਵਾਅਦਾ ਕੀਤਾ ਕੇ ਇਸੇ ਮੰਗਲਵਾਰ ਤੱਕ ਉਹਨਾਂ ਦੀਆਂ ਲਿਸਟਾਂ ਜਾਰੀ ਕਰ ਦਿੱਤੀਆਂ ਜਾਣਗੀਆਂ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ 4161 ਯੂਨੀਅਨ ਦੇ ਆਗੂ ਸੰਦੀਪ ਗਿੱਲ, ਲਵੀ ਢਿੰਗੀ, ਬਲਕਾਰ ਮਘਾਣੀਆ ਨੇ ਦੱਸਿਆ ਕੇ 4161 ਭਰਤੀ ਜਿਹੜੀ ਕਿ ਲੰਬੇ ਸਮੇਂ ਤੋਂ ਚੱਲ ਰਹੀ ਹੈ ਹੁਣ ਤੱਕ ਵੀ ਪੂਰੀ ਹੋਣ ਦੀ ਉਡੀਕ ਵਿਚ ਹੈ। 4161 ਭਰਤੀ ਦੇ ਦੂਜੀ ਲਿਸਟ ਵਾਲੇ ਉਮੀਦਵਾਰ ਲੰਬੇ ਸਮੇਂ ਤੋਂ ਆਪਣੀਆਂ ਲਿਸਟਾਂ ਦਾ ਇੰਤਜ਼ਾਰ ਕਰ ਰਹੇ ਹਨ। ਜਦ ਕਿ 4161 ਭਰਤੀ ਦੇ ਪਹਿਲੀ ਲਿਸਟ ਵਾਲੇ ਉਮੀਦਵਾਰ 9 ਮਈ ਤੋਂ ਡਾਈਟਾਂ ਵਿਚ ਜੁਆਇੰਨ ਕਰ ਚੁੱਕੇ ਹਨ। ਜਦ ਕਿ ਹੁਣ ਚਾਰ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਦੂਜੀ ਲਿਸਟ ਜਾਰੀ ਨਹੀਂ ਕੀਤੀ ਗਈ।
4161 ਮਾਸਟਰ ਕੇਡਰ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ 30 ਅਗਸਤ ਨੂੰ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਬੈਂਸ ਨਾਲ ਯੂਨੀਅਨ ਦੀ ਮੀਟਿੰਗ ਹੋਈ ਸੀ। ਜਿਸ ਵਿੱਚ ਉਹਨਾਂ ਨੇ ਭਰੋਸਾ ਦਿੱਤਾ ਸੀ ਕੇ 10 ਸਤੰਬਰ ਤੱਕ ਦੂਜੀ ਲਿਸਟ ਜਾਰੀ ਕਰਕੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਭੇਜ ਦਿੱਤਾ ਜਾਵੇਗਾ।ਪਰ ਹਜੇ ਤੱਕ ਸਿੱਖਿਆ ਮੰਤਰੀ ਵੱਲੋਂ ਦਿੱਤੇ ਗਏ ਭਰੋਸੇ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਸਕਿਆ।
ਅਧਿਆਪਕ ਆਗੂਆਂ ਕੁਲਵਿੰਦਰ ਕੌਰ ਰੋਪੜ, ਹਰਜੋਤ ਸਿੰਘ ਅਨੰਦਪੁਰ ਸਾਹਿਬ, ਮਨਪ੍ਰੀਤ ਕੌਰ, ਇਕਬਾਲ ਸਿੰਘ ਲੁਧਿਆਣਾ, ਗੁਰਮੀਤ ਬੋਹਾ, ਅਜੀਤ ਸਰਦੂਲਗੜ੍ਹ, ਰਣਵੀਰ ਅਬੋਹਰ, ਹਰਦੀਪ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦੀ ਹੀ 4161 ਦੇ ਸਾਰੇ ਵਿਸ਼ਿਆਂ ਦੀ ਇਕੱਲੀ ਸੀਟ ਭਰ ਕੇ ਦੂਜੀ ਲਿਸਟ ਜਾਰੀ ਕਰਕੇ ਸਕੂਲਾਂ ਵਿੱਚ ਨਾ ਭੇਜਿਆ ਗਿਆ ਤਾਂ ਉਹ ਦੁਬਾਰਾ 10 ਅਕਤੂਬਰ ਤੋਂ ਸਿੱਖਿਆ ਮੰਤਰੀ ਦੇ ਪਿੰਡ ਧਰਨਾ ਦੇਣ ਲਈ ਮਜਬੂਰ ਹੋਣਗੇ।
ਇਸ ਮੌਕੇ 4161 ਮਾਸਟਰ ਕੇਡਰ ਯੂਨੀਅਨ ਦੇ ਸੂਬਾ ਪ੍ਰਧਾਨ ਰਸ਼ਪਾਲ ਜਲਾਲਾਬਾਦ, ਜਨਰਲ ਸਕੱਤਰ ਬਲਕਾਰ ਬੁਢਲਾਡਾ, ਜਸਵਿੰਦਰ ਸਿੰਘ ਲੁਧਿਆਣਾ, ਅਲਕਾ ਫਗਵਾੜਾ, ਗੁਰਜੀਤ ਕੌਰ ਸੰਗਰੂਰ, ਗੁਰਪਾਲ ਮਾਨਸਾ,ਤੇ ਡੀ ਟੀ ਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ, ਪੀ ਐਸ ਯੂ ਦੇ ਸੂਬਾ ਪ੍ਰਧਾਨ ਰਣਵੀਰ ਸਿੰਘ, ਡੀ ਟੀ ਐੱਫ ਜਿਲ੍ਹਾ ਪ੍ਰਧਾਨ ਗਿਆਨ ਚੰਦ, ਲਵੀ ਢਿੰਗੀ, ਇਕਬਾਲ ਸਿੰਘ ਲੁਧਿਆਣਾ, ਮਨਪ੍ਰੀਤ ਕੌਰ ਮਾਨਸਾ, ਅਲਕਾ ਫਗਵਾੜਾ, ਗੁਰਜੀਤ ਕੌਰ ਸੰਗਰੂਰ, ਮਨਪ੍ਰੀਤ ਕੌਰ ਮਾਨਸਾ ਆਦਿ ਅਧਿਆਪਕ ਸਾਥੀ ਹਾਜਿਰ ਸਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news