April 10, 2026 10:24 pm

ਸਿਹਤ ਮੰਤਰੀ ਵੱਲੋਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰ ਦੀਆਂ ਮੰਗਾਂ ਨੂੰ ਜਲਦ ਪੂਰੀਆਂ ਕਰਨ ਦਾ ਭਰੋਸਾ

Share:

ਦਲਜੀਤ ਕੌਰ/ਚੰਡੀਗੜ੍ਹ, 5 ਮਈ, 2023: ਡੈਮੋਕਰੇਟਿਕ ਆਸ਼ਾ ਵਰਕਰ ਫੈਸਿਲੀਟੇਟਰ ਯੂਨੀਅਨ ਪੰਜਾਬ ਵੱਲੋ 28 ਅਪ੍ਰੈਲ ਨੂੰ ਜਲੰਧਰ ਵਿਖੇ ਲਾਮਿਸਾਲ ਪੋਲ ਖੋਲ੍ਹ ਰੈਲੀ ਕਰਨ ਤੋ ਬਾਅਦ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਨਾਲ ਹੋਈ ਮੀਟਿੰਗ ਤੋ ਬਾਅਦ ਦਿੱਤੇ ਗਏ ਹੁਕਮਾਂ ਅਨੁਸਾਰ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਜਥੇਬੰਦੀ ਦੇ ਸੂਬਾਈ ਆਗੂਆਂ ਨਾਲ ਸੂਬਾ ਪ੍ਰਧਾਨ ਮਨਦੀਪ ਕੌਰ ਬਿਲਗਾ ਦੀ ਅਗਵਾਈ ਹੇਠ ਪੈੱਨਲ ਮੀਟਿੰਗ ਕੀਤੀ।
ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾਈ ਆਗੂ ਸ਼ਕੁੰਤਲਾ ਸਰੋਏ, ਪਰਮਜੀਤ ਕੌਰ ਮਾਨ, ਸਰਬਜੀਤ ਕੌਰ ਮਚਾਕੀ, ਇੰਦੂ ਰਾਣਾ ਹੁਸ਼ਿਆਰਪੁਰ, ਗੁਰਮਿੰਦਰ ਕੌਰ ਗੁਰਦਾਸਪੁਰ, ਹਰਪਾਲ ਕੌਰ ਮੁਕਤਸਰ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸੂਬਾਈ ਆਗੂਆਂ ਤੋਂ ਇਲਾਵਾ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਪੰਜਾਬ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਅਤੇ ਸਿਹਤ ਪੰਜਾਬ ਅਤੇ ਸਿਹਤ ਵਿਭਾਗ ਦੇ ਪ੍ਰਸ਼ਾਸਨਿਕ ਅਧਿਕਾਰੀ ਸ਼ਾਮਲ ਹੋਏ।
ਮੀਟਿੰਗ ਵਿੱਚ ਜਥੇਬੰਦੀ ਦੇ ਆਗੂਆਂ ਵੱਲੋਂ ਸਿਹਤ ਮੰਤਰੀ ਨੂੰ ਚੋਣਾ ਤੋਂ ਪਹਿਲਾ ਆਸ਼ਾ ਵਰਕਰਾਂ ਨਾਲ ਕੀਤੀਆਂ ਹੋਈਆਂ ਗਰੰਟੀਆਂ ਯਾਦ ਕਰਵਾਉਦੇ ਹੋਏ ਦਿੱਤੇ ਹੋਏ ਮੰਗ ਪੱਤਰ ਤੇ ਵਿਸਥਾਰਪੂਰਵਕ ਗੱਲਬਾਤ ਕੀਤੀ ਗਈ। ਜਿਸ ਵਿੱਚ ਆਸ਼ਾ ਵਰਕਰ ਤੇ ਫੈਸਿਲੀਟੇਟਰ ਤੇ ਘੱਟੋ-ਘੱਟ ਉਜਰਤ ਦਾ ਕਾਨੂੰਨ ਲਾਗੂ ਕਰਨ,ਆਸ਼ਾ ਫੈਸਿਲੀਟੇਟਰ ਨੂੰ ਆਂਗਨਵਾੜੀ ਸੁਪਰਵਾਈਜ਼ਰ ਦੇ ਬਰਾਬਰ ਗਰੇਡ ਦੇਣ ਅਤੇ ਮਿਲਦੇ ਮਾਣ ਭੱਤੇ ਅਤੇ ਇਨਸੈਟਿਵ ਵਿੱਚ ਦੁੱਗਣਾ ਵਾਧਾ ਕਰਨ ਨੂੰ ਕੈਬਨਿਟ ਵਿੱਚ ਪੇਸ਼ ਕਰਕੇ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ, ਆਸ਼ਾ ਵਰਕਰ ਦਾ ਪੰਜ ਲੱਖ ਦਾ ਮੁਫ਼ਤ ਬੀਮਾ, ਐਕਸਗਰੇਸੀਆ ਗ੍ਰਾਟ, ਹਸਪਤਾਲ ਵਿੱਚ ਬਿਲਕੁਲ ਮੁਫ਼ਤ ਇਲਾਜ ਲਈ ਕਾਰਡ ਬਣਾ ਕੇ ਦੇਣ, ਵਰਕਰਾਂ ਪ੍ਰਸੂਤਾ ਛੁੱਟੀ ਦੇਣ, ਸਮੂਹ ਆਸ਼ਾ ਵਰਕਰਾਂ ਨੂੰ ਸਮਾਰਟ ਫੋਨ ਖਰੀਦ ਕੇ ਦੇਣ, ਆਸ਼ਾ ਫੈਸਿਲੀਟੇਟਰ ਦੇ ਟੂਰ ਭੱਤੇ ਵਿੱਚ ਵਾਧਾ ਕਰਨ ਅਤੇ ਸੀ ਐਚ ਓ ਦੇ ਪ੍ਰੋਗਰਾਮ ਵਿੱਚ ਸ਼ਾਮਲ ਕਰਨ, ਵਰਕਰਾਂ ਨੂੰ ਹਰ ਸਾਲ ਮਾਣ ਭੱਤੇ ਤੇ ਸਲਾਨਾ 20% ਵਾਧਾ ਕਰਕੇ ਇਨਕਰੀਮੈਂਟ ਦੇਣ, ਆਸ਼ਾ ਵਰਕਰਾ ਤੇ ਫੈਸਿਲੀਟੇਟਰ ਦਾ ਈ ਪੀ ਐੱਫ ਕੱਟਣ ਦੀਆ ਮੰਗਾ ਬਾਰੇ ਜਲਦ ਹੀ ਨੋਟੀਫੀਕੇਸ਼ਨ ਜਾਰੀ ਕਰਕੇ ਲਾਗੂ ਕਰਨ ਦਾ ਭਰੋਸਾ ਦਿੱਤਾ।
ਇਸ ਤੋਂ ਇਲਾਵਾ ਕਟਿਆ ਕੋਵਿਡ ਭੱਤਾ ਬਹਾਲ ਕਰਨ, ਇਲਾਜ ਪੂਰਾ ਕਰ ਚੁੱਕੇ ਟੀ ਬੀ ਦੇ ਮਰੀਜ਼ਾ ਦੇ ਪੈਸੇ ਦੇਣ, ਫੈਮਲੀ ਪਲਾਨਿੰਗ ਕੇਸਾਂ ਦੇ ਮੋਟੀਵੇਸ਼ਨ ਦੇ ਪੈਸੇ ਦੇਣ, ਦਸ ਹਜਾਰ ਦੀ ਆਬਾਦੀ ਪਿਛੇ ਆਸ਼ਾ ਫੈਸਿਲੀਟੇਟਰ ਨਿਯੁਕਤ ਕਰਨ ਅਤੇ ਅਰਬਨ ਏਰੀਆ ਵਿੱਚ ਫੈਸਿਲੀਟੇਟਰਾਂ ਨਿਯੁਕਤ ਕਰਨ, ਸਿਹਤ ਮਹਿਕਮੇ ਵਿੱਚ ਪੰਜ ਸਾਲ ਦਾ ਤਜਰਬਾ ਰੱਖਣ ਵਾਲੀਆਂ ਵਰਕਰਾਂ ਨੂੰ ਮਹਿਕਮੇ ਵਿੱਚ ਨਿਯੁਕਤੀ ਸਮੇ ਪਹਿਲ ਦੇਣ, ਵੈਕਸੀਨ ਲੈ ਕੇ ਆਉਣ ਤੇ ਵਰਕਰਾਂ ਦੇ ਭੱਤੇ ਵਿੱਚ ਵਾਧਾ ਕਰਨ ਦੀਆਂ ਮੰਗਾਂ ਤੇ ਵਿਚਾਰ ਕਰਕੇ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ। ਮੀਟਿੰਗ ਤੋਂ ਬਾਅਦ ਆਗੂਆਂ ਨੇ ਆਪਣਾ ਪ੍ਰਤੀਕਰਮ ਜਾਹਿਰ ਕਰਦਿਆ ਕਿਹਾ ਕਿ ਜੇਕਰ ਸਰਕਾਰ ਨੇ ਮੀਟਿੰਗ ਵਿੱਚ ਮੰਨੀਆਂ ਮੰਗਾ ਲਾਗੂ ਜਲਦ ਲਾਗੂ ਨਾ ਕੀਤੀਆਂ ਤਾਂ ਸ਼ੰਘਰਸ਼ ਨੂੰ ਤੇਜ ਕੀਤਾ ਜਾਵੇਗਾ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news